ਸ਼੍ਰੀ ਸ਼ਨੀਦੇਵ ਮੰਦਰ ਰਾਜਪੁਰਾ ਟਾਊਨ ਵਲੋਂ ਵਿਸ਼ਾਲ ਭੰਡਾਰੇ ਦਾ ਅਯੋਜਨ

0
1312

 
ਰਾਜਪੁਰਾ 30 ਸਤੰਬਰ (ਧਰਮਵੀਰ ਨਾਗਪਾਲ) ਸ਼ਨੀਦੇਵ ਮੰਦਰ ਨਜਦੀਕ ਰੇਤਾ ਬਜਰੀ ਮਾਰਕੀਟ ਦੇ ਪ੍ਰਧਾਨ ਸ਼੍ਰੀ ਅਸ਼ੋਕ ਕਾਲਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਸ਼ਨੀਦੇਵ ਮੰਦਰ ਦੀ ਸਥਾਪਨਾ ਨੂੰ ਵੀਹ ਸਾਲ ਹੋ ਚੁੱਕੇ ਹਨ ਤੇ ਅਸੀ ਹਰ ਸਾਲ ਸਾਰੀ ਰਾਤ ਮਾਂ ਭਗਵਤੀ ਦਾ ਜਾਗਰਣ ਕਰਾਉਂਦੇ ਹਾਂ ਤੇ ਹਰ 30 ਸਤੰਬਰ ਨੂੰ ਵਿਸ਼ਾਲ ਭੰਡਾਰੇ ਦਾ ਅਯੋਜਨ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਕਿਹਾ ਇਹ ਭੰਡਾਰਾ ਅਤੇ ਮੰਦਰ ਦੀ ਤਰੱਕੀ ਸਿਰਫ ਤੇ ਸਿਰਫ ਸ਼ਰਧਾਲੂਆਂ ਦੇ ਸਹਿਯੋਗ ਨਾਲ ਹੋ ਰਹੀ ਹੈ ਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੰਦਰ ਦੀ ਮਨੇਜਮੈਂਟ ਵਲੋਂ ਹੋਰ ਵੀ ਸਮਾਜ ਸੇਵਾ ਦੇ ਕੰਮਾ ਵਿੱਚ ਹਿੱਸਾ ਲਿਆ ਜਾਵੇਗਾ। ਇਸ ਸਮੇਂ ਭੰਡਾਰੇ ਦੀ ਸੇਵਾ ਕਰਨ ਵਾਲਿਆਂ ਵਿੱਚ ਸ਼੍ਰੀ ਅਸ਼ੋਕ ਕੁਮਾਰ ਸੇਤੀਆ, ਸ਼੍ਰੀ ਗਗਨ ਸੇਠੀ ਅਤੇ ਉਹਨਾਂ ਦੇ ਸਪੁਤਰ, ਸੇਵਕ ਨਰਾਇਣ ਦਾਸ ਤੇ ਹੋਰਨਾ ਕਈਆਂ ਨੇ ਸੇਵਾ ਕੀਤੀ।