ਮੋਦੀ ਸਰਕਾਰ ਨੇ ਇ¤ਕ ਸਾਲ ਵਿ¤ਚ ਸੁਧਾਰੇ ਗੁਆੰਢੀ ਦੇਸ਼ਾ ਨਾਲ 66 ਸਾਲ ਤੋਂ ਵਿਗੜੇ ਰਿਸ਼ਤੇ – ਗਰੇਵਾਲ

0
2234

ਚੰਡੀਗੜ- (ਧਰਮਵੀਰ ਨਾਗਪਾਲ) ਮੋਦੀ ਸਰਕਾਰ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਜਾ ਰਹੇ ਮਹਾਸੰਪਰਕ ਅਭਿਆਨ ਤਹਿਤ ਪੱਛਮੀ ਵਿਧਾਨਸਭਾ ਭਾਜਪਾ ਦੇ ਸਮੂਹ ਵਰਕਰਾਂ ਵਲੋਂ ਸਥਾਨਕ ਕਿਚਲੂ ਨਗਰ ਵਿਖੇ ਵਿਸ਼ੇਸ਼ ਇਕੱਠ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ, ਪੰਜਾਬ ਯੋਜਨਾ ਬੋਰਡ ਦੇ ਉਪਚੇਅਰਮੈਨ ਪ੍ਰੋ. ਰਜਿੰਦਰ ਭੰਡਾਰੀ, ਜਿਲ•ਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਹਾਜਰ ਇਕੱਠ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇਕ ਸਾਲ ਦੇ ਸ਼ਾਸਨਕਾਲ ਦੀਆਂ ਉਪਲਬਧੀਆਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਕ ਸਾਲ ਵਿੱਚ ਭਾਰਤ ਦੇ ਗੁਆੰਢੀ ਦੇਸ਼ਾਂ ਅਮਰੀਕਾ, ਚੀਨ, ਭੂਟਾਨ, ਬੰਗਲਾਦੇਸ਼, ਨੇਪਾਲ ਵਰਗੇ ਦੇਸ਼ਾਂ ਦੇ ਨਾਲ ਸਾਲਾਂ ਤੋਂ ਟੂਟੇ ਹੋਏ ਸੰਬੰਧਾਂ ਨੂੰ ਮੁੜ ਬਹਾਲ ਕਰਕੇ ਦੋਸਤਾਨਾ ਮਾਹੌਲ ਕਾਇਮ ਕੀਤਾ ਹੈ। ਉਥੇ, ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਉਪਲਬਧ ਕਰਵਾ ਕੇ ਜਨਹਿਤੈਸ਼ੀ ਨੀਤੀਆਂ ਤਿਆਰ ਕਰਕੇ ਉਸ ਨੂੰ ਇੰਨ ਬਿੰਨ• ਲਾਗੂ ਕਰਵਾਇਆ ਹੈ। ਪ੍ਰੋ. ਭੰਡਾਰੀ ਅਤੇ ਪ੍ਰਵੀਨ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਕ ਸਾਲ ਦਾ ਸ਼ਾਸਨ ਉਪਲਬਧੀਆਂ ਭਰਿਆ ਰਿਹਾ ਹੈ। ਇਸ ਮੌਕੇ ਤੇ ਕਮਲ ਚੇਤਲੀ, ਸੰਗੀਤਾ ਭੰਡਾਰੀ, ਪੰਡਿਤ ਰਾਜਨ ਸ਼ਰਮਾ, ਕਮਲਜੀਤ ਸੋਈ, ਬਲਬੀਰ ਚੰਦ ਕਪਿਲਾ, ਪ੍ਰਾਣਲਾਲ ਭਾਟੀਆ, ਪੁਸ਼ਪਿੰਦਰ ਸਿੰਘਲ, ਅਨਿਲ ਸਰੀਨ, ਸੁਨੀਲ ਮੌਦਗਿਲ, ਰਾਮ ਗੁਪਤਾ, ਸੰਜੈ ਗੋਸਾਈਂ, ਰਾਜੇਸ਼ ਕਸ਼ਿਅਪ ਸਮੇਤ ਹੋਰ ਵੀ ਹਾਜਰ ਸਨ। ਇਸ ਤੋਂ ਪਹਿਲਾਂ ਬਿੱਟੂ ਜਮਾਲ ਐਂਡ ਪਾਰਟੀ ਨੇ ਗੀਤਾਂ ਰਾਹੀਂ ਮੋਦੀ ਸਰਕਾਰ ਦੇ ਇ¤ਕ ਸਾਲ ਦੇ ਸ਼ਾਸਨ ਦੀਆਂ ਉਪਲਧੀਆਂ ਗੀਤਾਂ ਰਾਹੀ ਪੇਸ਼ ਕੀਤੀਆਂ।