ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਨੂੰ ਪੰਜਾਬ ’ਚ ਫਿਰਕੂਵਾਦ ਨੂੰ ਹਵਾ ਦੇਣ ਵਾਲਾ ਗਰਦਾਨਿਆ

0
1318

ਚੰਡੀਗੜ•, 24 ਅਕਤੂਬਰ (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਕੌਮੀ ਰਾਜਧਾਨੀ ਵਿਖੇ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਤਾਂ ਨੱਥ ਪਾ ਨਹੀਂ ਸਕਦੇ, ਅੱਜ ਅੰਮ੍ਰਿਤਸਰ ਤੇ ਫਰੀਦਕੋਟ ਜਾ ਕੇ ਪੰਜਾਬ ਵਿੱਚ ਫਿਰਕੂਵਾਦ ਨੂੰ ਹਵਾ ਦੇ ਰਹੇ ਹਨ।
ਇਥੇ ਜਾਰੀ ਇਕ ਬਿਆਨ ਵਿੱਚ ਸੀਨੀਅਰ ਅਕਾਲੀ ਆਗੂਆਂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਫੇਰੀ ਦੇਸ਼ ਵਿੱਚ ਸਿਆਸਤ ਦੇ ਪੱਧਰ ਵਿੱਚ ਆ ਰਹੇ ਨਿਘਾਰ ਦੀ ਸੂਚਕ ਹੈ। ਇਨ•ਾਂ ਆਗੂਆਂ ਨੇ ਅੱਗੇ ਕਿਹਾ, ‘‘ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਅਜਿਹਾ ਇਕ ਅਜਿਹਾ ਮੁੱਖ ਮੰਤਰੀ ਜੋ ਕਿ ਦਿੱਲੀ ਵਿਖੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਮਰੱਥਤਾ ਜ਼ਾਹਰ ਕਰ ਚੁੱਕਿਆ ਹੈ ਅਤੇ ਜਿਸ ਦੇ ਪੰਜ ਮੰਤਰੀ ਅਪਰਾਧਕ ਕੇਸਾਂ ਵਿੱਚ ਫਸੇ ਹੋਏ ਹਨ, ਪੰਜਾਬ ਵਿੱਚ ਅਮਨ-ਚੈਨ ਨੂੰ ਭੰਗ ਕਰਨ ਅਤੇ ਬਾਕਾਇਦਾ ਚੁਣੀ ਹੋਈ ਸਰਕਾਰ ਲਈ ਮੁਸੀਬਤ ਖੜ•ੀ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ।’’
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਫੇਰੀ ਤੋਂ ਪਹਿਲਾਂ ਸੋਸ਼ਲ ਮੀਡੀਆ ਨੂੰ ਜਾਰੀ ਕੀਤੀਆਂ ਇੰਟਰਵਿਊਜ਼ ਅਤੇ ‘ਆਪ ਵਿਦ ਪੰਜਾਬ’ ਦੇ ਹੈਸ਼ ਟੈਗ ਦੀ ਸ਼ੁਰੂਆਤ ਆਦਿ ਘਟਨਾਕ੍ਰਮ ਇਸ ਗੱਲ ਦੇ ਸੂਚਕ ਹਨ ਕਿ ਕੇਜਰੀਵਾਲ ਦਾ ਪੰਜਾਬ ਦੌਰਾ ਨਿਰੋਲ ਸਿਆਸੀ ਹੈ। ਉਨ•ਾਂ ਕਿਹਾ ਕਿ ਕੇਜਰੀਵਾਲ ਦੇ ਕਾਰੇ ਗਿਰਗਟ ਵਾਂਗ ਹਨ ਕਿਉਂਕਿ ਅੰਮ੍ਰਿਤਸਰ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਸਿਰਫ ਅਫਸੋਸ ਜ਼ਾਹਰ ਕਰਨ ਆਇਆ ਹੈ ਅਤੇ ਇਸ ਤੋਂ ਤੁਰੰਤ ਬਾਅਦ ਫਰੀਦਕੋਟ ਵਿਖੇ ਉਸ ਨੇ ਸਰਕਾਰ ਖਿਲਾਫ ਲੋਕਾਂ ਨੂੰ ਭੜਕਾਇਆ।
ਆਪ ਅਤੇ ਕੇਜਰੀਵਾਲ ਨੂੰ ਅੱਗ ਨਾਲ ਨਾ ਖੇਡਣ ਦੀ ਸਲਾਹ ਦਿੰਦੇ ਹੋਏ ਅਕਾਲੀ ਆਗੂਆਂ ਨੇ ਉਸ ਤੋਂ ਪੁੱਛਿਆ ਕਿ ਕਿਉਂ ਉਹ ਕਦੇ ਕਸ਼ਮੀਰ ਨਹੀਂ ਗਿਆ ਜਿੱਥੇ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਵਾਂਗ ਬੇਅਦਬੀ ਦੀ ਦੁਰਘਟਨਾ ਵਰਗੇ ਹਾਦਸੇ ਕਰਵਾਉਂਦੀਆਂ ਰਹਿੰਦੀਆਂ ਹਨ। ਉਨ•ਾਂ ਕਿਹਾ ਕਿ ਇਸੇ ਤਰ•ਾਂ ਕੇਜਰੀਵਾਲ ਹਰਿਆਣਾ ਵਿੱਚ ਮਾਰੇ ਗਏ ਦਲਿਤਾਂ ਜਾਂ ਉਤਰ ਪ੍ਰਦੇਸ਼ ਵਿੱਚ ਮਾਰੀਆਂ ਗਈਆਂ ਕੁੜੀਆਂ ਦੇ ਪਰਿਵਾਰਾਂ ਨੂੰ ਮਿਲਣ ਨਹੀਂ ਗਿਆ। ਆਗੂਆਂ ਨੇ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿ ਕਿਉਂਕਿ ਕੇਜਰੀਵਾਲ ਇਨ•ਾਂ ਮੰਦਭਾਗੀਆਂ ਘਟਨਾਵਾਂ ਦਾ ਸਹਾਰਾ ਲੈ ਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਸਿਆਸੀ ਲਾਹਾ ਖੱਟਣਾ ਚਾਹੁੰਦਾ ਹੈ।
ਲੋਕਾਂ ਨੂੰ ਅਜਿਹੀਆਂ ਘਟੀਆਂ ਕਾਰਵਾਈਆਂ ਦੇ ਫੇਰ ਵਿੱਚ ਨਾ ਆਉਣ ਦੀ ਸਲਾਹ ਦਿੰਦੇ ਹੋਏ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬੀਆਂ ਨੂੰ ਚੇਤੇ ਕਰਵਾਇਆ ਕਿ ਕੇਜਰੀਵਾਲ ਨੇ ਉਨ•ਾਂ ਦੇ ਮੁੱਦਿਆਂ ਦੇ ਉਤੇ ਸਿਰਫ ਜ਼ੁਬਾਨੀ ਜਮ•ਾਂ ਖਰਚ ਹੀ ਕੀਤਾ ਹੈ। ਆਗੂਆਂ ਨੇ ਕਿਹਾ ਕਿ 1984 ਦੇ ਦਿੱਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਐਸ.ਆਈ.ਟੀ. ਨਹੀਂ ਬਣਾਈ। ਆਗੂਆਂ ਨੇ ਅਗਾਂਹ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਕੇਜਰੀਵਾਲ ਨੇ ਆਪਣੀ ਕੈਬਨਿਟ ਵਿੱਚ ਇਕ ਵੀ ਸਿੱਖ ਨੂੰ ਸਥਾਨ ਨਹੀਂ ਦਿੱਤਾ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਉਸ ਨੂੰ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਕਿੰਨੀ ਕੁ ਹਮਦਰਦੀਹੈ।’’ ਆਗੂਆਂ ਨੇ ਲੋਕਾਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਕਿਵੇਂ ਆਪ ਦੇ ਨੇਤਾਵਾਂ ਨੇ ਇਕ ਕਿਸਾਨ ਗਜਿੰਦਰ ਸਿੰਘ ਨੂੰ ਸੌੜੇ ਸਿਆਸੀ ਲਾਭ ਲਈ ਆਤਮ ਹੱਤਿਆ ਲਈ ਮਜਬੂਰ ਕੀਤਾ ਸੀ।
ਕੇਜਰੀਵਾਲ ਨੂੰ ਆਪਣੀ ਅਗਵਾਈ ਹੇਠ ਬਦ ਤੋਂ ਬਦਤਰ ਹੁੰਦੀ ਜਾ ਰਹੀ ਦਿੱਲੀ ਦੀ ਸਾਸ਼ਨ ਵਿਵਸਥਾ ਠੀਕ ਕਰਨ ਦੀ ਸਲਾਹ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹੁਕਮਰਾਨੀ ਕਰਨ ਦਾ ਸੁਪਨਾ ਲੈਣ ਦੀ ਥਾਂ ਉਹ ਦਿੱਲੀ ਵੱਲ ਧਿਆਨ ਦੇਵੇ ਤਾਂ ਜ਼ਿਆਦਾ ਠੀਕ ਰਹੇਗਾ। ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਅੱਜ ਆਪ ਦੇ ਵੱਲੋਂ ਕੀਤੇ ਜਾ ਰਹੇ ਕਾਰੇ ਸਿਰਫ ਉਨ•ਾਂ ਰਾਸ਼ਟਰ ਵਿਰੋਧੀ ਤਾਕਤਾਂ ਦੀ ਪਿੱਠ ਹੀ ਥਾਪੜਨਗੇ ਜੋ ਕਿ ਇਸ ਖੇਤਰ ਵਿੱਚ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ।
—-