ਸ਼ਕਾਲਰਜ ਸਕੂਲ ਦੇ 13 ਸਕਾਉਟਸ ਰਾਸ਼ਟਰਪਤੀ ਟੈਸਟਿੰਗ ਲਈ ਚੁਣੇ

0
1545

 

ਰਾਜਪੁਰਾ (ਧਰਮਵੀਰ ਨਾਗਪਾਲ) ਨਾਰਥ ਰੀਜਨ ਹੈਡਕੁਆਟਰ ਵਲੋਂ ਕਰਵਾਈ ਗਈ ਰਾਸਟਰਪਤੀ ਟੈਸਟਿੰਗ ਵਿੱਚ ਪੂਰੇ ਪੰਜਾਬ ਦੇ 47 ਵਿਦਿਆਰਥੀਆਂ ਵਿਚੋਂ ਸਕਾਲਰਜ ਸਕੂਲ ਦੇ 13 ਸਕਾਉਟਸ ਚੁਣੇ ਗਏ ਤੇ ਇਹ ਵਿਦਿਆਰਥੀ 13 ਦਸੰਬਰ ਤੋਂ 16 ਦਸੰਬਰ ਤੱਕ ਅਗੇ ਦੀ ਪ੍ਰਕ੍ਰਿਆ ਲਈ ਜਾ ਰਹੇ ਹਨ ਤੇ ਇਹਨਾਂ ਚੁਣੇ ਗਏ ਵਿਦਿਆਰਥੀਆਂ ਦੇ ਨਾਮ ਸੰਦੀਪ ਸਿੰਘ, ਸਿਮਰਨਜੀਤ ਸਿੰਘ, ਅਰਿੰਦਰ ਸਿੰਘ, ਗਗਨਦੀਪ ਸਿੰਘ, ਗੁਰਕੀਰਤ ਸਿੰਘ, ਮਹਿਕਪ੍ਰੀਤ ਸਿੰਘ ਸੋਹੀ, ਗੁਰਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੰਘ ਮੱਕਰ, ਮਨਪ੍ਰੀਤ ਸਿੰਘ, ਗੁਰਜੋਤ ਸਿੰਘ ਸਿੱਧੂ ਅਤੇ ਸੁੱਖਚੈਨ ਸਿੰਘ ਹਨ।
ਖੁਸ਼ੀ ਦੇ ਇਸ ਮੌਕੇ ਸਕਾਰਜ ਪਬਲਿਕ ਸਕੂਲ ਰਾਜਪੁਰਾ ਦੇ ਚੇਅਰਮੈਨ ਸ੍ਰੀ ਤਰਸ਼ੇਮ ਜੋਸ਼ੀ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਸੁਦੇਸ਼ ਜੋਸ਼ੀ (ਜਿਲਾ ਕਮੀਸ਼ਨਰ ਆਫ ਗਾਈਡ ਅਤੇ ਸਾਰੇ ਪੰਜਾਬ ਸੀਬੀਐਸਈ (ਡੀਸੀ) ਨੇ ਸਾਰੇ ਸਕਾਉਟਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ ਅਤੇ ਸ੍ਰੀ ਸਾਧੂ ਸਿੰਘ ਰੰਧਾਵਾਂ (ਚੀਫ ਸਕਾਉਟਸ ਅਤੇ ਗਾਈਡ) ਸ੍ਰੀ ਨਰਿੰਦਰ ਸਿੰਘ (ਸੈਕਟਰੀ ਪੰਜਾਬ) ਸ਼੍ਰੀ ੳਂਕਾਰ ਸਿੰਘ (ਰਾਜ ਟ੍ਰੇਨਿੰਗ ਕਮਿਸ਼ਨਰ) ਅਤੇ ਸ੍ਰੀ ਗੋਰਵ ਸ਼ਰਮਾ (ਜਿਲਾ ਔਰਗੇਨਾਈਜਰ ਕਮੀਸ਼ਨਰ (ਡੀੳਸੀ) ਦਾ ਵਿਸ਼ੇਸ ਰੂਪ ਵਿੱਚ ਧੰਨਵਾਦ ਕੀਤਾ।