ਲੀਵਰ ਦੀ ਗਰਮੀ ਅਤੇ ਸੋਜ ਨੂੰ ਦੂਰ ਕਰਦੇ ਹਨ ਇਹ ਪੱਕੇ ਘਰੇਲੂ ਨੁਸਖੇ

0
4940

ਵਰ ਸਾਡੇ ਸਰੀਰ ਦਾ ਸਭ ਤੋਂ ਜ਼ਿਆਦਾ ਅਹਿਮ ਹਿੱਸਾ ਹੁੰਦਾ ਹੈ। ਇਹ ਭੋਜਨ ਪਚਾਉਣ, ਐਨਰਜੀ ਦੇਣ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਅਜਿਹੇ ਵਿਚ ਲੀਵਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਕੁਝ ਲੋਕਾਂ ਨੂੰ ਲੀਵਰ ਵਿਚ ਸੋਜ ਅਤੇ ਗਰਮੀ ਪੈ ਜਾਂਦੀ ਹੈ, ਜਿਸ ਨਾਲ ਪੇਟ ਵਿਚ ਗਰਮੀ ਪੈ ਜਾਂਦੀ ਹੈ ਜਿਸ ਨਾਲ ਪੇਟ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਕੁਝ ਘਰੇਲੂ ਉਪਾਅ ਅਪਣਾ ਕੇ ਲੀਵਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ ਅਤੇ ਉਪਚਾਰ ਦੇ ਬਾਰੇ ਵਿਚ
ਲੱਛਣ
 ਪੇਟ ਵਿਚ ਸੋਜ
– ਮੂੰਹ ਵਿਚੋਂ ਬਦਬੂ ਆਉਣਾ
 ਪਾਚਨ ਕਿਰਿਆ ਖਰਾਬ ਹੋਣਾ
 ਚਿਹਰੇ ਅਤੇ ਅੱਖਾਂ ਵਿਚ ਪੀਲਾਪਨ
– ਯੂਰਿਨ ਦਾ ਰੰਗ ਬਦਲਣਾ
 ਸਰੀਰ ਵਿਚ ਕਮਜ਼ੋਰੀ
 ਡਾਰਕ ਸਰਕਲ

ਘਰੇਲੂ ਉਪਾਅ
1. ਗਾਜਰ ਦਾ ਜੂਸ

ਲੀਵਰ ਦੀ ਸੋਜ ਘੱਟ ਕਰਨ ਲਈ ਰੋਜ਼ਾਨਾ ਗਾਜਰ ਦਾ ਜੂਸ ਪੀਓ। ਇਸ ਤੋਂ ਇਲਾਵਾ ਗਾਜਰ ਦੇ ਜੂਸ ਵਿਚ ਪਾਲਕ ਜੂਸ ਮਿਲਾ ਕੇ ਪੀ ਸਕਦੇ ਹੋ।

2. ਮੁਲੇਠੀ
ਇਸ ਲਈ ਮੁਲੇਠੀ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ ਨੂੰ ਪਾਣੀ ਵਿਚ ਉਬਾਲ ਲਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਓ। ਇਸ ਨਾਲ ਲੀਵਰ ਦੀ ਸੋਜ ਘੱਟ ਹੋ ਜਾਂਦੀ ਹੈ।

3. ਸੇਬ ਦਾ ਸਿਰਕਾ
ਲੀਵਰ ਦੀ ਸੋਜ ਨੂੰ ਘੱਟ ਕਰਨ ਲਈ 1 ਚਮੱਚ ਸੇਬ ਦਾ ਸਿਰਕਾ ਅਤੇ 1 ਚਮੱਚ ਸ਼ਹਿਦ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਓ। ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸੋਜ ਵੀ ਘੱਟ ਹੋ ਜਾਂਦੀ ਹੈ।

4. ਨਿੰਬੂ 
ਇਸ ਲਈ 1 ਗਲਾਸ ਪਾਣੀ ਵਿਚ 1 ਨਿੰਬੂ ਦਾ ਰਸ ਮਿਲਾ ਕੇ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਦਿਨ ਵਿਚ ਦੋ ਤਿੰਨ ਵਾਰ ਇਸ ਦੀ ਵਰਤੋਂ ਕਰਨ ਨਾਲ ਲੀਵਰ ਦੀ ਗਰਮੀ ਦੂਰ ਹੋ ਜਾਂਦੀ ਹੈ।

5. ਲੱਸੀ
1 ਗਲਾਸ ਲੱਸੀ ਵਿਚ ਕਾਲੀ ਮਿਰਚ , ਹਿੰਗ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਭੋਜਨ ਨਾਲ ਪੀਓ। ਇਸ ਨਾਲ ਲੀਵਰ ਦੀ ਸੋਜ ਅਤੇ ਗਰਮੀ ਦੂਰ ਹੋਵੇਗੀ।