ਯੂਥ ਅਕਾਲੀ ਦਲ ਮਾਲਵਾ ਜੋਨ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਵ¤ਲੋਂ ਸ੍ਰੀਮਤੀ ਗੁਰਨੀਰ ਸਹਾਨੀ ਦੀ ਕਵਿਤਾਵਾਂ ਦੀ ਕਿਤਾਬ ਨੀਰੂ ਕੀ ਕਲਮ ਸੇ ਲੋਕ ਅਰਪਣ

0
1288

 

ਬ¤ਚਿਆਂ ਦੀ ਭਲਾਈ ਲਈ ਚਲਾਈ ਜਾ ਰਹੀ ਸੰਸਥਾ ਮਸਤੀ ਕਿ ਪਾਠਸਾਲਾ
ਲਈ 50 ਹਜਾਰ ਰੁਪਏ ਦੀ ਰਾਸੀ ਦੇਣ ਦਾ ਐਲਾਨ : ਹਰਪਾਲ ਜੁਨੇਜਾ

ਪਟਿਆਲਾ 22 ਨਵੰਬਰ : (ਧਰਮਵੀਰ ਨਾਗਪਾਲ) ਕਿਤਾਬ ਆਮ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਿਆ ਹਨ ਕਿਉਂਕਿ ਕਿਤਾਬ ਪੜ੍ਹਨ ਨਾਲ ਮਨੁ¤ਖ ਆਪਣੀ ਜਿੰਦਗੀ ਨੂੰ ਕਿਵੇਂ ਬੁਰਾਈਆਂ ਤੋਂ ਦੂਰ ਰ¤ਖ ਸਕਦਾ ਹੈ ਅਤੇ ਆਪਣੀ ਆਤਮਾ ਦੇ ਨਾਲ-ਨਾਲ ਪ੍ਰਮਾਤਮਾ ਨਾਲ ਕਿਵੇ ਜੁੜ ਸਕਦਾ ਹੈ ਬਾਰੇ ਵਿਸਥਾਰ ਪੁਰਵਕ ਗਿਆਨ ਪੈਦਾ ਕਰ ਸਕਦਾ ਹੈḩ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਸ੍ਰੀਮਤੀ ਗੁਰਨੀਰ ਸਹਾਨੀ ਦੀ ਆਪਣੀ ਜਿੰਦਗੀ ਤੋਂ ਪ੍ਰੇਰਿਤ ਹੋ ਕੇ ਲਿਖੀ ਕਵਿਤਾਵਾਂ ਦੀ ਕਿਤਾਬ ਜਾਰੀ ਕਰਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾḩ ਉਨ੍ਹਾਂ ਕਿਹਾ ਕਿ ਕਿਤਾਬਾ ਬੁਦੀਜੀਵੀਆਂ ਦੀਆਂ ਰਚਨਾਵਾਂ ਹਰੇਕ ਇਨਸਾਨ ਨੂੰ ਪੜਨੀਆਂ ਚਾਹੀਦੀਆਂ ਹਨ , ਜਿਨ੍ਹਾਂ ਦੇ ਪੜਨ ਨਾਲ ਇਨਸਾਨ ਅੰਦਰ ਰੁਹਾਨੀ ਤਾਕਤ ਪੈਦਾ ਹੁੰਦੀ ਹੈ ਅਤੇ ਕਈ ਵਾਰ ਤਾਂ ਇਨਸ਼ਾਂਨ ਦੇ ਅੰਦਰ ਨੈਤਿਕ ਜਿੰਮੇਵਾਰੀ ਦੀ ਭਾਵਨਾ,ਦੇਸ਼ ਭਗਤੀ ਦੀ ਭਾਵਨਾ, ਦੇ ਨਾਲ-ਨਾਲ ਮਨੁ¤ਖਤਾ ਦੀ ਸੇਵਾ ਅਤੇ ਆਪਣੀ ਜ਼ਿੰਦਗੀ ਜਿਊਣ ਦੀ ਨਵੀਂ ਕਿਰਨ ਵੀ ਪੈਦਾ ਹੁੰਦੀ ਹੈ ḩ ਉਨ੍ਹਾਂ ਕਿਹਾ ਕਿ ਇਹ ਕਵਿਤਾਵਾਂ ਦੀ ਕਿਤਾਬ ਬੜੇ ਹੀ ਸਧਾਰਨ ਸਬਦਾਂ ਵਿ¤ਚ ਲਿ¤ਖੀ ਗਈ ਹੈ ਤਾਂ ਜੋ ਹਰ ਇ¤ਕ ਨੂੰ ਇਸ ਦੀ ਸਮਝ ਆ ਸਕੇ ਅਤੇ ਇਸ ਕਿਤਾਬ ਪੜ੍ਹਨ ਉਪਰੰਤ ਵਿਅਕਤੀ ਆਪਣੇ ਜੀਵਨ ਨੂੰ ਸੁ¤ਖ ਸ਼ਾਂਤੀ ਨਾਲ ਬਤੀਤ ਕਰ ਸਕੇḩ ਇਸ ਮੌਕੇ ਸ੍ਰੀ ਜੁਨੇਜਾ ਨੇ ਸ੍ਰੀਮਤੀ ਰਾਜ ਪਾਲ ਕੌਰ ਮਸਤ , ਸ੍ਰੀਮਤੀ ਗੁਰਨੀਰ ਸਾਹਨੀ ਅਤੇ ਉਨ੍ਹਾਂ ਦੀਆਂ ਸਾਥਾਨਾਂ ਵ¤ਲੋ ਲੋੜਵੰਦ ਬ¤ਚਿਆਂ ਦੀ ਭਲਾਈ ਲਈ ਚਲਾਈ ਜਾ ਰਹੀ ਸੰਸਥਾ ਮਸਤੀ ਕਿ ਪਾਠਸਾਲਾ ਲਈ 50 ਹਜਾਰ ਰੁਪਏ ਦੀ ਰਾਸੀ ਦਾ ਐਲਾਨ ਕੀਤਾ ḩ ਇਸ ਮੌਕੇ ਸ੍ਰੀ ਹਰਪਾਲ ਜੁਨੇਜਾ ਦੀ ਧਰਮਪਤਨੀ ਸ੍ਰੀਮਤੀ ਅਨੂ ਜੁਨੇਜਾ ਵੀ ਉਨ੍ਹਾਂ ਦੇ ਨਾਲ ਹਾਜਰ ਸਨḩ
ਸਾਬਕਾ ਜ਼ਿਲ੍ਹਾ ਲੋਕ ਸੰਪਕਰ ਅਫਸਰ ਸ੍ਰ: ਉਜਾਗਰ ਸਿੰਘ ਨੇ ਸਬੰਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੇਰਾ ਬਨਾਉਣ ਲਈ ਸਾਹਿਤ ਦਾ ਅਹਿਮ ਰੋਲ ਹੈ ḩ ਲਿਖਾਰੀਆਂ ਨੂੰ ਚੰਗੇਰਾ ਸਾਹਿਤ ਰਚਨ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਸਾਹਿਤ ਅਤੇ ਕਲਾ ਮਾਨਵੀ ਜਜ਼ਬਿਆਂ ਅਤੇ ਚੇਤਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਮਾਨਵੀ ਮਨਾਂ ਨੂੰ ਰੌਸ਼ਨ ਰਾਹਾਂ ਵ¤ਲ ਸੇਧਿਤ ਕਰਦਾ ਹੈḩ ਚੇਤਨਾਂ ਹੀ ਮਾਨਵੀ ਵਿਕਾਸ ਦਾ ਧੁਰਾ ਹੈḩ ਉਨ੍ਹਾ ਸ੍ਰੀ ਗਰਨੀਰ ਸਾਹਨੀ ਨੂੰ ਕਾਵਿ-ਪੁਸਤਕ ਪਾਠਕਾਂ ਦੇ ਰੁਬਰੂ ਕਰਨ ਲਈ ਮੁਬਾਰਕਬਾਦ ਦਿਤੀ ।ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਹੈਂਡ ਆਫ ਜਰਲਿਜਮ,ਭਾਸਾ ਅਤੇ ਸਭਿਆਚਾਰ ਡਾ ਜਗਦੀਸ ਕੌਰ ਨੇ ਲਿਖਾਰੀਰਨ ਸ੍ਰੀਮਤੀ ਸਾਹਨੀ ਦੀ ਕਾਵਿ-ਪੁਸਤਕ ਨੀਰੂ ਦੀ ਕਲਮ ਸੇ ਨੂੰ ਖੁਸਆਮਦ ਆਖਦਿਆਂ ਇਸ ਪੁਸਤਕ ਵਿਚਲੀਆਂ ਨਜ਼ਮਾਂ ਨੂੰ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਧਰਾਤਲ ‘ਚੋਂ ਪੈਦਾ ਹੋਏ ਚੇਤਨਾ ਦੇ ਫੁਆਰੇ ਕਿਹਾ ਜ਼ੋ ਮਨੁ¤ਖ ਦੇ ਮਨ ਅੰਦਰ ਪੈਦਾ ਹੋ ਰਹੀ ਔੜ ਨੂੰ ਸਿੰਜਣ ਦਾ ਉਪਰਾਲਾ ਕਰਦੇ ਹਨ।
ਲੇਖਿਕਾ ਪਰਵੀਨ ਕੌਰ ਸੇਠੀ ਲੁਧਿਆਣਾ ਨੇ ਕਿਹਾ ਕਿ ਇਹ ਕਾਵਿ ਪੁਸਤਕ ਮੇਰੀ ਮਾਂ ਦੇ ਵਿਅਕਤੀਗਤ ਜੀਵਨ ਦੇ ਅਨੁਭਵਾਂ ਨੂੰ ਆਪਣੀਆਂ ਕਵਿਤਾਵਾਂ ਦੇ ਰੂਪ ਵਿ¤ਚ ਅਖਰਾ ਪਰੋਕੇ ਬਤੀਤ ਕੀਤਾ ਹੈḩ ਮੇਰੀ ਮਾਂ ਦੇ ਲਫਜ ਸਾਨੂੰ ਵਿਅਕਤੀਗਤ ਤੌਰ ਕੇਵਲ ਪ੍ਰੇਰਿਤ ਹੀ ਨਹੀਂ ਕਰਦੇ ਸਗੋ ਉਸ ਦੇ ਅਨੁਭਵ ਸਾਨੂੰ ਸਮਾਜਿਕ ਜੀਵਨ ਜਿਉਣ ਨੂੰ ਵੀ ਪ੍ਰੇਰਿਤ ਕਰਦੇ ਹਨ ḩ ਉਸ ਦੀ ਲਿਖਾਈ ਵਿ¤ਚ ਉਸ ਦੀ ਸਾਰੀ ਜਿੰਦਗੀ ਬਿਆਨ ਹੁੰਦੀ ਹੈ ਕਿ ਉਸ ਨੇ ਕਿਸਤਰ੍ਹਾਂ ਆਪਣੀ ਜਿੰਦਗੀ ਦਾ ਸਫਰ ਸੁਰੂ ਕੀਤਾ ਅਤੇ ਆਪਣੀ ਜਿੰਦਗੀ ਦੇ ਸੁਨੇਰੇ ਪਲ ਮੇਰੇ ਪਿਤਾ ਜੀ ਸਵਰਗਵਾਸੀ ਸ੍ਰੀ ਅਮਰਜੀਤ ਸਿੰਘ ਸਾਹਨੀ ਨਾਲ ਕਿਵੇ ਬਤੀਤ ਕੀਤੇ ਅਤੇ ਘਰੇਲੂ ਜੀਵਨ ਜਿਉਣ ਦੇ ਨਾਲ ਨਾਲ ਕਿਵੇ ਪਵਿਰਵਾਰ ਦੀਆਂ ਜਿੰਮੇਵਾਰੀਆਂ ਨਿਭਾਉਦੀਆਂ ਸਮਾਜ ਦੀ ਸੇਵਾ ਕਰਕੇ ਆਪਣੇ ਆਪ ਨੂੰ ਸਮਾਜ ਦਾ ਅਣਿਖੜਵਾ ਅੰਗ ਬਣਾਈਆ ḩ ਮੈ ਆਸ ਕਰਦੀ ਹਾਂ ਕਿ ਮੇਰੀ ਮਾਂ ਦੀ ਇਹ ਕਿਤਾਬ ਨੀਰੂ ਕੀ ਕਲਮ ਸੇ ਸਾਡੇ ਸਮਾਜਿਕ ,ਪਰਿਵਾਰਕ ਜੀਵਨ ਤੇ ਅਸਰ ਪਾਵੇਗੀ ਉਸੇ ਤਰ੍ਹਾਂ ਪਾਠਕਾਂ ਲਈ ਚਾਨਣ ਦੇ ਮੁਨਾਰੇ ਦਾ ਕੰਮ ਕਰੇਗੀ ḩ
ਇਸ ਮੌਕੇ ਸ੍ਰੀਮਤੀ ਗੁਰਨੀਰ ਸਹਾਨੀ ਨੇ ਦ¤ਸਿਆ ਕਿ ਉਹ ਚਾਰ ਧੀਆਂ ਦੀ ਮਾਂ ਹੈ। ਉਸ ਦੇ ਜੀਵਨ ਵਿ¤ਚ ਧੀਆਂ ਦੀ ਮਾਂ ਹੋਣ ਦਾ ਮਾਣ ਬ੍ਯਣਿਆ ਹੋਇਆਂ ਹੈḩ ਉਨ੍ਹਾਂ ਕਿਹਾ ਕਿ ਆਪਣੇ ਪਤੀ ਸ੍ਰੀ ਅਮਰਜੀਤ ਸਿੰਘ ਸਾਹਨੀ ਦੇ ਅਕਾਲ ਚਲਣੇ ਤੋ ਬਾਅਦ ਮੈ ਆਪਣੇ ਜੀਵਨ ਦੇ ਅਨੁਭਵਾਂ ਨੂੰ ਰਚਨਾਵਾਂ ਦਾ ਰੂਪ ਦੇਣਾ ਸ਼ੁਰੂ ਕੀਤਾ ਅਤੇ ਮਹਿਸੂਸ ਕੀਤਾ ਕਿ ਲਿਖਤਾ ਰਾਹੀਂ ਇਨਸਾਨ ਨੂੰ ਜਿਥੇ ਰੁਹਾਨੀ ਤਾਕਤ ਮਿਲਦੀ ਹੈ ਉਥੇ ਉਸ ਦੀ ਜੀਵਨ ਸੈਲੀ ਵਿ¤ਚ ਵੀ ਵ¤ਡਾ ਸੁਧਾਰ ਆਉਂਦਾ ਹੈ ਅਤੇ ਕੋਈ ਵੀ ਵਿਅਕਤੀ ਕੋਈ ਆਪਣਾ ਸੋਕ ਪਾਲ ਕੇ ਆਪਣੇ ਸਰੀਰ ਨੂੰ ਬਿਨਾ ਕਿਸੇ ਦਵਾਈ ਤੋਂ ਤੰਦਰੂਸਤ ਰ¤ਖ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਜਿੰਦਗੀ ਵਿ¤ਚ ਕੋਈ ਨਾ ਕੋਈ ਸੋਕ ਜਰੂਰ ਪਾਲਣਾ ਚਾਹੀਦਾ ਹੈ ḩ ਇਸ ਮੌਕੇ ਸ੍ਰੀ ਸਹੀਜ ਚੋਪੜਾ ਨੇ ਆਪਣੀ ਕਵਿਤਾਵਾਂ ਪੇਸ ਕੀਤੀਆਂ ।