ਸ਼੍ਰੀ ਰਾਹੁਲ ਗਾਂਧੀ ਉਪ ਪ੍ਰਧਾਨ ਆਲ ਇੰਡੀਆ ਕਾਂਗਰਸ ਸ੍ਰ. ਸੁਰਜੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਹੋਏ ਸ਼ਾਮਿਲ

0
1452

ਚੰਡੀਗੜ 18 ਜੂਨ (ਧਰਮਵੀਰ ਨਾਗਪਾਲ) ਸ: ਸੁਰਜੀਤ ਸਿੰਘ ਦਾਦੂ ਮਾਜਰਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਦੇ ਕਿਸਾਨਾਂ ਦੀ ਦੁਖਦਾਈ ਹਾਲਤ ਤੇ ਹਾ-ਨਾਅਰਾ ਮਾਰਨ ਲਈ ਖਾਸ ਤੌਰ ਤੇ ਪੁੱਜੇ ਆੱਲ ਇੰਡੀਆ ਕਾਂਗਰਸ ਦੇ ਉੱਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਵਿਸ਼ੇਸ਼ ਤੌਰ ਤੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਦਾਦੂ ਮਾਜਰਾ ਵਿਖੇ ਪਹੁੰਚੇ । ਉਹਨਾਂ ਨੇ ਕਿਹਾ ਕਿ ਸੁਰਜੀਤ ਸਿੰਘ ਦੀ ਕੁਰਬਾਨੀ ਆਜਾਈ ਨਹੀਂ ਜਾਵੇਗੀ ਇਸ ਦੀ ਕੀਮਤ ਅਕਾਲੀ – ਭਾਜਪਾ ਗਠਜੋੜ ਨੂੰ ਸੱਤਾ ਤੋਂ ਹੱਥ ਧੋ ਕੇ ਚੁੱਕੋਣੀ ਪਵੇਗੀ । ਉਹਨਾਂ ਕਿਹਾ ਕਿ ਲੋਕ ਇਸ ਨਾਪਾਕ ਗਠਜੋੜ ਤੋਂ ਇੱਕ ਇੱਕ ਕਿਸਾਨ- ਮਜ਼ਦੂਰ ਨੂੰ ਦਿੱਤੇ ਦੁੱਖ ਦਾ ਹਿਸਾਬ ਮੰਗਣਗੇ ਅਤੇ ਭਰੇ ਬਜ਼ਾਰ ਵਿੱਚ ਮੈਂ ਖੁੱਦ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗੀਆਂ ਕਰਾਂਗਾ। ਕਾਂਗਰਸ ਨੇ ਹਮੇਸ਼ਾ ਧਰਮ ਨਿਰਪੱਖਤਾ ਦੇ ਅਧਾਰ ਉੱਤੇ ਫਿਰਕਾਪਰਸਤੀ ਦੇ ਖਿਲਾਫ਼ ਹਮੇਸ਼ਾ ਜੰਗ ਲੜੀ ਹੈ । ਕਿਸਾਨਾਂ ਅਤੇ ਜੁਝਾਰੂ ਲੋਕਾਂ ਦੀ ਗੱਲ ਨੂੰ ਲਿਆਂਦਿਆਂ ਜੈ ਜਵਾਨ- ਜੈ ਕਿਸਾਨ ਦਾ ਨਾਅਰਾ ਦਿੱਤਾ ਅਤੇ ਕਾਂਗਰਸ ਇਸ ਨਾਅਰੇ ਨੂੰ ਬੁਲੰਦ ਰੱਖਣ ਲਈ ਹਰ ਇੱਕ ਕੁਰਬਾਨੀ ਕਰਨ ਨੂੰ ਤਿਆਰ ਹੈ । ਉਹਨਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਦਾ ਰਸਤਾ ਛੱਡ ਕੇ ਕਾਂਗਰਸ ਦਾ ਸਾਥ ਦੇਣ ਅਤੇ ਕਿਸਾਨਾਂ ਮਜ਼ਦੂਰਾਂ ਦੀ ਸ਼ਾਨ ਦੀ ਬਹਾਲੀ ਲਈ ਸੰਘਰਸ਼ ਦਾ ਰਾਹ ਅਪਨਾਉਣ ਅਤੇ ਕਾਂਗਰਸ ਇਸ ਸੰਘਰਸ਼ ਵਿੱਚ ਚੱਟਾਨ ਵਾਂਗ ਤੁਹਾਡੇ ਨਾਲ ਖੱੜੇਗੀ । ਇਸ ਜਾਲ਼ਮ ਸਰਕਾਰ ਨੂੰ ਸਬਕ ਸਿਖਾਉਣ ਲਈ ਨਵੇਂ ਨਵੇਂ ਪ੍ਰੋਗਰਾਮ ਉਲੀਕੇਗੀ । ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ਮੈਂ ਕਿਸੇ ਵੀ ਕੀਮਤ ਉੱਤੇ ਇੱਕ ਇੱਕ ਪੰਜਾਬੀ ਦੀ ਜਾਨ ਦੀ ਰਾਖੀ ਲਈ ਮੈਂ ਆਪਣੀ ਵੀ ਜਾਨ ਲਾ ਦਿਆਂਗਾ ।
ਰਾਹੁਲ ਗਾਂਧੀ ਜੀ ਨਾਲ ਗੱਲ ਕਰਦਿਆਂ ਕਿਸਾਨ ਖੇਤ ਮਜ਼ਦੂਰ ਸੈੱਲ ਕਾਂਗਰਸ ਦੇ ਪੰਜਾਬ ਦੇ ਚੇਅਰਮੈਨ ਸ:ਜ਼ੀਰਾ ਨੇ ਪੁੱਛਿਆ ਕਿ ਕਿਸਾਨਾਂ ਨਾਲ ਬਹੁਤ ਵੱਡਾ ਮਜ਼ਾਕ ਹੋ ਰਿਹਾ ਹੈ । ਸਿਰਫ਼ 50 ਰੁਪਏ ਝੋਨੇ ਦੀ ਫ਼ਸਲ ਦਾ ਵਾਧਾ ਕਿਸਾਨਾਂ ਦੀ ਹਾਲਤ ਹੋਰ ਵਿਗਾੜ ਦੇਵੇਗਾ , ਅਤੇ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੋਕਸਭਾ ਵਿੱਚ ਉਠਾਵਾਂਗਾ ਅਤੇ ਵਾਧੇ ਨੂੰ ਵੱਡਾ ਕਰਨ ਲਈ ਸਰਕਾਰ ਦਾ ਵਿਰੋਧ ਕਰਾਂਗਾ । ਉਹਨਾਂ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਸ਼੍ਰੀ ਰਾਹੁਲ ਗਾਂਧੀ ਨਾਲ ਪੰਜਾਬ ਬਾਰੇ ਗੱਲਾਂ ਕੀਤੀਆਂ ਅਤੇ ਸ: ਇੰਦਰਜੀਤ ਸਿੰਘ ਜ਼ੀਰਾ ਅਤੇ ਹੋਰ ਸਾਰੇ ਕਾਂਗਰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ । ਉਹ ਪੂਰੀ ਸਮਰਥਾ ਲਾ ਕੇ ਘਰ ਘਰ ਜਾਕੇ ਦੁੱਖੀ ਲੋਕਾਂ ਨੂੰ ਮੋਢੇ ਨਾਲ ਮੋਢਾ ਲਾਕੇ ਇਸ ਗੱਲ ਨੂੰ ਯਕੀਨੀ ਬਣਾਉਣ ਕੇ ਉਹਨਾਂ ਦੇ ਦੁੱਖ ਸੁੱਖ ‘ਚ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ । ਉਹਨਾਂ ਨੇ ਸ: ਜ਼ੀਰਾ ਨਾਲ ਗੱਲ ਵੀ ਸਾਂਝੀ ਕੀਤੀ ਕਿ ਬੀਜੇਪੀ ਸਿਰਫ ਵੱਡਿਆਂ ਘਰਾਣਿਆਂ ਨੂੰ ਨਾਲ ਲੈਕੇ ਚੱਲਣ ਵਾਲੀ ਪਾਰਟੀ ਹੈ । ਉਦਯੋਗਪਤੀਆਂ ਦੇ ਦਬਾਅ ਥੱਲੇ ਕੰਮ ਕਰਦੀ ਹੈ । ਆਰ.ਐਸ.ਐਸ ਤੋਂ ਸਾਰੀਆਂ ਹਦਾਇਤਾਂ ਲੈਕੇ ਚੱਲਦੀ ਹੈ । ਇਹਨਾਂ ਦੇ ਚੁੱਣੇ ਹੋਏ ਨੁਮਾਇੰਦਿਆਂ ਦੀ ਆਪਣੀ ਕੋਈ ਗੱਲ ਵੀ ਨਹੀਂ ਪੁੱਜਦੀ ।
ਇਸ ਸ਼ੋਕ ਸਮਾਗਮ ਵਿੱਚ ਪਾਰਟੀ ਵੱਲੋਂ ਸ: ਕੁਲਜੀਤ ਸਿੰਘ ਨਾਗਰਾ ਵਿਧਾਇਕ ਫਤਿਹਗੜ੍ਹ ਸਾਹਿਬ ਅਤੇ ਸ:ਇੰਦਰਜੀਤ ਸਿੰਘ ਜ਼ੀਰਾ ਪਰਿਵਾਰ ਨੂੰ ਥੋੜੀ ਰਾਹਤ ਦਿੰਦਿਆਂ ਦੋ ਲੱਖ ਰੁਪਏ ਨਗਦ ਸਹਾਇਤਾ ਵੀ ਦਿੱਤੀ । ਅਤੇ ਭੱਵਿਖ ਵਿੱਚ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ ਅਤੇ ਉਹਨਾਂ ਕਿਹਾ ਕਿ ਸੁਰਜੀਤ ਸਿੰਘ ਦਾਦੂ ਮਾਜਰਾ ਪੁਰਾਣਾ ਅਤੇ ਵਧੀਆ ਸਾਥੀ ਸੀ ਇਸ ਲਈ ਇਹਨਾਂ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਸਾਡੇ ਲਈ ਨਾ ਸਹਿਣ ਵਾਲਾ ਹੈ । ਅਸੀ ਇਸਦੀ ਕੁਰਬਾਨੀ ਅਜਾਈ ਨਹੀਂ ਜਾਣ ਦੇਵਾਂਗੇ ਅਤੇ ਇਸਦੀ ਜਾਨ ਜਾਣ ਦੀ ਸਿਧੀ ਜਿੰਮੇਵਾਰੀ ਅਕਾਲੀ ਭਾਜਪਾ ਗਠਜੋੜ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਹੈ । ਅਤੇ ਅਸੀ ਇਸ ਕੁਰਬਾਨੀ ਨੂੰ ਪੂਰੇ ਪੰਜਾਬ ਹੀ ਨਹੀਂ ਪੂਰੇ ਭਾਰਤ ਵਰਗ ਵਿੱਚ ਪ੍ਰਚਾਰ ਕਰਾਂਗੇ ਅਤੇ ਇਸਨੂੰ ਪ੍ਰਚੰਡ ਲਹਿਰ ਬਣਾ ਦੇਵਾਂਗੇ । ਇਹ ਲਹਿਰ ਅਕਾਲੀ ਭਾਜਪਾ ਨਾ ਪਾਕ ਗਠਜੋੜ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਬੇਈਮਾਨ ਸਰਕਾਰ ਨੂੰ ਆਪਣੀਆਂ ਕੀਤੀਆਂ ਵਧੀਕੀਆਂ ਅਤੇ ਲੁੱਟ ਮਾਰ ਦਾ ਲੇਖਾ ਜੋਖਾ ਦੇਣਾ ਪਵੇਗਾ । ਉਸ ਵੇਲੇ ਗੁਰਕੀਰਤ ਕੋਟਲੀ , ਕੁਲਜੀਤ ਸਿੰਘ ਨਾਗਰਾ , ਜਗਤਾਰ ਸਿੰਘ ਰਾਜਲਾ , ਬਲਕਾਰ ਭੰਗੂ , ਅਮਨਦੀਪ ਸਿੰਘ ਮਾਂਗਟ , ਗੁਰਜੀਤ ਸਿੰਘ ਢੱਕੜਬਾ , ਨਾਇਬ ਸਿੰਘ ਭਾਨਰੀ , ਰਾਮ ਆਸਰਾ , ਕਮਲਜੀਤ ਸਿੰਘ ਆਦਿ ਵੀ ਹਾਜਰ ਸਨ।Rahul Gandi Reachde surjit singh shardhanjali samaroh 18 june