ਮੱਲਕੇ ਪਿੰਡ ਵਿੱਚ ਹੋਈ ਬੀੜ ਦੀ ਬੇਅਦਬੀ

0
1656

ਕੋਟਕਪੂਰਾ 10 ਨਵੰਬਰ (ਮਖਣ ਸਿੰਘ  )  ਕੋਟਕਪੂਰਾ ਦੇ ਨੇੜਲੇ ਪਿੰਡ ਬਰਗਾੜੀ ਵਿੱਚ ਹੋਈ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਅਤੇ ਕੱਲ ਹੀ ਉਸ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਗਰਾਈ ਖੁਰਦ ਦੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੋ ਸਕੇ ਭਰਾਵਾਂ ਨੂੰ ਪੰਜਾਬ ਪਿਲਸ ਨੇ ਬੇਦੋਸ਼ੇ ਹੋਣ ਕਰਕੇ ਰਿਹਾਅ ਕੀਤਾ ਹੀ ਸੀ ਕਿ ਪੰਜਗਰਾਂਈ ਖੁਰਦ ਨੇੜਲੇ ਪਿੰਡ ਮੱਲਕੇ ਵਿਖੇ ਅੱਜ ਫਿਰ ਕਿਸੇ ਅਣਪਛਾਤੇ ਵਿਅਕਤੀ  ਨੇ ਮਹਾਰਾਜ ਦੇ ਅੰਗ ਪਾੜ੍ਹ ਕੇ ਗਲੀਆਂ ਵਿੱਚ ਖਿਲਾਰ ਦਿੱਤੇ । ਉਥੇ ਮੌਜੂਦ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅੰਗ ਸ੍ਰੀ ਗੁਰੂ ਮਹਾਰਾਜ ਦੀ ਪੋਥੀ ਵਿਚੋਂ ਲਏ ਗਏ ਹਨ ਜੋ ਭਾਈ ਚਤਰ ਸਿੰਘ ਜੀਵਨ ਸਿੰਘ  ਵਲੋਂ ਪਿੰਟ ਕੀਤੀ ਗਈ ਸੀ । ਪਿੰਡ ਵਾਸੀਆਂ ਮੁਤਾਬਕ ਜਦੋਂ ਉਹ ਸਵੇਰੇ ਉਠੇ ਤੇ ਦੇਖਿਆ ਕਿ ਪਿੰਡ ਦੀਆਂ ਮੇਨ ਗਲੀਆਂ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਰੇ ਹੋਏ ਸਨ।  ਜਿਸ ਸਬੰਧੀ ਸਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਪਰ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੋਇਆ । ਪੁਲਿਸ ਦੀ ਜਾਂਚ ਪੜਤਾਲ ਦੌਰਾਨ ਪਾਇਆ ਜਾ ਰਿਹਾ ਹੈ ਕਿ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ।  ਮੌਕੇ ਤੇ ਪੁੱਜੇ ਡੀ ਆਈ ਜੀ ਸ੍ਰੀ ਚਹਿਲ ਨੇ ਸਥਿਤੀ ਦਾ ਜਾਇਜਾ ਲਿਆ । ਫਰੀਦਕੋਟ , ਮੋਗਾ ਅਤੇ ਬਠਿੰਡਾ ਦੇ ਐਸ ਐਸ ਪੀ ਮੌਕੇ ਤੇ ਪਹੁੰਚੇ , ਪੁਲਿਸ ਨੇ ਡਾਗ ਸਕਾਇਡ ਦਾ ਵੀ ਸਹਾਰਾ ਲਿਆ । ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਪਿੰਡ ਵਿੱਚ ਜਾਮ ਲਗਾ ਕੇ ਧਰਨਾ ਦਿੱਤਾ । ਧਰਨਾ ਕਾਰੀ ਮੰਗ ਕਰ ਰਹੇ ਸਨ ਕਿ ਦੋਸ਼ੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣ।