ਸ਼ਕਾਲਰਜ ਪਬਲਿਕ ਸਕੂਲ ਵਿੱਚ ਵੰਦੇ ਮਾਤਰਮ ਦੀ ਗੂੰਜ ਗੂੰਜੀ

0
1537

ਰਾਜਪੁਰਾ (ਧਰਮਵੀਰ ਨਾਗਪਾਲ) ਭਾਵੇ ਸਮੂਹ ਭਾਰਤ ਵਿੱਚ ਆਜਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆਂ ਗਿਆ ਅਤੇ ਇਸ ਸ਼ੁਭ ਦਿਹਾੜੇ ਤੇ ਸਕਾਲਰਜ ਪਬਲਿਕ ਸਕੁਲ ਦੀ ਸਾਰੀ ਬਿਲਡਿੰਗ ਅਤੇ ਆਗਨ ਤਿੰਨ ਰੰਗਾ ਪਤਾਉ, ਵੰਦਨਵਾਰੋ ਅਤੇ ਰੰਗੋਲੀ ਦੀ ਸਜਾਵਨ ਨਾਲ ਤਿਰੰਗਮਈ ਹੋ ਗਿਆ। ਸਕੁਲ ਦੇ ਸਾਰੇ ਮਾਹੋਲ ਵਿੱਚ ਦੇਸ਼ ਪ੍ਰੇਮ ਦੀ ਭਾਵਨ ਝਲਕ ਰਹੀ ਸੀ। ਸਕਾਲਰਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਇਸ ਸ਼ੁਭ ਮੌਕੇ ਤੇ ਰਾਸ਼ਟਰੀ ਅਤੇ ਭਗਤੀ ਭਾਵਨਾ ਦੇ ਨਾਲ ਮਨਮੋਹਨ ਪ੍ਰੌਗਰਾਮ ਪੇਸ਼ ਕੀਤਾ। ਦਰਸ਼ਕਾ ਨੇ ਵੰਦੇ ਮਾ ਤਰਮ, ਦਿਲ ਦਿਆ ਹੈ ਜਾਨ ਭੀ ਦੇਗੇ ਏ ਵਤਨ ਤੇਰੇ ਲਿਏ, ਭਾਰਤ ਹਮਕੋ ਜਾਨ ਸੇ ਪਿਆਰਾ ਹੈ, ਦੇਸ਼ ਮੇਰਾ ਰੰਗੀਲਾ ਅਤੇ ਏ ਮੇਰੇ ਵਤਨ ਕੇ ਲੋਗੋ ਵਰਗੇ ਗੀਤਾ ਦੀ ਦਿਲ ਖੋਲ ਕੇ ਸਰਾਹਨਾ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ। ਸਕਾਲਰਜ ਸਕੂਲ ਦੀ ਪ੍ਰਿੰਸੀਪਲ ਸ੍ਰੀ ਮਤੀ ਸੁਦੇਸ਼ ਜੋਸ਼ੀ ਨੇ ਸਾਰਿਆ ਨੂੰ ਆਜਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਦੇਸ਼ ਲਈ ਸ਼ਹੀਦ ਹੋਏ ਦੇਸ਼ ਭਗਤਾ ਦੀ ਸ਼ਹਾਦਤ ਦਾ ਆਦਰ ਮਾਣ ਕਰਦੇ ਹੋਏ ਆਜਾਦੀ ਦੀ ਰਖਿਆਂ ਕਰਨ ਦਾ ਵਚਨ ਲ਼ੈਂਦੇ ਹੋਏ ਪ੍ਰੇਰਿਤ ਕੀਤਾ। ਸਕਾਲਰਜ  ਸਕੂਲ ਦੇ ਚੇਅਰਮੈਨ ਸ਼੍ਰੀ ਤਰਸ਼ੇਮ ਜੋਸੀ ਨੇ ਸਾਰਿਆਂ ਨੂੰ ਆਜਾਦੀ ਦਿਹਾੜੇ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੇਸ਼ ਦੀ ਸੁਰਖਿਆਂ ਅਤੇ ਆਜਾਦੀ ਨੂੰ ਕਾਇਮ ਰਖਣ ਲਈ ਰਿਸ਼ਵਤਖੋਰੀ, ਨਸ਼ਾਖੋਰੀ ਅਤੇ ਬੇਇਮਾਨੀ ਵਰਗੀਆਂ ਬੁਰਾਈਆਂ ਦੇ ਖਿਲਾਫ ਸੁਚੇਤ ਰਹਿਣ ਦੀ ਪ੍ਰੇਰਣਾ ਦਿੱਤੀ।