ਰੋਟਰੀ ਕਲਬ ਵਿੱਖੇ ਟ੍ਰੈਫਿਕ ਨਿਯਮਾ ਬਾਰੇ ਲਗਾਇਆ ਜਾਗਰੂਕ ਕੈਂਪ ਡੀ ਐਸ ਪੀ ਪਟਿਆਲਾ ਟ੍ਰੈਫਿਕ ਚੰਦ ਸਿੰਘ ਨੇ ਕੀਤੀ ਸਿਰਕਤ

0
1418

 

ਰਾਜਪੁਰਾ (ਧਰਮਵੀਰ ਨਾਗਪਾਲ) ਹਰੇਕ ਨਾਰਕਿ ਨੂੰ ਟ੍ਰੈਫਿਕ ਨਿਯਮਾ ਦਾ ਪਾਲਨ ਕਰਨਾ ਚਾਹੀਦਾ ਹੈ ਤਾਂ ਕਿ ਦੁਰਘਟਨਾਵਾ ਤੋਂ ਨਿਜਾਤ ਪਾਈ ਸਕੇ ਤੇ ਛੋਟੀ ਜਿਹੀ ਗਲਤੀ ਦੇ ਕਾਰਨ ਹੀ ਦੁਰਘਟਨਾ ਹੋ ਸਕਦੀ ਹੈ ਤੇ ਜਾਨ ਤੱਕ ਵੀ ਜਾ ਸਕਦੀ ਹੈ ਉਪਰੋਤਕ ਵਿਚਾਰ ਡੀ ਐਸ ਪੀ ਟ੍ਰੈਫਿਕ ਪੁਲਿਸ ਪਟਿਆਲਾ ਚੰਦ ਸਿੰਘ ਨੇ ਬੀਤੇ ਹਫਤੇ ਸਥਾਨਕ ਰੋਟਰੀ ਭਵਨ ਵਿੱਖੇ ਰਖੇ ਗਏ ਸੈਮੀਨਾਰ ਦੌਰਾਨ ਕਹੇ ਤੇ ਉਹਨਾਂ ਕਿਹਾ ਕਿ ਸੜਕੀ ਐਕਸੀਡੈਂਟਾ ਵਿੱਚ ਹੋ ਰਹੇ ਵਾਧੇ ਦਾ ਕਾਰਨ ਡ੍ਰਾਇਵਿੰਗ ਸਮੇਂ ਨਸ਼ਾ ਕਰਨਾ, ਮੋਬਾਈਲ ਦਾ ਇਸਤੇਮਾਲ ਕਰਨਾ ਅਤੇ ਤੇਜ ਰਫਤਾਰੀ ਹੀ ਮੁੱਖ ਕਾਰਨ ਹਨ ਜਿਹਨਾਂ ਨੂੰ ਸਮਾਜ ਵਿੱਚ ਬਦਲਾਵ ਲਿਆਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ 2 ਪਹੀਏ ਵਾਲੇ ਵਾਹਨ ਚਲਾਉਣ ਸਮੇਂ ਸਦਾ ਹੈਲਮੇਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਉਹਨਾਂ ਟ੍ਰੇੈਕਿ ਲਾਈਟਾ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ, ਸਬ ਇੰਸਪੈਕਟਰ ਟ੍ਰੈਫਿਕ ਪੁਲਿਸ ਸ੍ਰ. ਹਾਕਮ ਸਿੰਘ, ਗੁਰਬਚਨ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਰਣਜੀਤ ਸਿੰਘ ਰਾਣਾ, ਅਰਵਿੰਦਰਪਾਲ ਸਿੰਘ ਰਾਜੂ, ਸਿਮਰਨਜੀਤ ਸਿੰਘ ਬਿੱਲਾ ਐਮ ਸੀਜ ਦੇ ਇਲਾਵਾ ਰੋਟਰੀ ਕਲਬ ਦੇ ਪ੍ਰਧਾਨ ਸੰਦੀਪ ਅਹੂਜਾ, ਨੀਟੂ ਸ਼ਾਹੀ ਰੋਟਰੀ ਗਵਰਨਰ ਪ੍ਰਦੀਪ ਚਾਹਲ, ਭਾਜਪਾ ਮੰਡਲ ਰਾਜਪੁਰਾ ਦੇ ਪ੍ਰਧਾਨ ਸ਼ਾਂਤੀ ਸਪਰਾ ਅਤੇ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੁਨਿਟ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਮਨਜੀਤ ਧਵਨ ਵਿਸ਼ੇਸ ਤੌਰ ਤੇ ਹਾਜਰ ਸਨ।