ਰਾਜਪੁਰਾ ਦੇ ਪੱਤਰਕਾਰਾਂ ਦਾ ਵਫਦ ਡੀ ਐਸ ਪੀ ਰਾਜਪੁਰਾ ਨੂੰ ਮਿਲਿਆ ਪੱਤਰਕਾਰ ਨਾਲ ਧੱਕਾ ਹੋਣ ਸਬੰਧੀ ਦਿੱਤੀ ਜਾਣਕਾਰੀ

0
1616

 

ਰਾਜਪੁਰਾ 18 ਮਈ (ਧਰਮਵੀਰ ਨਾਗਪਾਲ) ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਪੱਤਰਕਾਰ ਮਨਜੀਤ ਧਵਨ ਜੋ ਕਿ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ ਬੀਤੇ ਦਿਨੀ ਇੱਕ ਪੁਲਿਸ ਕਰਮਚਾਰੀ ਬਿਨਾਂ ਵਰਦੀ ਜਿਸਦਾ ਨਾਮ ਬਲਵਿੰਦਰ ਸਿੰਘ ਭੰਗੂ ਦਸਿਆ ਗਿਆ ਹੈ ਉਸਦੀ ਦੁਕਾਨ ਤੇ ਸਪੇਅਰ ਪਾਰਟਸ ਲੈਣ ਲਈ ਆਇਆ। ਉਹ ਪਹਿਲਾ ਵੀ ਦੁਕਾਨ ਤੇ ਆਉਂਦਾ ਸੀ। ਕੁਝ ਮਹੀਨੇ ਪਹਿਲਾ ਉਹ ਕੁਝ ਪੈਸੇ ਉਧਾਰ ਕਰਕੇ ਚਲਾ ਗਿਆ ਇਕ ਦੋ ਵਾਰੀ ਮਿਲਣ ਤੇ ਜਦੋਂ ਉਸ ਤੋਂ ਪੈਸੇ ਮੰਗੇ ਤਾਂ ਉਹ ਕਹਿਣ ਲਗਾ ਕਿ ਏ.ਟੀ.ਐਮ ਤੋਂ ਪੈਸੇ ਕਢਵਾ ਕੇ ਹੁਣੇ ਦੇ ਜਾਂਦਾ ਹਾਂ ਪਰ ਉਹ ਨਹੀਂ ਆਇਆ। ਕੁਦਰਤੀ 8-10 ਮਹੀਂਨੇ ਬਾਅਦ ਉਹ ਕੁਝ ਸਪੇਅਰ ਪਾਰਟਸ ਲੈਣ ਲਈ ਮਨਜੀਤ ਧਵਨ ਦੀ ਦੁਕਾਨ ਤੇ ਆਇਆ ਜਿਸ ਤੇ ਪਿਛਲੇ ਪੈਸੇ ਮੰਗਣ ਤੇ ਪੈਸੇ ਤਾਂ ਉਸਨੇ ਕੀ ਦੇਣੇ ਸੀ ਸਗੋ ਗਾਲੀ ਗਲੋਚ ਕਰਨ ਲਗ ਪਿਆ ਅਤੇ ਪੁਲਿਸ ਕਰਮਚਾਰੀ ਹੋਣ ਦਾ ਰੋਬ ਦੇ ਕੇ ਕਹਿਣ ਲਗਾ ਕਿ ਹਫਤੇ ਦੇ ਅੰਦਰ ਅੰਦਰ ਤੇਰੇ ਤੇ ਕੇਸ ਪੁਆ ਕੇ ਤੈਨੂੰ ਚੁਕਾ ਦੇਵਾਗਾ, ਜਿਸ ਤੇ ਰਾਜਪੁਰਾ ਦੇ ਪੱਤਰਕਾਰ ਅਤੇ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ 25-30 ਮੈਂਬਰਾ ਨੇ ਅਤੇ ਰਾਜਪੁਰਾ ਸਪੇਅਰ ਪਾਰਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਯੂਨੀਅਨ ਦੇ ਸਮੂਹ ਮੈਂਬਰਾ ਨੇ ਪਵਨ ਕੁਮਾਰ ਦੀ ਅਗਵਾਈ ਵਿੱਚ ਪੱਤਰਕਾਰਾ ਨਾਲ ਚੱਲਕੇ ਡੀ ਐਸ ਪੀ ਰਾਜਪੁਰਾ ਸ੍ਰ. ਰਾਜਿੰਦਰ ਸਿੰਘ ਸੌਹਲ ਨੂੰ ਸਾਰੀ ਗੱਲ ਦੀ ਜਾਣਕਾਰੀ ਦਿੱਤੀ ਜਿਸਤੇ ਡੀ ਐਸ ਪੀ ਸੋਹਲ ਨੇ ਪੱਤਰਕਾਰਾ ਤੇ ਦੁਕਾਨਦਾਰਾ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕਰਮਚਾਰੀ ਤੇ ਬਣਦੀ ਜਰੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਇਸ ਮੁਲਾਜਮ ਵਲੋਂ ਵਰਤੋਂ ਕੀਤੀ ਸ਼ਬਦਾਵਲੀ ਦਾ ਅਫਸੋਸ ਜਾਹਿਰ ਵੀ ਕੀਤਾ।