‘ਮੇਕ ਇੰਨ ਪੰਜਾਬ’ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਨਵੀਂ ਯੋਜਨਾ ਤਿਆਰ ਕਰੇਗਾ-ਸੁਖਬੀਰ ਸਿੰਘ ਬਾਦਲ

0
1283

ਚੰਡੀਗੜ•, 26 ਅਕਤੂਬਰ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ‘ਮੇਕ ਇਨ ਪੰਜਾਬ’ ਤਹਿਤ ਪੰਜਾਬ ਸਰਕਾਰ ਇੱਕ ਨਵੀਂ ਨੀਤੀ ਲੈ ਕੇ ਆਵੇਗੀ ਜਿਸ ਤਹਿਤ ਸਥਾਨਕ ਸਨਅਤ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਲਾਭ ਦਿੱਤੇ ਜਾਣਗੇ। ਅੱਜ ਇਥੇ ਪੰਜਾਬ ਭਵਨ ਵਿਖੇ ਛੋਟੀਆਂ ਤੇ ਵੱਡੀਆਂ ਸਨਅਤੀ ਇਕਾਈਆਂ ਨਾਲ ਲੜੀਬੰਦ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਇਸ ਗੱਲ ’ਤੇ ਜੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਸਨਅਤਾਂ ਨੂੰ ਪੰਜਾਬ ਅੰਦਰ ਖਿੱਚਣ ਦੇ ਨਾਲ-ਨਾਲ ਮੌਜੂਦਾ ਇਕਾਈਆਂ ਨੂੰ ਮੁੜ ਸੁਰਜੀਤ ਕਰਨ ਲਈ ਵਚਨ ਬੱਧ ਹੈ। ਉਨ•ਾਂ ਕਿਹਾ ਕਿ ਉਨ•ਾਂ ਦਾ ਇਕਲੋਤਾ ਮਕਸਦ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਉਦਮੀਆਂ ਨੂੰ ਢੁਕਵਾਂ ਮਾਹੌਲ, ਉਦਾਰਵਾਦੀ ਨੀਤੀਆਂ ਅਤੇ ਆਨਲਾਈਨ ਸਹੂਲਤਾਂ ਮੁਹੱਈਆ ਕਰਨਾ ਹੈ।
ਮੌਜੂਦਾ ਸਨਅਤੀ ਫੋਕਲਪੁਆਇੰਟਾਂ ਦੇ ਵਿਕਾਸ ਅਤੇ ਸਾਂਭ ਸੰਭਾਲ ਲਈ ਸਨਅਤੀ ਐਸੋਸੀਏਸ਼ਨਾਂ ਦੇ ਸਸ਼ਕਤੀਕਰਨ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਨਵੀ ਨੀਤੀ ਤਹਿਤ ਹਰੇਕ ਸਨਅਤੀ ਫੋਕਲ ਪੁਆਇੰਟ ’ਚ 1 ਜਨਵਰੀ ਤੱਕ ਇੱਕ ਵਿਸ਼ੇਸ਼ ਪ੍ਰੋਜੈਕਟ ਸਥਾਪਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਸਨਅਤੀ ਇਕਾਈਆਂ ਤੋਂ ਕਰ ਇਕੱਠਾ ਕਰਕੇ ਉਸ ਨੂੰ ਉਸੇ ਸਨਅਤੀ ਫੋਕਲ ਪੁਆਇੰਟ ਦੇ ਵਿਕਾਸ ’ਤੇ ਲਾਇਆ ਜਾਵੇਗਾ। ਇਸ ਨਵੇਕਲੇ ਪ੍ਰੋਜੈਕਟ ਨਾਲ ਫੋਕਲ ਪੁਆਇੰਟਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ=ਨਾਲ ਉਥੇ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਸਕਣਗੀਆਂ।ਵਪਾਰੀਆਂ ਦੀਆਂ ਮੰਗਾਂ ਤਹਿਤ ਸ. ਬਾਦਲ ਨੇ ਐਲਾਨ ਕੀਤਾ ਕਿ ਮੌਜੂਦਾ ਨਿਯਮਾਂ ਤਹਿਤ ਕਿਰਤੀਆਂ ਨੂੰ ਚੈਕ ਰਾਹੀਂ ਅਦਾਇਗੀ ਦੀ ਪ੍ਰਕ੍ਰਿਆ 31 ਦਸੰਬਰ ਮੁਲਤਵੀ ਕਰਨ ਅਤੇ ਕਿਰਤ ਵਿਭਾਗ ਨਾਲ ਸਲਾਹ ਮਸ਼ਵਰਾ ਕਰਕੇ ਬਦਲਵੇਂ ਪ੍ਰਬੰਧ ਕਰਨ ਦਾ ਐਲਾਨ ਕੀਤਾ। ਉਪ ਮੁੱਖ ਮੰਤਰੀ ਨੇ ਸਨਅਤਕਾਰਾਂ ਦੀਆਂ ਜਾਇੰਜ ਮੁਸ਼ਕਲਾਂ ਦੇ ਹੱਲ ਲਈ ਕਰ ਤੇ ਸਨਅਤ ਵਿਭਾਗ ਨੂੰ ਛੋਟੀਆਂ ਸਨਅਤਕਾਰਾਂ ਦੀ ਇੱਕ ਸਲਾਹਕਾਰ ਕਮੇਟੀ ਦਾ ਗਠਨ ਕਰਦਿਆਂ ਉਨ•ਾਂ ਤੋਂ ਲਾਹੇਵੰਦ ਸੁਝਾਅ ਲੈਣ ਲਈ ਕਿਹਾ। ਨਿਰਮਾਤਾਵਾਂ ਨੂੰ ਆਪਣੇ ਕੀਮਤੀ ਸੁਝਾਅ ਦੇਣ ਦੀ ਅਪੀਲ ਕਰਦਿਆਂ ਸ. ਬਾਦਲ ਨੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੂੰ ਆਦੇਸ਼ ਦਿੱਤਾ ਕਿ ਉਹ ਮੁਸ਼ਕਲਾਂ ਦੇ ਹੱਲ ਲਈ ਇਸ ਸਲਾਹਕਾਰ ਕਮੇਟੀ ਦੀ ਜਲਦ ਤੋਂ ਜਲਦ ਮੀਟਿੰਗ ਕਰਵਾਉਣ।ਸਨਅਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸ. ਬਾਦਲ ਨੇ ਐਲਾਨ ਕੀਤਾ ਕਿ ਆਬਕਾਰੀ ਵਿਭਾਗ ਬੀਤੇ ਪੰਜ ਸਾਲਾਂ ਦੀ ਜਗ•ਾ ਬੀਤੇ ਤਿੰਨ ਸਾਲਾਂ ਦੇ ਮੁਲਾਂਕਣ ਮਾਮਲਿਆਂ ਦੀ ਪੜਤਾਲ ਕਰੇਗਾ ਅਤੇ ਦੋਸ਼ੀ ਪਾਏ ਜਾਣ ’ਤੇ ਹੀ ਪੰਜ ਸਾਲਾਂ ਦੇ ਕਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ•ਾਂ ਸਾਰੇ ਕਰ ਦਾਤਾਵਾਂ ਨੂੰ ਆਨਲਾਈਨ ਸਹੂਲਤਾਂ ਦੇਣ ਅਤੇ ਸਵਾਲਾਂ ਦੇ ਜਵਾਬ ਲੈਣ ਲਈ ਉਨ•ਾਂ ਨੂੰ ਆਪਣਾ ਈਮੇਲ ਐਡਰੈਸ ਵਿਭਾਗ ਦੇ ਪੋਰਟਲ ’ਤੇ ਪਾਉਣ ਲਈ ਕਿਹਾ।ਨਵੀਂ ਸਨਅਤੀ ਨੀਤੀ ਤਹਿਤ ਮੌਜੂਦਾ ਸਨਅਤੀ ਇਕਾਈਆਂ ਨੂੰ ਵੀ ਵੈਟ ’ਤੇ ਛੋਟ ਅਤੇ ਬਿਜਲੀ ਲਾਭ ਦੇਣ ਸਬੰਧੀ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇੱਕ ਨਵੀਂ ਨੀਤੀ ਬਣਾ ਰਹੀ ਹੈ ਜਿਸ ਤਹਿਤ ਮੌਜੂਦਾ ਇਕਾਈਆਂ ਵੀ ਆਪਣੀ ਮੌਜੂਦਾ ਖਪਤ ਦੇ ਮੱਦੇਨਜ਼ਰ 5 ਰੁਪਏ ਪ੍ਰਤੀ ਯੁਨਿਟ ਤੋਂ ਘੱਟ ਕੀਮਤ ’ਤੇ ਬਿਜਲੀ ਪ੍ਰਾਪਤ ਕਰ ਸਕਣਗੀਆਂ। ਸਟੀਲ ਸਨਅਤ ਨੂੰ ਨੈਗਟਿਵ ਸੂਚੀ ’ਚੋਂ ਬਾਹਰ ਕਰਨ ਦਾ ਐਲਾਨ ਕਰਦਿਆਂ ਉਨ•ਾਂ ਦੱਸਿਆ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਜਲਦੀ ਹੀ ਪ੍ਰਦਰਸ਼ਨੀ ਹਾਲ ਸਥਾਪਤ ਕੀਤੇ ਜਾਣਗੇ।ਉਨ•ਾਂ ਛੋਟੇ ਉਦਮੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਰਾਹਤ ਯੋਜਨਾ ਅਪਣਾਉਂਦਿਆਂ ਉਕਾ ਪੁੱਕਾ ਕਰ ਅਦਾ ਕਰ ਦੇਣ। ਉਨ•ਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਸੂਬੇ ਅੰਦਰ ਵਪਾਰ ਨੂੰ ਆਸਾਨ ਬਨਾਉਣਾ ਹੈ।ਮੀਟਿੰਗ ’ਚ ਹਾਜਰ ਸਨਅਤ ਤੇ ਵਣਜ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਐਲਾਨ ਕੀਤਾ ਕਿ ਇੰਡਸਟਰੀਅਲ ਇਸਟੇਟ ਅਤੇ ਫੋਕਲ ਪੁਆਇੰਟਾਂ ਸਬੰਧੀ ਵੱਖ=ਵੱਖ ਨਿਯਮਾਂ ਨੂੰ ਇੱਕ ਕਰਦਿਆਂ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਟਰੇਸ਼ਨ ਨੂੰ ਮਜਬੂਤ ਕੀਤਾ ਜਾਵੇਗਾ। ਉਨ•ਾਂ ਕੰਡੀ ਖੇਤਰ ’ਚ ਪਲਾਈਵੁੱਡ ਅਤੇ ਲੱਕੜ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ 200 ਏਕੜ ’ਚ ‘ਵੱਡ ਪਾਰਕ’ ਸਥਾਪਤ ਕਰਨ ਦਾ ਐਲਾਨ ਕੀਤਾ।
ਮੀੰਿਟਗ ’ਚ ਹੋਰਨਾਂ ਪ੍ਰਮੁੱਖ ਹਸਤੀਆਂ ’ਚ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਮੁੱਖ ਮੰਤਰੀ ਦੇ ਸਨਅਤੀ ਸਲਾਹਕਾਰ ਸ੍ਰੀ ਰਜਿੰਦਰ ਗੁਪਤਾ ਅਤੇ ਸ੍ਰੀ ਕਮਲ ਓਸਵਾਲ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਗ੍ਰਹਿ, ਕਿਰਤ ਅਤੇ ਜੰਗਲਾਤ ਸ੍ਰੀ ਵਿਸ਼ਵਜੀਤ ਖੰਨ ਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ, ਸਕੱਤਰ ਸਨਅਤ ਅਤੇ ਸੀ.ਈ.ਓ ਇਨਵੈਸਟ ਪੰਜਾਬ ਅਨਿਰੁਧ ਤਿਵਾੜੀ, ਵਿਤ ਕਮਿਸ਼ਨਰ ਕਰ ਸ੍ਰੀ ਅਨੁਰਾਗ ਅਗਰਵਾਲ, ਐਮ.ਡੀ. ਪੀ.ਐਸ.ਆਈ.ਡੀ.ਸੀ. ਐਸ. ਆਰ. ਲਿੱਧੜ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ, ਸ੍ਰੀ ਰਾਹੁਲ ਤਿਵਾੜੀ ਅਤੇ ਅਜੇ ਕੁਮਾਰ ਮਹਾਜਨ ਹਾਜਿਰ ਸਨ।