ਭਾਰਤੀ ਵਾਲਮੀਕੀ ਧਰਮ ਸਮਾਜ ਦਾ ਵਫਦ ਵੱਲੋਂ ਸੁਖਬੀਰ ਬਾਦਲ ਨਾਲ ਮੰਗਾਂ ਸਬੰਧੀ ਮੁਲਾਕਾਤ

0
1618

 

ਚੰਡੀਗੜ• , 8 ਜੁਲਾਈ : (ਧਰਮਵੀਰ ਨਾਗਪਾਲ) ਭਾਰਤੀ ਵਾਲਮੀਕੀ ਧਰਮ ਸਮਾਜ ਦੇ ਇੱਕ ਵਫਦ ਨੇ ਅੱਜ ਇਥੇ ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ।
ਭਾਰਤੀ ਵਾਲਮੀਕੀ ਧਰਮ ਸਮਾਜ ਦੇ ਇਕ ਵਫਦ ਵਜੋਂ ਰਾਸਟਰੀ ਪ੍ਰਧਾਨ ਸ਼੍ਰੀ ਅਸ਼ਵਨੀ ਸਹੋਤਾ, ਡਾ. ਦੇਵ ਸਿੰਘ ਅਦੈਵਤੀ ਅਤੇ ਹੋਰਨਾ ਅਹੁੱਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ਼੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਨਾਲ ਆਪਣਾ ਮੰਗ ਪੱਤਰ ਉਪ ਮੁੱਖ ਮੰਤਰੀ ਪੰਜਾਬ ਨੂੰ ਸੌਂਪਦਿਆਂ ਮੰਗ ਕੀਤੀ ਕਿ ਸ਼ੋਸ਼ਲ ਮੀਡੀਆ ਤੇ ਧਾਰਮਿਕ ਸ਼ਖਸ਼ੀਅਤ ਬਾਰੇ ਅਪਮਾਨਜਨਕ ਟਿੱਪਣੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਵਫਦ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਨਣ ਉਪਰੰਤ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ•ਾਂ ਦੀਆ ਮੰਗਾਂ ਸਬੰਧੀ ਸਾਰੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਜਲਦੀ ਹੀ ਯੋਗ ਕਦਮ ਚੁੱਕੇ ਜਾਣਗੇ । ਇਸ ਮੋਕੇ ਹੋਰਨਾ ਤੋਂ ਇਲਾਵਾ ਸ਼੍ਰੀ ਲੱਲਾ ਬਾਬੂ ਦ੍ਰਾਵਿੜ, ਸ਼੍ਰੀ ਰਾਮੇਸ਼ ਸਮਰਪਿਤ, ਸ਼੍ਰੀ ਰਜਿੰਦਰ ਵਾਲਮੀਕ, ਸ਼੍ਰੀ ਰਾਜ ਕੁਮਾਰ ਦਾਨਵ, ਸ਼੍ਰੀ ਮਦਨ ਲਾਲ ਸਿਰਸਵਾਲ, ਸ਼੍ਰੀ ਵਿਜੈ ਮਾਨਵ ਸਮੇਤ ਜਥੇਬੰਦੀ ਦੇ ਹੋਰ ਅਹੁੱਦੇਦਾਰ ਹਾਜਰ ਸਨ