ਸ਼ਕਾਲਰਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਵਿੱਚ ਸੋਨੇ ਦਾ ਤਗਮਾ ਜਿਤਿਆਂ

0
1315

 

ਰਾਜਪੁਰਾ 8 ਅਪ੍ਰੈਲ (ਧਰਮਵੀਰ ਨਾਗਪਾਲ) ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਦੀਪਇੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਸ਼ੂਟਿੰਗ ਪ੍ਰਤੀਯੋਗਿਤਾ  ਵਿੱਚ ਸੋਨੇ ਦਾ ਤਗਮਾ ਜਿਤ ਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਗੁਰੂ ਦਰੋਣਾਚਾਰੀਆਂ ਸ਼ੂਟਿੰਗ ਅਕਾਦਮੀ ਪਾਨੀਪਤ ਦੁਆਰਾ ਅਯੋਜਿਤ ਸ੍ਰੀ ਬਹਾਦੁਰ ਸਿੰਘ ਮੇਮੋਰੀਅਲ ਸ਼ੂਟਿੰਗ ਚੈੰਪਿਅਨਸ਼ਿਪ 4 ਅਪਰੈਲ ਨੂੰ ਸ਼ੁਰੂ ਹੋਈ ਅਤੇ ਇਸਦੀ ਸਮਾਪਤੀ 6 ਅਪ੍ਰੈਲ ਨੂੰ ਹੋਈ। ਇਸ ਪ੍ਰਤੀਯੋਗਿਤਾ ਵਿੱਚ ਪੰਜ ਸਟੇਟਾ ਨੇ ਹਿੱਸਾ ਲਿਆ ਜਿਸ ਵਿੱਚ ਦੀਪਇੰਦਰ ਸਿੰਘ ਨੇ 2 ਸੋਨੇ ਦੇ ਤਗਮੇ ਅਤੇ ਗੁਰਦੀਪ ਸਿੰਘ ਨੇ ਇੱਕ ਸੋਨੇ ਦਾ ਤਗਮਾ ਜਿਤ ਕੇ ਸਕੂਲ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ। ਇਸ ਸਮੇਂ ਬਚਿਆਂ ਦੇ ਕੋਚ ਸ੍ਰ. ਜਗਦੀਸ਼ ਸਿੰਘ ਕੋਚ ਨੂੰ ਬੈਸਟ ਕੋਚ ਦੀ ਉਪਾਧੀ ਵੀ ਦਿੱਤੀ ਗਈ। ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਚੇਅਰਮੈਨ ਸ੍ਰੀ ਤਰਸੇਮ ਜੋਸ਼ੀ ਅਤੇ ਪ੍ਰਿੰਸੀਪਲ ਸ੍ਰੀ ਮਤੀ ਸੁਦੇਸ਼ ਜੋਸ਼ੀ ਨੇ ਬਚਿਆਂ ਨੂੰ ਉਹਨਾਂ ਦੇ ਕੋਚ ਅਤੇ ਉਹਨਾਂ ਦੇ ਸ਼ੁਭਚਿੰਤਕਾ ਨੂੰ ਹਾਰਦਿਕ ਵਧਾਈ ਦਿੱਤੀ।