‘ਮੁਖਤਿਆਰ ਚੱਢਾ’ ਫਿਲਮ ਦਾ ਹੋਇਆ ਪ੍ਰਮੋਸ਼ਨ

0
1461

– ਜ਼ਿਲਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਲੋਕਾਂ ਨੇ ਲਿਆ ਲੁਤਫ

-ਗਰੀਬ ਤੋਂ ਅਮੀਰ ਬਨਣ ਦੇ ਸੁਪਣੇ ਲੈਣ ਵਾਲੇ ਲੋਕਾਂ ਨੂੰ ਰਾਸਤਿਆਂ ਤੋਂ ਭਟਕਣ ਤੋਂ ਬਚਾਊਣ ਦਾ ਮਾਰਗਦਰਸ਼ਕ ਬਣੇਗੀ ਇਹ ਫਿਲਮ-ਕਲਾਕਾਰ ਓਸ਼ਿਨ ਬਰਾੜ

ਫੋਟੋ ਕੈਪਸ਼ਨ -24 ਬੀਐਨਐਲ-4- ਜ਼ਿਲਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਫਿਲਮ 'ਮੁਖਤਿਆਰ ਚੱਢਾ' ਬਾਰੇ ਜਾਣਕਾਰੀ ਦਿੰਦੀ ਹੋਈ ਫਿਲਮ ਦੇ ਕਲਾਕਾਰ ਓਸ਼ਿਨ ਬਰਾੜ ਅਤੇ ਹੋਰ।
ਫੋਟੋ ਕੈਪਸ਼ਨ -24 ਬੀਐਨਐਲ-4- ਜ਼ਿਲਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਫਿਲਮ ‘ਮੁਖਤਿਆਰ ਚੱਢਾ’ ਬਾਰੇ ਜਾਣਕਾਰੀ ਦਿੰਦੀ ਹੋਈ ਫਿਲਮ ਦੇ ਕਲਾਕਾਰ ਓਸ਼ਿਨ ਬਰਾੜ ਅਤੇ ਹੋਰ।
ਫੋਟੋ ਕੈਪਸ਼ਨ -24 ਬੀਐਨਐਲ-2- ਫਿਲਮ 'ਮੁਖਤਿਆਰ ਚੱਢਾ' ਦੀ ਜਾਣਕਾਰੀ ਦਿੰਦੀ ਹੋਈ ਫਿਲਮ ਦੀ ਮੁੱਖ ਕਲਾਕਾਰ ਓਸ਼ਿਨ ਬਰਾੜ।
ਫੋਟੋ ਕੈਪਸ਼ਨ -24 ਬੀਐਨਐਲ-2- ਫਿਲਮ ‘ਮੁਖਤਿਆਰ ਚੱਢਾ’ ਦੀ ਜਾਣਕਾਰੀ ਦਿੰਦੀ ਹੋਈ ਫਿਲਮ ਦੀ ਮੁੱਖ ਕਲਾਕਾਰ ਓਸ਼ਿਨ ਬਰਾੜ।

ਬਰਨਾਲਾ, (ਅਖਿਲੇਸ਼ ਬਾਂਸਲ) 24 ਨਵੰਬਰ –
ਪੰਜਾਬੀ ਫਿਲਮ ‘ਮੁਖਤਿਆਰ ਚੱਢਾ’ ਦਾ ਪ੍ਰਮੋਸ਼ਨ ਬਰਨਾਲਾ ਨੇੜੇ ਹੰਢਿਆਇਆ ਮਾਲ ‘ਚ ਹੋਇਆ। ਜਿਨੂੰ ਵੇਖਣ ਲਈ ਜ਼ਿਲਾ ਭਰ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਪਹੁੰਚੇ। ਇਹ ਫਿਲਮ 27 ਨਵੰਬਰ ਨੂੰ ਸਿਨੇਮਾਂ ਦੇ ਪਰਦੇ ‘ਤੇ ਰਿਲੀਜ ਹੋ ਜਾਵੇਗੀ। ਜਿਸਦੀ ਮੁੱਖ ਕਲਾਕਾਰ ਓਸ਼ਿਨ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਫਿਲਮ ਗਰੀਬ ਤੋਂ ਅਮੀਰ ਬਨਣ ਦੇ ਸੁਪਣੇ ਲੈਣ ਵਾਲੇ ਭਟਕੇ ਲੋਕਾਂ ਨੂੰ ਗਲਤ ਰਾਸਤਿਆਂ ਤੋਂ ਬਚਾਊਣ ਲਈ ਮਾਰਗਦਰਸ਼ਕ ਬਣੇਗੀ।

27 ਨਵੰਬਰ ਨੂੰ ਰਿਲੀਜ ਹੋਣ ਜਾ ਰਹੀ ਫਿਲਮ ‘ਮੁਖਤਿਆਰ ਚੱਢਾ’ ਦੀ ਜਾਣਕਾਰੀ ਦਿੰਦੀ ਹੋਈ ਫਿਲਮ ਦੀ ਮੁੱਖ ਕਲਾਕਾਰ ਓਸ਼ਿਨ ਬਰਾੜ ਨੇ ਦੱਸਿਆ ਕਿ ਐਰੋਜ਼ ਇੰਟਰਨੈਸ਼ਨਲ ਵੱਲੋਂ ਪ੍ਰੈਜੈਂਟਿਡ ਫਿਲਮ ‘ਮੁਖਤਿਆਰ ਚੱਢਾ’ ਦੇ ਪ੍ਰੋਡਯੂਸਰ ਵਿਵੇਕ ਓਹਰੀ, ਬੀ.ਐਮ. ਓਹਰੀ ਅਤੇ ਸੁਖਬੀਰ ਵਾਹਿਦ ਸੰਧਰ ਹਨ। ਸਹਿਯੋਗੀ ਪ੍ਰੋਡਯੂਸਰ ਨਿੱਕ ਬਹਿਲ ਅਤੇ ਕਰਨ ਪਰਮਾਰ ਹਨ। ਫਿਲਮ ਦੀ ਨਿਦੇਸ਼ਨਾ ਗਿਫਟੀ ਨੇ ਕੀਤੀ ਹੈ। ਇਸ ਫਿਲਮ ਦੇ ਮੁੱਖ ਕਲਾਕਾਰ ਦਿਲਜੀਤ ਹੋਣਗੇ, ਜਿੰਨਾਂ ਦੀ ਮਾਤਾ ਦੀ ਭੂਮਿਕਾ ਕਿਰਨ ਜੁਨੇਜਾ ਨੇ ਨਿਭਾਈ ਹੈ।  ਫਿਲਮ ਨੂੰ ਸੰਗੀਤ ਜੇਐਸਐਲ ਸਿੰਘ ਨੇ ਦਿੱਤਾ ਹੈ, ਐਕਸ਼ਨ ਕੇ.ਗਣੇਸ਼ ਨੇ ਦਿੱਤੇ ਹਨ। ਸਾਊੰਡ ਡਿਜ਼ਾਈਨ ਵਿਨੋਦ ਵਰਮਾ ਨੇ ਕੀਤਾ ਹੈ।

ਓਸ਼ਿਨ ਬਰਾੜ ਜਿਸਦੀ ਖੁਦ ਦੀ ਹਿ ਦੂਜੀ ਫਿਲਮ ਹੈ, ਇਸਤੋਂ ਪਹਿਲਾਂ ਓਸ਼ਿਨ ਸ਼ਰੀਕ ਫਿਲਮ ‘ਚ ਵੀ ਮੁੱਖ ਕਲਾਕਾਰ ਦੀ ਭੂਮਿਕਾ ਨਿਭਾ ਚੁੱਕੀ ਹੈ, ਨੇ ਦੱਸਿਆ ਕਿ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਦਿੱਲੀ ਵਿਖੇ ਕੀਤੀ ਗਈ ਹੈ। ਜਦੋਂਕਿ  ਹਰਿਆਣਾ ਦੇ ਭੂਨਾ ਖੇਤਰ, ਰਾਜਸਥਾਨ ਦੇ ਜੈਸਲਮੇਰ ‘ਚ ਵੀ ਹੋਈ ਹੈ। ਜਿਸਨੂੰ ਦੋ ਮਹੀਨੇ ਅੰਦਰ ਮੁਕੰਮਲ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਹ ਫਿਲਮ ਪਰਿਵਾਰਕ ਫਿਲਮ ਹੈ। ਉਹਨਾਂ ਦੱਸਿਆ ਕਿ ਇੱਕ ਲੜਕਾ ਠੱਗੀਆਂ ਦਾ ਰਾਹ ਅਖਤਿਆਰ ਕਰਦਾ ਹੈ। ਜੋ ਅਮੀਰ ਹੋ ਜਾਂਦਾ ਹੈ। ਪਰ ਉਹ ਰਾਸਤਾ ਸਮਾਜ ਲਈ ਚੰਗਾ ਨਹੀਂ ਹੁੰਦਾ। ਓਸ਼ਿਨ ਨੇ ਦਾਵਾ ਕੀਤਾ ਕਿ ਇਹ ਫਿਲਮ ਸਮਾਜ ਲਈ ਮਾਰਗ ਦਰਸ਼ਕ ਬਣੇਗੀ। ਨੌਜਵਾਨ ਮੇਹਨਤ ਨਾਲ ਅੱਗੇ ਵੱਧਣ ਲਈ ਰਾਸਤਿਆਂ ਦੀ ਖੋਜ ਕਰਣਗੇ।

ਫੋਟੋ ਕੈਪਸ਼ਨ -24 ਬੀਐਨਐਲ-2- ਫਿਲਮ ‘ਮੁਖਤਿਆਰ ਚੱਢਾ’ ਦੀ ਜਾਣਕਾਰੀ ਦਿੰਦੀ ਹੋਈ ਫਿਲਮ ਦੀ ਮੁੱਖ ਕਲਾਕਾਰ ਓਸ਼ਿਨ ਬਰਾੜ।

ਫੋਟੋ ਕੈਪਸ਼ਨ -24 ਬੀਐਨਐਲ-3- ਫਿਲਮ ‘ਮੁਖਤਿਆਰ ਚੱਢਾ’ ਦੇ ਪ੍ਰਮੋਸ਼ਨ ਦਾ ਲੁਤਫ ਲੈਂਦੇ ਹੋਏ ਜ਼ਿਲਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕ।

ਫੋਟੋ ਕੈਪਸ਼ਨ -24 ਬੀਐਨਐਲ-4- ਜ਼ਿਲਾ ਭਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਫਿਲਮ ‘ਮੁਖਤਿਆਰ ਚੱਢਾ’ ਬਾਰੇ ਜਾਣਕਾਰੀ ਦਿੰਦੀ ਹੋਈ ਫਿਲਮ ਦੇ ਕਲਾਕਾਰ ਓਸ਼ਿਨ ਬਰਾੜ ਅਤੇ ਹੋਰ।