ਸ਼ਕਾਲਰਜ ਨੇ ਧੂਮਧਾਮ ਨਾਲ ਮਨਾਇਆ ਸਾਵਣ ਮਹੀਨੇ ਦਾ ਤੀਜ ਤਿਉਹਾਰ

0
1581

 

ਰਾਜਪੁਰਾ ; ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਵਣ ਦੀ ਤੀਜ ਦਾ ਤਿਉਹਾਰ ਰੀਤੀ ਰਿਵਾਜ ਅਨੁਸਾਰ ਨਾਚ, ਗੀਤ ਅਤੇ ਉਤਸਾਹ ਨਾਲ ਮਨਾਇਆ ਗਿਆ। ਖੁਸ਼ੀ ਦੇ ਇਸ ਤਿਉਹਾਰ ਨੂੰ ਮਨਾਉਣ ਸਮੇਂ ਸਕੂਲ ਵਿੱਚ ਝਾਲਰਾ ਅਤੇ ਹਰੇ ਰੰਗ ਦੇ ਪਤਿਆਂ ਨਾਲ ਸੂੰਦਰ ਸੁੰਦਰ ਝੁਲੇ ਲਾਏ ਗਏ ਜਿਸ ਦਾ ਆਨੰਦ ਰੰਗ ਬਿਰੰਗੇ ਸੂਟੋ, ਲਹਿਗੋ ਅਤੇ ਚੂੜੀਆਂ ਨਾਲ ਸਜੀ ਹੋਈ ਵਿਦਿਆਰਥਣਾ ਨੇ ਹੱਸਦੇ ਗਾਉਂਦੇ ਖੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਦੀ ਲੜਕੀਆਂ ਵਲੋਂ ਮੇਂਹਦੀ ਦੀ ਪ੍ਰਤੀਯੋਗਿਤਾ ਵੀ ਕਰਾਈ ਗਈ ਤੇ ਲੜਕੀਆਂ ਨੇ ਮੇਂਹਦੀ ਲਾ ਕੇ ਗਿਧਾ ਵੀ ਪਾਇਆ। ਇਸ ਪ੍ਰਤੀਯੌਗਿਤਾ ਵਿੱਚ ਗਗਨਦੀਪ ਕੌਰ ਨੇ ਪਹਿਲਾ ਸਥਾਨ, ਗੁਰਵੀਨ ਕੌਰ ਨੇ ਦੂਜਾ ਅਤੇ ਹਰਮਨ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਦੇਸ਼ ਜੋਸ਼ੀ ਵਲੋਂ ਇਨਾਮ ਹਾਸਲ ਕੀਤੇ।
ਸ੍ਰੀ ਮਤੀ ਸੁਦੇਸ਼ ਜੋਸ਼ੀ ਨੇ ਵਿਦਿਆਰਥੀਆਂ ਨੂੰ ਭਾਰਤੀ ਸਭਿਅਤਾ, ਵਿਰਾਸਤ ਅਤੇ ਇਹਂਨਾਂ ਤਿਉੁਹਾਰਾ ਨੂੰ ਸ਼ਾਲੀਨਤਾ ਨਾਲ ਮਨਾਉਣ ਲਈ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਖੁਸ਼ੀ ਭਰੇ ਇਹ ਤਿਉਹਾਰ ਸਾਡੀ ਜਿੰਦਗੀ ਦੇ ਅਤੁੱਟ ਹਿੱਸੇ ਬਣ ਗਏ ਹਨ ਜਿਹਨਾਂ ਨੂੰ ਨੌਜਵਾਨ ਪੀੜੀ ਅੱਜ ਭੁਲਦੀ ਜਾ ਰਹੀ ਹੈ । ਉਹਨਾਂ ਕਿਹਾ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਕਾਲਰਜ ਸਕੂਲ ਦੇ ਵਿਦਿਆਰਥੀ ਇਹਨਾਂ ਤਿਉਹਾਰਾ ਨੂੰ ਬੜੀਆਂ ਖੁਸ਼ੀਆਂ ਨਾਲ ਮਨਾਉਂਦੇ ਹਨ ਜੋ ਕਿ ਪੰਜਾਬੀ ਸਭਿਆਚਾਰ ਦਾ ਇੱਕ ਅੱਤੁਟ ਅੰਗ ਹਨ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਸਕਾਲਰਜ ਸਕੂਲ ਦੇ ਵਿਦਿਆਰਥੀ ਇਹਨਾਂ ਤਿਉਹਾਰਾ ਨੂੰ ਸਦਾ ਹੀ ਖਿਲਖਿਲਉਂਦੇ ਬਾਗ ਵਾਂਗੂੰ ਮਨਾਉਂਦੇ ਰਹਿਣਗੇ ਤੇ ਉਹਨਾਂ ਨੇ ਵਿਦਿਆਰਥੀਆਂ ਤੇ ਅਧਿਆਪਿਕਾਵਾਂ ਨੂੰ ਮਿਠਾਈ ਵੀ ਵੰਡੀ।