ਸ਼ਿਵ ਸੈਨਾ ਰਾਸ਼ਟਰੀ ਨੇ ਮਨਾਇਆ 14ਵਾਂ ਸਥਾਪਨਾ ਦਿਵਸ ਅਤੇ ਕੀਤੇ ਸਮਾਜ ਸੇਵਾ ਦੇ ਕੰਮ

0
1446

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਨੀਵਾਰ ਰਾਤ 8 ਵਜੇ ਖਾਨਪੁਰ ਪੰਚਾਇਤ ਧਰਮਸ਼ਾਲਾ ਦੇ ਨਜਦੀਕ ਪੰਚਰੰਗਾ ਚੌਕ ਵਿੱਖੇ ਸ਼ਿਵ ਸੈਨਾ ਰਾਸ਼ਟਰੀ ਦਾ 14ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਥਾਪਨਾ ਦਿਵਸ ਦੇ ਮੁੱਖ ਮਹਿਮਾਨ ਵਿਭੁੂਸ਼ਿਤ ਸ਼੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਜੂਨਾ ਅਖਾੜਾ ਹਰਿਦੁਆਰ ਵਾਲੇ ਅਤੇ ਅਖਿਲ ਭਾਰਤੀ ਹਿੰਦੂ ਸੁਰਖਿਆ ਸੰਮਤੀ ਪੰਜਾਬ ਦੇ ਮੁੱਖੀ ਮੁਨੀਸ਼ ਸੂਦ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਭਾਰੀ ਗਿਣਤੀ ਵਿੱਚ ਅਕਾਲੀ – ਭਾਜਪਾ ਆਗੂਆਂ ਅਤੇ ਧਾਰਮਿਕ ਤੇ ਸਮਾਜਿਕ ਬੁਧਿਜੀਵੀਆਂ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਵਲੋਂ ਗਰੀਬ ਅਤੇ ਜਰੂਰਤ ਮੰਦ ਪਰਿਵਾਰਾ ਨੂੰ 10 ਸਿਲਾਈ ਮਸ਼ੀਨਾ ਅਤੇ 55 ਪਰਿਵਾਰਾ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੁਆਮੀ ਪੰਚਾਨੰਦ ਗਿਰੀ ਮਹਾਰਾਜ ਨੇ ਲੋਕਾ ਨੂੰ ਸੰੋਬੋਧਿਤ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਆਪਣੇ ਧਰਮ ਲਈ ਪੱਕਾ ਹੋਣਾ ਚਾਹੀਦਾ ਹੈ ਅਤੇ ਜੋ ਦੇਵੀ ਦੇਵਤਿਆਂ ਦੀਆਂ ਫੋਟੋਆ ਬਜਾਰ ਵਿੱਚ ਵਿਕਣ ਵਾਲੇ ਸਮਾਨ ਨਾਲ ਛੱਪੀਆਂ ਹਨ ਉਹਨਾਂ ਨੂੰ ਬਿਲਕੁਲ ਨਹੀਂ ਖਰੀਦਣਾ ਚਾਹੀਦਾ ਬਲਕਿ ਉਸ ਚੀਜ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਮਹਾਰਾਜ ਨੇ ਰਾਸ਼ਟਰੀ ਸ਼ਿਵ ਸੈਨਾ ਪ੍ਰਧਾਨ ਸ਼੍ਰੀ ਚੁਰੰਜੀਵ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਨੀਡਰ ਅਤੇ ਸਚਾ ਇਨਸਾਨ ਹੈ ਜੋ ਕਿ ਹਰ ਵੇਲੇ ਦੀਨ ਦੁਖਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ।
ਇਸ ਮੌਕੇ ਵਿਸ਼ੇਸ ਤੌਰ ਤੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਰਾਜ ਖੁਰਾਨਾ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਵਪਾਰ ਮੰਡਲ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਨਰਿੰਦਰ ਸੋਨੀ, ਬਹਾਵਲਪੁਰੀ ਬ੍ਰਾਹਮਣ ਸਮਾਜ ਦੇ ਪ੍ਰਧਾਨ ਸ਼੍ਰੀ ੳਮ ਪ੍ਰਕਾਸ਼, ਸ਼੍ਰੀ ਸੰਜੀਵ ਕਮਲ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਅਤੇ ਹੋਰ ਪਤਵੰਤੇ ਸਜੱਣ ਹਾਜਰ ਸਨ।