ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਅੰਡਰ 18 ਵਰਗ ‘ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

0
1586
ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਅੰਡਰ 18 ਵਰਗ ‘ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ
• 17 ਤਰ•ਾਂ ਦੀਆਂ ਵੱਖ-ਵੱਖ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਲਿਆ ਭਾਗਲੁਧਿਆਣਾ, 30 ਜੁਲਾਈ 2019 (000)- ਜ਼ਿਲ•ਾ ਖੇਡ ਅਫਸਰ, ਲੁਧਿਆਣਾ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪੁਰਬ ਨੂੰ ਸਮਰਪਿਤ ਜਿਲ•ਾ ਪੱਧਰੀ ਕੰਪਟੀਸ਼ਨ ਮੁਕਾਬਲੇ (ਲੜਕੇ/ਲੜਕੀਆਂ) ਅੰਡਰ 18 ਵਰਗ ਵਿੱਚ ਵੱਖ-ਵੱਖ 17 ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਫੁੱਟਬਾਲ, ਕਬੱਡੀ, ਖੋਹਖੋਹ, ਜੂਡੋ, ਜਿਮਨਾਸਟਿਕ, ਕੁਸਤੀ, ਵਾਲੀਬਾਲ, ਹਾਕੀ, ਹੈਂਡਬਾਲ, ਬਾਕਸਿੰਗ, ਤੈਰਾਕੀ ਅਤੇ ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਗਏ। ਉਹਨਾਂ ਦੱਸਿਆ ਕਿ ਇਹਨਾਂ ਵੱਖ-ਵੱਖ 17 ਤਰ•ਾਂ ਦੀਆਂ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਭਾਗ ਲਿਆ।
ਉਹਨਾਂ ਦੱਸਿਆ ਕਿ ਬਾਸਕਟਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਮਾਊਂਟ ਲਿਟਲ ਸਕੂਲ ਸਾਹਨੇਵਾਲ ਦੀ ਟੀਮ ਨੇ ਜੀ.ਐਚ.ਜੀ. ਅਕੈਡਮੀ ਨੂੰ 24-20, ਮਾਤਾ ਮੋਹਨ ਦੇਈ ਓਸਵਾਲ ਸਕੂਲ ਲੁਧਿਆਣਾ ਦੀ ਟੀਮ ਨੇ ਪੀ.ਐਸ.ਖਾਲਸਾ ਸਕੂਲ ਲੁਧਿਆਣਾ ਦੀ ਟੀਮ ਨੂੰ 17-5 ਅਤੇ ਆਈ.ਪੀ.ਐਸ. ਸਕੂਲ ਲੁਧਿਆਣਾ ਦੀ ਟੀਮ ਨੇ ਬੀ.ਸੀ.ਐਮ. ਬਸੰਤ ਸਿਟੀ ਲੁਧਿਆਣਾ ਦੀ ਟੀਮ ਨੂੰ 27-15 ਦੇ ਫਰਕ ਨਾਲ ਹਰਾਇਆ।
ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਖੰਨਾ ਦੀ ਟੀਮ ਨੇ ਖੰਨਾ ਪਬਲਿਕ ਸਕੂਲ ਖੰਨਾ ਦੀ ਟੀਮ ਨੂੰ 2-0, ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਜੋਹਲ•ਾਂ ਨੂੰ 2-0, ਬੀ.ਵੀ.ਐਮ. ਸਕੂਲ ਕਿਚਲੂ ਨਗਰ ਦੀ ਟੀਮ ਨੇ ਗੋਬਿੰਦ ਨਗਰ ਨੂੰ 2-0, ਸਰਕਾਰੀ ਹਾਈ ਸਕੂਲ ਗਿੱਦੜਵਿੰਡੀ ਦੀ ਟੀਮ ਨੇ ਜੀ.ਐਮ.ਟੀ. ਪਬਲਿਕ ਸਕੂਲ ਨੂੰ 2-0 ਅਤੇ ਦਿਆਲ ਪਬਲਿਕ ਸਕੂਲ, ਤਾਜਪੁਰ ਰੋਡ ਲੁਧਿਆਣਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਗੁੱਜ਼ਰਖਾਨ ਕੈਂਪਸ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ।
ਫੁੱਟਬਾਲ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਸੰਤ ਈਸਰ ਸਿੰਘ ਰਾੜਾ ਸਾਹਿਬ ਦੀ ਟੀਮ ਨੇ ਬੀ.ਵੀ.ਐਮ. ਕਿਚਲੂ ਨਗਰ ਦੀ ਟੀਮ ਨੂੰ 4-0, ਅਕਾਲ ਅਕੈਡਮੀ ਜੰਡਾਲੀ ਦੀ ਟੀਮ ਨੇ ਬਲੋਚਮ ਚਕਰ ਦੀ ਟੀਮ ਨੂੰ 3-0, ਸ.ਸ.ਸ.ਸ. ਦਹਿੜੂ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹੀ ਦੀ ਟੀਮ ਨੂੰ 4-0 ਅਤੇ ਸ.ਸ.ਸ.ਸ. ਕੋਟਾਲਾ ਦੀ ਟੀਮ ਨੇ ਸ.ਸ.ਸ.ਸ. ਦਾਖਾ ਨੂੰ 2-0 ਦੇ ਫਰਕ ਨਾਲ ਹਰਾਇਆ।
ਉਹਨਾਂ ਦੱਸਿਆ ਕਿ ਇਸੇ ਤਰ•ਾਂ ਜਿਮਨਾਸਟਿਕ ਲੜਕਿਆਂ ਦੀ ਟੀਮ ਈਵੈਂਟ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਖੰਨਾ ਦੀ ਟੀਮ ਨੇ ਪਹਿਲਾ, ਕੋਚਿੰਗ ਸੈਂਟਰ ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਕੋਚਿੰਗ ਸੈਂਟਰ ਖੰਨਾ-ਬੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕਿਆਂ ਦੇ 800 ਮੀਟਰ ਦੇ ਮੁਕਾਬਲਿਆਂ ਵਿੱਚ ਹਰਨੂਰ ਸਿੰਘ (ਗੁਰੂ ਨਾਨਕ ਸਟੇਡੀਅਮ) 2:04.45 ਨੇ ਪਹਿਲਾ, ਆਰੀਅਨ (ਗੁਰੂ ਨਾਨਕ ਸਟੇਡੀਅਮ) 2:07.71 ਨੇ ਦੂਜਾ, ਮਨਵੀਰ ਸਿੰਘ (ਨਨਕਾਣਾ ਪਬਲਿਕ ਸਕੂਲ) 2:09.64 ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਕੌਰ (ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ) 2:43.92  ਨੇ ਪਹਿਲਾ, ਪਵਨ ਮੌਰੀਆ (ਗੁਰੂ ਨਾਨਕ ਸਟੇਡੀਅਮ) 2:46.77 ਨੇ ਦੂਜਾ ਅਤੇ ਤਰਨਪ੍ਰੀਤ ਕੌਰ (ਪੀਸ ਪਬਲਿਕ ਸਕੂਲ ਮੁੱਲਾਂਪੁਰ) 2:48.15 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਲੜਕਿਆਂ ਦੇ ਮੁਕਾਬਲਿਆਂ ਵਿੱਚ ਤਾਜਵੀਰ ਸਿੰਘ (ਪੀਸ ਪਬਲਿਕ ਸਕੂਲ ਮੁੱਲਾਂਪੁਰ) 12.15 ਮੀਟਰ ਨੇ ਪਹਿਲਾ, ਰਾਹੁਲ ਥਾਪੜ (ਕੇ.ਵੀ.ਐਮ. ਸਕੂਲ ਲੁਧਿਆਣਾ)11.73 ਮੀਟਰ ਨੇ ਦੂਜਾ ਤੇ ਹਰਜਿੰਦਰ ਸਿੰਘ (ਸਰਕਾਰੀ ਮੈਰੀਟੋਰੀਅਸ ਸਕੂਲ ਲੁਧਿਆਣਾ) 10.14 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਸਮੀਤ ਕੌਰ (ਆਨੰਦ ਈਸ਼ਰ ਪਬਲਿਕ ਸਕੂਲ ਛਪਾਰ) 19.26 ਮੀਟਰ ਨੇ ਪਹਿਲਾ, ਮੁਸਕਾਨ ਕੌਰ (ਕੇ.ਵੀ.ਨੰ:1 ਹਲਵਾਰਾ ) 8.72 ਮੀਟਰ ਨੇ ਦੂਜਾ ਅਤੇ ਹੇਮ ਪ੍ਰਭਾ (ਏਅਰ ਫੋਰਸ ਸਕੂਲ ਹਲਵਾਰਾ) 7.95ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ (ਸਰਕਾਰੀ ਮੈਰੀਟੋਰੀਅਸ ਸਕੂਲ ਲੁਧਿਆਣਾ) 19.26 ਮੀਟਰ ਨੇ ਪਹਿਲਾ, ਖੁਸ਼ਬੂ (ਬੀ.ਸੀ.ਐਮ ਸਕੂਲ ਲੁਧਿਆਣਾ) 17.26 ਮੀਟਰ ਨੇ ਦੂਜਾ ਅਤੇ ਰਮਨਜੋਤ ਕੌਰ (ਅਜੀਤਸਰ ਸਰਕਾਰੀ ਹਾਈ ਸਕੂਲ ਰਾਏਕੋਟ) 15.95 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਸੀ.ਨੀ: ਸੈਕੰਡਰੀ ਸਕੂਲ ਡਵੀਜ਼ਨ ਨੰ: 3 ਲੁਧਿਆਣਾ ਨੇ ਇੰਟਰਨੈਂਸਨਲ ਪਬਲਿਕ ਸਕੂਲ ਲੁਧਿਆਣਾ ਨੂੰ 39-14, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਨੂੰ 17-14, ਸ.ਸੀ.ਸੈ.ਸਕੂਲ ਆਸੀ ਕਲਾਂ ਨੇ ਸ.ਸੀ.ਸੈ.ਸਕੂਲ ਸਿੱਧਵਾਂ ਖੁਰਦ ਨੂੰ 26-18, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੇ ਸ.ਸੀ.ਸੈ.ਸਕੂਲ ਆਂਡਲੂ ਨੂੰ 40-7, ਐਚ.ਐਮ.ਵੀ ਕਾਨਵੈਂਟ ਸਕੂਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਟੜਾ ਨੂੰ 30-4 ਅਤੇ ਸ.ਸੀ.ਸੈ.ਸਕੂਲ ਮੈਰੀਟੋਰੀਅਸ ਨੇ ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਡਾਬਾ, ਲੁਧਿਆਣਾ ਨੂੰ 24-12 ਦੇ ਫਰਕ ਨਾਲ ਹਰਾਇਆ।