ਸ਼੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਸ਼੍ਰੀ ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ

0
1512

ਰਾਜਪੁਰਾ 23 ਸਤੰਬਰ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਰਾਜਪੁਰਾ ਦੇ ਰਾਜਾ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਜੈ ਜੈ ਕਾਰਿਆਂ ਦੀ ਗੂੰਜ ਅਤੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਤੇ ਆਰਤੀ ਸੁਭਾਸ਼ ਮਾਰਕੀਟ ਵਿਖੇ ਕੀਤੀ ਜਾ ਰਹੀ ਹੈ ਜਿਥੇ ਅੱਜ ਮਿਤੀ 23 ਸਤੰਬਰ ਸ਼ਾਮੀ ਆਰਤੀ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਆਰਤੀ ਵਿੱਚ ਸ਼ਾਮਲ ਮੁੱਖ ਮਹਿਮਾਨ ਸ੍ਰੀ ਨਰਿੰਦਰ ਸੋਨੀ ਨੇ ਆਪਣੀ ਪੂਰੀ ਟੀਮ ਦੇ ਨਾਲ ਭਗਵਾਨ ਸ਼੍ਰੀ ਗਣੇਸ਼ ਜੀ ਆਰਤੀ ਉਤਾਰੀ ਅਤੇ ਆਸ਼ੀਰਵਾਦ ਲਿਆ। ਉਹਨਾਂ ਨਾਲ ਵਪਾਰ ਮੰਡਲ ਰਾਜਪੁਰਾ ਦੇ ਸਮੂਹ ਅਹੂਦੇਦਾਰਾ ਤੋਂ ਇਲਾਵਾ ਸ਼੍ਰੀ ਸੰਦੀਪ ਚੌਧਰੀ ਪ੍ਰਧਾਨ ਪੱਤਰਕਾਰ ਐਸੋਸ਼ੀਏਸ਼ਨ ਵੀ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਸਨ ਜਿਹਨਾਂ ਨੂੰ ਸ਼੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਅਤੇ ਸ੍ਰੀ ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ ਰਾਜਪੁਰਾ ਦੀ ਟੀਮ ਨੂੰ ਯਾਦਗਾਰੀ ਦੇ ਤੌਰ ਤੇ ਸ੍ਰੀ ਗਣੇਸ਼ ਜੀ ਮਹਾਰਾਜ ਦੀ ਫੋਟੋ ਦੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਸਤਿਨਾਰਾਇਣ ਮੰਦਰ ਸਭਾ ਰਾਜਪੁਰਾ ਟਾਊਨ ਦੇ ਪੁਜਾਰੀ ਸ਼੍ਰੀ ਵਿਨੋਦ ਸ਼ਾਸਤਰੀ ਜੀ ਨੇ ਮੋਰੀਆਂ ਰੇ ਮੋਰੀਆਂ ਰੇ ਸ਼੍ਰੀ ਗਣੇਸ਼ ਭਗਵਾਨ ਦੇ ਨਾਮ ਦੀ ਧੂੰਨ ਨਾਲ ਸਾਰਾ ਮਾਹੌਲ ਸੰਗੀਤ ਮਈ ਤੇ ਗਣੇਸ਼ ਮਈ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਇਸ ਗਣੇਸ਼ ਭਵਨ ਜਿਥੇ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਆਰਤੀ ਉਤਾਰੀ ਜਾ ਰਹੀ ਹੈ ਦਾ ਨਾਮ ਹੁਣ ਲੋਕਾ ਨੇ ਮਨੋਕਾਮਨਾ ਸਿਧੀ ਰੱਖ ਦਿਤਾ ਹੈ ਕਿਉਂਕਿ ਜੇਕਰ ਕੋਈ ਵੀ ਸੇਵਕ ਸਚੇ ਮਨ ਨਾਲ ਇਸ ਸਥਾਨ ਤੋ ਕੋਈ ਵੀ ਚੀਜ ਪ੍ਰਾਪਤ ਕਰਦਾ ਹੈ ਤਾਂ ਉਸਦੀ ਮਨੋਕਾਮਨਾ ਸ਼੍ਰੀ ਗਣੇਸ਼ ਭਗਵਾਨ ਜਰੂਰ ਸਵੀਕਾਰ ਕਰਦੇ ਹਨ ਤੇ ਇਸੇ ਤਰਾਂ ਸ਼ਰਧਾਲੂਆਂ ਦੀ ਭੀੜ ਵਿੱਚ ਵ ਵਾਧਾ ਹੁੰਦਾ ਜਾ ਰਿਹਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਰਾਜਪੁਰਾ ਦੀ ਸ਼ੁਭਾਸ਼ ਮਾਰਕੀਟ ਵਿੱਚ ਸਭ ਤੋਂ ਪਹਿਲਾ ਸ੍ਰੀ ਗਣੇਸ਼ ਜੀ ਮਹਾਰਾਜ ਜਿਸਨੂੰ ਰਾਜਪੁਰਾ ਦੇ ਰਾਜਾ ਵੀ ਕਹਿੰਦੇ ਹਨ ਜਿਥੇ ਕਿ ਸੁਨਾਰਾ ਮਾਰਕੀਟ ਹੇੈ ਸਭ ਤੋਂ ਪਹਿਲਾ ਮੂਰਤੀ ਸਥਾਪਨਾ ਕੀਤੀ ਗਈ ਜਿਸਨੂੰ ਦੇਖ ਕੇ ਰਾਜਪੁਰਾ ਦੇ ਹਰੇਕ ਗਲੀ ਮੁਹਲੇ ਵਿੱਚ ਸ਼੍ਰੀ ਗਣੇਸ਼ ਜੀ ਬਿਰਾਜਮਾਨ ਹਨ ਤੇ ਸਾਰੇ 27 ਸਤੰਬਰ ਦਿਨ ਐਤਵਾਰ ਨੂੰ ਪਿੰਡ ਪਬਰੀ ਦੀ ਭਾਖੜਾ ਨਹਿਰ ਵਿੱਖੇ ਸ਼੍ਰੀ ਗਣੇਸ਼ ਜੀ ਮਹਾਰਾਜ ਨੂੰ ਜਲ ਪ੍ਰਵਾਹ ਕਰਨਗੇ ਤੇ ਇਸੇ ਦਿਨ ਰਾਜਪੁਰਾ ਰੰਗ ਬਿਰੰਗੇ ਰੰਗਾ ਵਿੱਚ ਸ੍ਰੀ ਗਣੇਸ਼ ਮਈ ਹੋ ਜਾਵੇਗਾ। ਇੱਥੇ ਇਹ ਵੀ ਲਿਖਣਾ ਜਰੂਰੀ ਬਣਦਾ ਹੈ ਕਿ ਭਾਵੇ ਹੋਰਨਾ ਸ਼ਹਿਰਾ ਦੇ ਨੌਜਵਾਨ ਨਸ਼ਿਆਂ ਤੇ ਹੋਰ ਬੁਰੀਆਂ ਆਦਤਾ ਵਿੱਚ ਗਲਤਾਨ ਹਨ ਪਰ ਰਾਜਪੁਰਾ ਦੇ ਨੌਜਵਾਨਾ ਨੇ ਆਪਣਾ ਧਿਆਨ ਇਹੋ ਜਿਹੇ ਧਾਰਮਿਕ ਸਮਾਗਮਾ ਵਿੱਚ ਲਾਇਆ ਹੋਇਆ ਹੈ ਜੋ ਕਾਬਲੇ ਤਾਰੀਫ ਹੈ। ਸ਼੍ਰੀ ਗਣੇਸ਼ ਜੀ ਦੀ ਆਰਤੀ ਤੋਂ ਬਾਅਦ ਸੰਤ ਨਿਰੰਕਾਰੀ ਸਮੁਦਾਏ ਦੇ ਮਹਾਤਮਾ ਪ੍ਰਭ ਦਿਆਲ ਜੀ ਸਰਹੰਦ ਵਾਲੇ ਨੇ ਆਤਮਿਕ ਗਿਆਨ ਨਾਲ ਸੰਗਤਾਂ ਨੂੰ ਜੋੜਿਆਂ ਤੇ ਭਗਵਾਨ ਸ਼ਿਵ ਪਰਿਵਾਰ ਦੇ ਸ਼੍ਰੀ ਗਣੇਸ਼ ਅਤੇ ਕਾਰਤਿਕ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਤੇ ਆਤਮਾ ਦੇ ਸੁੱਖ ਲਈ ਆਤਮਿਕ ਗਿਆਨ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ ਆਤਮਾ ਅਤੇ ਸਰੀਰ ਦਾ ਅੱਤੁਟ ਸਬੰਧ ਹੈ।