ਰਾਜਪੁਰਾ ਪਟਿਆਲਾ ਰੋਡ ਲਿਬਰਟੀ ਚੌਕ ਵਿੱਖੇ ਸਿੱਖ ਜਥੇਬੰਦਿਆਂ ਵਲੋਂ ਸ਼ਾਂਤੀ ਮਈ ਢੰਗ ਨਾਲ ਦਿੱਤਾ ਧਰਨਾ ਤੇ ਆਵਾਜਾਈ ਕੀਤੀ ਬੰਦ

0
1366

ਰਾਜਪੁਰਾ (ਧਰਮਵੀਰ ਨਾਗਪਾਲ) ਵੱਖ ਵੱਖ ਥਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਣ ਦੇ ਰੋਸ਼ ਸਦਕਾ ਸਿੱਖ ਜਥੇਬੰਦਿਆਂ ਵਲੋਂ ਬਾਬਾ ਵਰਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਲਿਬਰਟੀ ਚੌਕ ਵਿੱਖੇ 8 ਘੰਟੇ ਤੱਕ ਦੋਵੇਂ ਪਾਸਿੳ ਦੀ ਆਵਾਜਾਈ ਨੂੰ ਠਪ ਕਰਕੇ ਜਾਮ ਲਾਇਆ ਗਿਆ ।ਇਸ ਮੌਕੇ ਸੈਕੜਿਆਂ ਦੀ ਤਾਦਾਦ ਵਿੱਚ ਸਿੰਘ ਅਤੇ ਸਿੰਘਣੀਆਂ ਨੇ ਸੜਕ ਤੇ ਬੈਠ ਕੇ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਕੇ ਆਪਣਾ ਰੋਸ਼ ਪ੍ਰਗਟ ਕੀਤਾ। ਬਾਬਾ ਵਰਿੰਦਰ ਸਿੰਘ ਪਰਵਾਨਾ ਦੀ ਬੇਨਤੀ ਤੋਂ ਬਾਅਦ ਸ਼ਹਿਰ ਦੇ ਨਾਲ ਲਗਦੇ ਪਿੰਡਾ ਤੋਂ ਜਥਿਆਂ ਦੇ ਰੂਪ ਵਿੱਚ ਸੰਗਤਾਂ ਦਾ ਪਹੁੰਚਣਾ ਜਾਰੀ ਰਿਹਾ। ਮੌਕੇ ਤੇ ਪੁਜੇ ਪ੍ਰਸ਼ਾਸਨ ਵਲੋਂ ਰਾਜਪੁਰਾ ਦੇ ਡੀ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਦੇ ਸਮਝਾਉਣ ਤੋਂ ਬਾਅਦ ਵੀ ਜਾਮ ਤੇ ਬੈਠੇ ਸਿੰਘ ਜਥੇਬੰਦਿਆਂ ਦੇ ਅਹੂਦੇਦਾਰ ਨਹੀਂ ਮੰਨੇ ਅਤੇ ਸ਼ਾਂਤੀ ਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਸੜਕ ਤੇ ਬੈਠ ਕੇ ਆਪਣਾ ਰੋਸ਼ ਜਤਾਉਂਦੇ ਰਹੇ। ਇਸ ਮੌਕੇ ਰੋਸ਼ ਦੀ ਅਗਵਾਈ ਕਰ ਰਹੇ ਬਾਬਾ ਵਰਿੰਦਰ ਸਿੰਘ ਪਰਵਾਨਾ ਨੇ ਆਖਿਆ ਕਿ ਵਾਰ ਵਾਰ ਸਾਡੇ ਪਿਤਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰ ਸਿੱਖਾ ਦੀ ਵਗਾਰ ਨੂੰ ਭਰਮਾਇਆ ਜਾ ਰਿਹਾ ਹੈ ਜਦਕਿ ਸਿੱਖ ਕੌਮ ਸ਼ਹਾਦਤਾ ਦੇਣ ਵਾਲੀ ਕੌਮ ਹੈ ਪਰ ਜੇ ਇੰਜ ਹੀ ਸਾਡੀ ਅਤੇ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਪੰਜਾਬ ਪੁਲਿਸ ਨੂੰ ਵੀ ਕਰੜੇ ਹਥੀ ਲੈਂਦੇ ਹੋਏ ਕਿਹਾ ਕਿ ਪੁਲਿਸ ਚਾਹਵੇ ਤਾਂ ਦੋਸ਼ਿਆਂ ਨੂੰ ਇੱਕ ਦਿਨ ਵਿੱਚ ਹੀ ਫੜ ਸਕਦੀ ਹੈ ਪਰ ਉਹ ਵੀ ਇਨਸਾਫ ਮੰਗ ਰਹੇ ਸਿੰਘਾਂ ਤੇ ਤਸ਼ਦਤ ਢਾ ਰਹੀ ਹੈ ਜੋ ਸਰਾਸਰ ਗਲਤ ਹੈ। ਸ੍ਰ. ਪਰਵਾਨਾ ਦੇ ਸਮੂਹ ਜੱਥੇ ਵਲੋਂ ਰਾਜਪੁਰਾ ਦੇ ਐਸ ਡੀ ਐਮ ਸ੍ਰੀ ਜੇ.ਕੇ. ਜੈਨ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਐਸ ਡੀ ਐਮ ਸਾਹਿਬ ਅਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਰਜਿੰਦਰ ਸਿੰਘ ਸੋਹਲ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਡਿਪਟੀ ਕਮੀਸ਼ਨਰ ਪਟਿਆਲਾ ਰਾਹੀ ਜਲਦੀ ਹੀ ਪੰਜਾਬ ਸਰਕਾਰ ਕੋਲ ਪਹੁੰਚਾ ਦਿੱਤਾ ਜਾਵੇਗਾ।