ਲ਼ੁੱਟ ਖੋਹਾ ਕਰਨ ਵਾਲੇ 2 ਵਿਅਕਤੀ ਕੀਤੇ ਪੁਲਿਸ ਨੇ ਕਾਬੂ

0
1331

ਰਾਜਪੁਰਾ 20 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਲਿਬਰਟੀ ਚੌਕ ਉਤੇ ਨਾਕੇ ਦੌਰਾਨ 2 ਵਿਅਕਤੀਆਂ ਕੋਲੋ ਮੋਬਾਈਲ ਤੇ 12 ਹਜਾਰ ਰੁਪਏ ਕੈਸ਼ ਬਰਾਮਦ । ਮਿਲੀ ਜਾਣਕਾਰੀ ਅਨੁਸਾਰ ਕਸਤੂਰਬਾ ਚੌਕੀ ਦੇ ਇੰਚਾਰਜ ਨਾਹਰ ਸਿੰਘ ਪੁਲਿਸ ਸਮੇਤ ਪਾਰਟੀ ਨਾਲ ਲਿਬਰਟੀ ਚੌਕ ਉਪਰ ਨਾਕਾ ਲਾਇਆ ਹੋਇਆ ਸੀ ਤਾਂ ਨਾਕੇ ਦੌਰਾਨ ਪਟਿਆਲਾ ਵਲੋਂ 2 ਵਿਅਕਤੀ ਮੋਟਰ ਸਾਇਕਲ ਤੇ ਆ ਰਹੇ ਸਨ ਜੋ ਕਿ ਪੁਲਿਸ ਨੁੂੰ ਦੇਖ ਕੇ ਘਬਰਾ ਗਏ ਤੇ ਪੁਲਿਸ ਨੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲ ਇੱਕ ਮੋਬਾਇਲ ਮਿਲੀਆਂ ਜਿਹੜਾ ਕਿ ਉਹਨਾਂ ਨੇ ਕਿਸੇ ਕੋਲੋਂ ਖੋਇਆ ਸੀ ਤੇ 12 ਹਜਾਰ ਰੁਪਏ ਕੈਸ਼ ਬਰਾਮਦ ਹੋਇਆ। ਪੁਲਿਸ ਦੀ ਸਖਤੀ ਨਾਲ ਪੁਛਗਿਛ ਕਰਨ ਤੇ ਉਕਤ ਦੋਹਾ ਨੇ ਦਸਿਆ ਕਿ ਮੋਬਾਇਲ ਤੇ 12 ਹਜਾਰ ਕੈਸ਼ ਦੀ ਉਹਨਾਂ ਨੇ ਲੁਟ ਖੋਹ ਕੀਤੀ ਸੀ। ਦੋਸ਼ੀਆਂ ਦੀ ਪਹਿਚਾਨ ਵਿਕਰਮ  ਅਤੇ ਦੀਪਕ ਕੁਮਾਰ ਰਾਜਪੁਰਾ ਦੇ ਰੂਪ ਵਿੱਚ ਹੋਈ ਤੇ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ