ਸ਼ਹਿਰ ‘ਚ ਸਵਰਗੀ ਕਾਂਗਰਸੀ ਨੇਤਾ ਜੋਗਿੰਦਰ ਪਾਲ ਪਾਂਡੇ ਦੀ ਯਾਦ ਵਿੱਚ ਕੱਢਿਆ ਸ਼ਾਂਤੀ ਮਾਰਚ

0
1379

ਲੁਧਿਆਣਾ 19 ਜਨਵਰੀ (ਸੀ ਐਨ ਆਈ) ਲੁਧਿਆਣਾ ਉਤਰੀ ਹਲਕੇ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਰਾਕੇਸ਼ ਪਾਂਡੇ ਦੇ ਪਿਤਾ ਅਤੇ ਉਘੇ ਕਾਂਗਰਸੀ ਨੇਤਾ ਸਵਰਗੀ ਜੋਗਿੰਦਰ ਪਾਲ ਪਾਂਡੇ ਦੀ ਯਾਦ ਵਿੱਚ ਸ਼ਹਿਰ ‘ਚ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਕੜੇ ਲੋਕਾਂ ਨੇ ਭਾਗ ਲਿਆ। ਸਵਰਗੀ ਜੋਗਿੰਦਰ ਪਾਲ ਪਾਂਡੇ ਨੂੰ 1987 ਵਿੱਚ ਗੈਰ ਸਮਾਜੀ ਤੱਤਾਂ ਨੇ ਹਲਾਕ ਕਰ ਦਿੱਤਾ ਸੀ।
ਇਹ ਸ਼ਾਂਤੀ ਮਾਰਚ ਸਰਕਟ ਹਾਊਸ ਤੋਂ ਸ਼ੁਰੂ ਹੋ ਕੇ ਨਹਿਰੂ ਸਿਧਾਂਤ ਕੇਂਦਰ ਪੱਖੋਵਾਲ ਰੋਡ ਲੁਧਿਆਣਾ ਵਿੱਖੇ ਖਤਮ ਹੋਇਆ। ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਦੀ ਅੱਜ 31ਵੀਂ ਬਰਸੀ ਹੈ, ਜਿਨ੍ਹਾਂ ਨੇ ਹਮੇਸ਼ਾ ਸਮਾਜ ਦੇ ਹਿੱਤਾਂ ਦੀ ਲੜਾਈ ਲੜੀ। ਉਹਨਾਂ ਦੱਸਿਆ ਕਿ ਸ਼੍ਰੀ ਜੋਗਿੰਦਰਪਾਲ ਪਾਂਡੇ ਦੇਸ਼ ਦੀ ਸੁਰੱਖਿਆ ਅਤੇ ਏਕਤਾ ਲਈ ਕੰਮ ਕਰਦੇ ਰਹੇ ਸਨ। ਵਿਧਾਇਕ ਸ੍ਰੀ ਪਾਂਡੇ ਨੇ ਇਸ ਮੌਕੇ ਵੱਡੀ ਗਿਣਤੀ ‘ਚ ਸ਼ਰਧਾਜ਼ਲੀ ਭੇਟ ਕਰਨ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਕਾਂਗਰਸੀ ਨੇਤਾ ਵਿੱਕੀ ਦੱਤਾ, ਗੋਲਡੀ ਅਗਨੀਹੋਤਰੀ, ਪ੍ਰਵੀਨ ਸੋਨੀ ਬਖਸ਼ੀ ਨੀਤਿਨ ਵਾਲੀਆਂ ਅਤੇ ਨਰੇਸ਼ ਕੁਮਾਰ ਵਾਲੀਆਂ ਹਾਜ਼ਰ ਸਨ।