ਵਿਆਹ ਸਬੰਧੀ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ

0
1399

ਲੁਧਿਆਣਾ 09 ਮਾਰਚ (ਸੀ ਐਨ ਆਈ )- ਸ਼੍ਰੀ ਆਰ.ਐਨ. ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੁਲਦੀਪ ਕੁਮਾਰ ਸ਼ਰਮਾ ਏ.ਡੀ.ਸੀ.ਪੀ. ਇੰਡਸਟਰੀ ਸਕਿਉਰਿਟੀ ਦੀ ਨਿਰਗਰਾਨੀ ਹੇਠ ਸ੍ਰ. ਰਣਧੀਰ ਸਿੰਘ ਏ.ਸੀ.ਪੀ. ਸੀ.ਏ.ਡਬਲਯੂ. ਐਂਡ ਸੀ. ਸੈੱਲ, ਕਿਰਨਲਤਾ ਇੰਚਾਰਨ ਸੀ.ਏ.ਡਬਲਯੂ.ਐਂਡ ਸੀ ਸੈੱਲ, ਥਾਣਾ ਵਿਮੈੱਨ ਸੈੱਲ ਲੁਧਿਆਣਾ ਅਤੇ ਸਮੂਹ ਸਟਾਫ ‘ਤੇ ਪ੍ਰਾਈਵੇਟ ਕਾਊਂਸਲਿੰਗ ਪੈਨਲ ਮੈਂਬਰਾਂ ਦੁਆਰਾ ਔਰਤਾਂ ਉਪਰ ਹੁੰਦੇ ਅੱਤਿਆਚਾਰਾਂ ਨੂੰ ਮੁੱਖ ਰੱਖਦੇ ਹੋਏ ਅੱਜ ਪੁਲਿਸ ਲਾਈਨ ਵਿਖੇ ਸਪੈਸ਼ਲ ਕਾਊਂਸਲਿੰਗਾਂ ਕੀਤੀਆਂ ਗਈਆਂ ਅਤੇ ਆਮ ਲੋਕਾਂ ਵੱਲੋਂ ਦਿੱਤੀਆਂ ਦਰਖਾਸਤਾਂ ਦਾ ਵੱਧ ਤੋਂ ਵੱਧ ਨਿਪਟਾਰਾ ਕੀਤਾ ਗਿਆ। ਅੱਜ ਕੁੱਲ 36 ਪਾਰਟੀਆਂ ਬੁਲਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ 33 ਪਾਰਟੀਆਂ ਹਾਜ਼ਰ ਹੋਈਆਂ ਇਨਾਂ ਵਿੱਚੋਂ 9 ਪਾਰਟੀਆਂ ਦੇ ਆਪਸ ਵਿੱਚ ਘਰ ਵਸਾਉਣ ਸਬੰਧੀ ਰਾਜ਼ੀਨਾਮੇ ਕਰਵਾਏ ਗਏ, 3 ਪਾਰਟੀਆਂ ਦੀ ਆਪਸ ਵਿੱਚ ਕੋਈ ਸਹਿਮਤੀ ਨਾ ਬਣਨ ਕਰਕੇ ਇਨਾਂ ਦਾ ਸਹਿਮਤੀ ਨਾਲ ਪੰਚਾਇਤੀ ਰਾਜ਼ੀਨਾਮਾ ਕਰਕੇ ਤਲਾਕ ਹੋਇਆ ਅਤੇ ਇਨਾਂ ਪਾਰਟੀਆਂ ਨੇ ਅਦਾਲਤ ਵਿੱਚ ਚਾਰਾਜੋਈ ਕਰਨ ਦੀ ਸਹਿਮਤੀ ਪ੍ਰਗਟਾਈ ਹੈ ਬਾਕੀ ਪਾਰਟੀਆਂ ਨੇ ਸਮੇਂ ਦੀ ਮੰਗ ਕਰਨ ‘ਤੇ ਅਗਲੀਆਂ ਤਰੀਕਾਂ ਦਿੱਤੀਆਂ ਗਈਆਂ।