ਰਾਹੁਲ ਗਾਂਧੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬ ਦੇ ਹਾਲਾਤਾ ਬਾਰੇ ਦਿੱਤੀ ਜਾਣਕਾਰੀ

0
1431

ਰਾਹੁਲ ਗਾਂਧੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬ ਦੇ ਹਾਲਾਤਾ ਬਾਰੇ ਦਿੱਤੀ ਜਾਣਕਾਰੀ
ਮਾਨਯੋਗ ਰਾਸ਼ਟਰਪਤੀ ਜੀ,

14 ਅਕਤੂਬਰ ਨੂੰ ਪੰਜਾਬ ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ’ਚ ਬਿਨ੍ਹਾਂ ਕਿਸੇ ਹਥਿਆਰ ਵਾਲੀ ਭੀੜ ’ਤੇ ਗੋਲੀਆਂ ਚਲਾਈਆਂ, ਦੋ ਨਾਗਰਿਕਾਂ ਨੂੰ ਮਾਰ ਦਿੱਤਾ ਤੇ ਬੇਰਹਿਮੀਪੂਰਵਕ ਕਈਆਂ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਜਿਥੇ ਸਮੂਹ ਪਿੰਡ ਬੀਤੇ ਮਹੀਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਖਿਲਾਫ ਵਿਰੋਧ ਪ੍ਰਗਟਾਉਣ ਲਈ ਇਕੱਠਾ ਹੋਇਆ ਸੀ। ਆਮ ਲੋਕ ਬਾਦਲ ਸਰਕਾਰ ਦੇ ਜਾਂਚ ਪ੍ਰੀਕ੍ਰਿਆ ’ਚ ਕਿਸੇ ਵੀ ਤਰ੍ਹਾਂ ਨਾਲ ਅੱਗੇ ਨਾ ਵੱਧਣ ਕਾਰਨ ਬਹੁਤ ਦੁਖੀ ਸਨ, ਤੇ ਉਹ ਸਰਕਾਰ ਦੀ ਬੇਰੁੱਖੀ ਖਿਲਾਫ ਆਪਣੇ ਵਿਚਾਰ ਰੱਖਣ ਲਈ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਏ ਸਨ। ਮੰਦਭਾਗਾ ਹੈ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਵਰ੍ਹਾਈਆਂ ਜਿਹੜੇ ਉਥੇ ਬੈਠ ਕੇ ਰੱਬ ਦਾ ਨਾਂ ਜੱਪ ਰਹੇ ਸਨ।

ਇਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਸੂਬੇ ਭਰ ’ਚ ਵੱਡੇ ਪੱਧਰ ’ਤੇ ਹੋਏ ਪ੍ਰਦਰਸ਼ਨਾਂ ਨੇ ਉਕਤ ਬੇਰਹਿਮੀ ਖਿਲਾਫ ਕੇਸ ਦਰਜ ਕਰਨ ਲਈ ਪੰਜਾਬ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ। ਹਾਲਾਂਕਿ, ਸਰਕਾਰ ਨੇ ਫਾਇਰਿੰਗ ’ਚ ਸ਼ਾਮਿਲ ਕਿਸੇ ਵੀ ਪੁਲਿਸ ਅਫਸਰ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ, ਤੇ ਜਾਂਚ ਦੌਰਾਨ ਉਨ੍ਹਾਂ ਨੂੰ ਬਚਾਉਣ ਤੇ ਮਾਮਲੇ ’ਚ ਹੇਰਾਫੇਰੀ ਕਰਨ ਲਈ ਐਫ.ਆਈ.ਆਰ ’ਚ ਅਜਿਹਾ ਹਨੇਰਾ ਰੱਖਿਆ ਗਿਆ। ਜਦਕਿ ਗੈਰ ਕਾਨੂੰਨੀ ਪੁਲਿਸ ਫਾਇਰਿੰਗ ਦੇ ਮਾਮਲੇ ’ਚ ਜ਼ਿੰਮੇਵਾਰੀ ਸੂਬੇ ਦੇ ਗ੍ਰਹਿ ਮੰਤਰੀ ਦੀ ਬਣਦੀ ਹੈ, ਜਿਹੜੇ ਸੁਖਬੀਰ ਸਿੰਘ ਬਾਦਲ ਹਨ। ਪਰ, ਪੰਜਾਬ ਸਰਕਾਰ ਵੱਲੋਂ ਸਪੱਸ਼ਟ ਜਵਾਬ ਨਾ ਮਿਲਣ ਅਤੇ ਜਿਸ ਤਰੀਕੇ ਨਾਲ ਉਹ ਜਾਂਚ ਤੋਂ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।

ਅੱਜ ਲੋਕਾਂ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ’ਤੇ ਭਰੋਸੇ ਨੂੰ ਸੱਭ ਤੋਂ ਭਾਰੀ ਧੱਕਾ ਪਹੁੰਚਿਆ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ, ਪੰਜਾਬ ਪੁਲਿਸ ਮੁੱਖ ਮੰਤਰੀ ਪ੍ਰਤੀ ਵਫਾਦਾਰ ਹੋ ਗਈ ਹੈ ਅਤੇ ਪੁਲਿਸ ਦਾ ਇਸਤੇਮਾਲ ਵਿਰੋਧੀਆਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ। ਇਸ ਲੜੀ ਹੇਠ ਇਹ ਪੁਖਤਾ ਕਰਨ ਲਈ ਕਿ ਫਾਇਰਿੰਗ ਦੇ ਦੋਸ਼ੀਆਂ ਨੂੰ ਅਦਾਲਤ ’ਚ ਲਿਆਉਂਦਾ ਜਾਵੇਗਾ, ਸਾਡਾ ਮੰਨਣਾ ਹੈ ਕਿ ਪੰਜਾਬ ਪੁਲਿਸ ਦੀ ਨਿਰਪੱਖ ਜਾਂਚ ਹੋਵੇ।

ਅਸੀਂ ਤੁਹਾਨੂੰ ਮਾਮਲੇ ’ਚ ਤੁਰੰਤ ਦਖਲ ਦੇਣ ਤੇ ਇਹ ਪੁਖਤਾ ਕਰਨ ਦੀ ਅਪੀਲ ਕਰਦੇ ਹਾਂ ਕਿ ਇਸਦੀ ਮਾਨਯੋਗ ਸੁਪਰੀਮ ਕੋਰਟ ਦੇ ਮੌਜ਼ੂਦਾ ਜੱਜ ਪਾਸੋਂ ਨਿਆਂਇਕ ਜਾਂਚ ਕਰਵਾਏਗੀ ਅਤੇ ਇਹ ਜਾਂਚ ਤੈਅ ਸਮੇਂ ’ਚ ਪੂਰੀ ਕੀਤੀ ਜਾਵੇ। ਨਿਆਂਇਕ ਜਾਂਚ ਦੀ ਮੰਗ ਵਿਸ਼ਵ ਭਰ ’ਚ ਵੱਸਣ ਵਾਲੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ, ਜਿਹੜੇ ਬਾਦਲ ਸਰਕਾਰ ਵੱਲੋਂ ਬਿਗਾੜੇ ਜਾ ਰਹੇ ਸੂਬੇ ਦੇ ਹਾਲਾਤਾਂ ਤੋਂ ਬਹੁਤ ਚਿੰਤਿਤ ਹਨ। ਅਜਿਹੀ ਗੰਭੀਰ ਸਥਿਤੀ ’ਚ ਜ਼ਰੂਰੀ ਹੈ ਕਿ ਨਿਆਂ ਹੋਵੇ ਤੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇ।

ਆਪ ਜੀ ਦਾ ਵਿਸ਼ਵਾਸ ਪਾਤਰ,

ਰਾਹੁਲ ਗਾਂਧੀ