ਰਾਮ ਰਹੀਮ ‘ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ

0
2281

ਯੋਗ ਗੁਰੂ ਬਾਬਾ ਰਾਮਦੇਵ ਨੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ‘ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ‘ਚ ਲੈਣ ਦਾ ਅਧਿਕਾਰ ਨਹੀਂ ਹੈ। ਰਾਮਦੇਵ ਨੇ ਕਿਹਾ ਕਿ ਮੇਰੇ ਉੱਪਰ ਵੀ ਕਈ ਕੇਸ ਚੱਲ ਰਹੇ ਹਨ ਪਰ ਮੇਰੇ ਸਮਰਥਕਾਂ ਨੇ ਕਦੇ ਹਿੰਸਾ ਨਹੀਂ ਕੀਤੀ।  ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਹਿੰਸਾ ਬਰਦਾਸ਼ਤ ਵੀ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰੇਪ ਕੇਸ ‘ਚ ਦੋਸ਼ੀ ਰਾਮ ਰਹੀਮ ਲਈ ਅੱਜ ਯਾਨੀ ਸੋਮਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਉਹ ਇਸ ਸਮੇਂ ਰੋਹਤਕ ਜੇਲ ‘ਚ ਬੰਦ ਹਨ।