ਰਾਮਗੜੀਆ ਸਭਾ ਵਲੋਂ ਦੰਦਾ ਦਾ ਮੁਫਤ ਚੈਕਅਫ ਕੈਂਪ ਲਾਇਆ ਗਿਆ

0
1664

ਰਾਜਪੁਰਾ 5 ਅਗਸਤ (ਧਰਮਵੀਰ ਨਾਗਪਾਲ) ਸਰਕਾਰੀ ਐਲੀਮੈਂਟਰੀ ਸਕੂਲ ਨੰ: 5 ਵਿਖੇ ਰਾਮਗੜ੍ਹੀਆ ਸਭਾ ਵੱਲੋਂ ਦੰਦਾਂ ਦਾ ਮੁਫਤ ਚੈਕਅਪ ਕੈਂਪ ਲਗਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਦੰਦਾਂ ਦੇ ਮਸ਼ਹੂਰ ਡਾ: ਨਵਦੀਪ ਵਾਲੀਆ ਸਿਟੀ ਡੈਂਟਲ ਕਲ਼ੀਨਿਕ ਵਾਲਿਆਂ ਅਤੇ ਉਹਨਾਂ ਦੀ ਟੀਮ ਨੇ 60 ਬੱਚਿਆਂ ਦੇ ਦੰਦਾਂ ਦਾ ਚੈੱਕਅਪ ਕੀਤਾ। ਡਾ: ਵਾਲੀਆ ਨੇ ਸਮੂਹ ਬੱਚਿਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਦੰਦਾਂ ਦੀ ਸਫਾਈ ਕਰਨ ਦੇ ਢੰਗ ਅਤੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਅਮਨਦੀਪ ਸਿੰਘ ਨਾਗੀ ਨਵੇਂ ਚੁਣੇ ਗਏ ਮਿਉਂਸੀਪਲ ਕੋਂਸਲਰ ਨੇ ਸਕੂਲ ਵਿੱਚ ਬਿਲਡਿੰਗ ਦੀ ਵਰਤੋਂ ਸਿੱਖਣ ਲਈ ਪ੍ਰੋਜੈਕਤ ਤਹਿਤ ਤਿਆਰ ਕੀਤੇ ਗਏ ਕਮਰੇ ਦਾ ਉਦਘਾਟਨ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲ ਦੇ ਸਾਬਕਾ ਵਿਦਿਆਰਥੀ ਰਾਜਿੰਦਰ ਸਿੰਘ ਚਾਨੀ ਵੱਲੋਂ ਇਹ ਚੁੱਕਿਆ ਗਿਆ ਨਵੇਕਲਾ ਕਦਮ ਹੈ। ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਨੇ ਬੱਚਿਆਂ ਦੀ ਤੰਦਰੁਸਤ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਆਪਣੇ ਸ਼ਰੀਰ ਦੀ ਸਾਫ-ਸਫਾਈ ਦਾ ਧਿਆਨ ਖੁਦ ਰੱਖਣਾ ਚਾਹੀਦਾ ਹੈ। ਇਸ ਮੌਕੇ ਦਲਬੀਰ ਸਿੰਘ ਸੱਗੂ, ਮੁੱਖ ਅਧਿਆਪਕਾ ਕੰਵਲਜੀਤ ਕੌਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸੁਨੀਤਾ ਰਾਣੀ ਸਕੂਲ ਮੁਖੀ, ਰਾਜਿੰਦਰ ਸਿੰਘ ਚਾਨੀ, ਮਨਪ੍ਰੀਤ ਸਿੰਘ, ਪ੍ਰੀਤਮ ਸਿੰਘ ਧਿਮਾਨ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਬੂਟਾ ਸਿੰਘ ਮਠਾੜੂ, ਜਰਨੈਲ ਸਿੰਘ, ਨਵਦੀਪ ਚਾਨੀ, ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।