ਸ਼੍ਰੋਮਣੀ ਕਮੇਟੀ ਵਲੋਂ ਫਤਹਿ ਦਿਵਸ ਨੂੰ ਸਮਰਪਿਤ ਕਰਵਾਇਆ ਪੰਜਵਾਂ ਇੰਟਰਨੈਸ਼ਨਲ ਠਗਤਕਾ ੂ ਕੱਪ ਭਾਰਤ ਦੀ ਟੀਮ ਨੇ ਜਿੱਤਿਆ

0
1273

ਸ੍ਰੀ ਫਤਹਿਗੜ• ਸਾਹਿਬ 14 ਮਈ : (ਧਰਮਵੀਰ ਨਾਗਪਾਲ) ਸਿੱਖ ਰਾਜ ਦੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਪੰਜਵੇ ਇੰਟਰਨੈਸ਼ਨਲ ਗਤਕਾ ਮੁਕਾਬਲਿਆਂ ਵਿਚੋਂ ਮੁਖ ਮੁਕਾਬਲਾ ਭਾਰਤ ਦੀ ਟੀਮ ਨੇ ਆਪਣੇ ਨਾਮ ਕਰਦਿਆਂ ਇਕ ਲੱਖ ਰੁਪਏ ਦਾ ਇਨਾਮ ਜਿੱਤ ਲਿਆ। ਇਸ ਟੀਮ ਨੇ ਆਪਣੀ ਨਿਕਟ ਵਿਰੋਧੀ ਸ੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਹਰਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ੍ਰ ਪਰਮਜੀਤ ਸਿੰਘ ਸਰੋਆ ਤੇ ਸ੍ਰ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਨੇ ਪਹਿਲੇ ਸਥਾਨ ਤੇ ਰਹਿਣ ਵਾਲੀ ਭਾਰਤ ਦੀ ਟੀਮ ਨੂੰ ਜੇਤੂ ਟਰਾਫੀ, ਸਿਰੋਪਾਓ ਤੇ ਇਕ ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ। ਇਸੇ ਤਰ•ਾਂ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਵੀ ਪਝੰਤਰ ਹਜਾਰ ਰੁਪਏ ਦਾ ਚੈਕ, ਸਿਰੋਪਾਓ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਕਰਵਾਏ ਗਏ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਭਾਰਤ, ਸ੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਤੇ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਮੁਖ ਮੁਕਾਬਲੇ ਲਈ ਚੁਣੀਆਂ ਗਈਆਂ। ਬੇਹੱਦ ਰੌਚੱਕ ਹੋਏ ਇਨ•ਾਂ ਫਾਈਨਲ ਮੁਕਾਬਲਿਆਂ ਦੌਰਾਨ ਭਾਰਤ ਦੀ ਟੀਮ ਨੇ ਮੁਖ ਮੁਕਾਬਲਾ ਜਿੱਤਿਆ। ਇਹ ਮੁਕਾਬਲੇ ਸ੍ਰ ਸੁਪ੍ਰੀਤ ਸਿੰਘ ਚੀਫ ਰੈਫਰੀ, ਸ੍ਰ ਸਿਮਰਨਜੀਤ ਸਿੰਘ ਤੇ ਸ੍ਰ ਹਰਦੀਪ ਸਿੰਘ ਰੈਫਰੀ ਦੀ ਨਿਗਰਾਨੀ ਹੇਠ ਹੋਏ।
ਇਸ ਮੌਕੇ ਸ੍ਰ ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਤੇ ਸ੍ਰ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੀ ਵੀ ਚੈਨਲ ਦੇ ਰੀਪੋਟਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਇਹ ਪੰਜਵਾਂ ਇੰਟਰਨੈਸ਼ਨਲ ਗਤਕਾ ਕੱਪ ਸ੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਫਤਹਿਗੜ• ਸਾਹਿਬ ਵਿਖੇ ਕਰਵਾਇਆ ਗਿਆ ਹੈ। ਉਨ•ਾਂ ਕਿਹਾ ਕਿ ਇਹ ਗਤਕਾ ਕੱਪ ਮੁਕਾਬਲੇ ਕਰਵਾਉਣ ਦਾ ਮੁਖ ਮੰਤਵ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਹੈ ਉਥੇ ਸਿੱਖ ਨੌਜਵਾਨੀ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਵੀ ਹੈ।
ਗਤਕਾ ਟੀਮਾਂ ਦੇ ਖਿਡਾਰੀਆਂ ਤੇ ਉਨ•ਾਂ ਦੇ ਨਾਲ ਆਏ ਜਥੇਦਾਰਾਂ ਨੂੰ ਗਿਆਨੀ ਹਰਪਾਲ ਸਿੰਘ ਹੈˆˆˆˆੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ• ਸਾਹਿਬ,ਸ੍ਰ ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ ਅਮਰਜੀਤ ਸਿੰਘ ਮੈਨੇਜਰ ਤੇ ਸ੍ਰ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਨੇ ਮੋਂਮੈਂਟੋ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰ ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ੍ਰ ਗੁਰਤੇਜ ਸਿੰਘ ਲਾਂਬਾ ਪਿੰ੍ਰਸੀਪਲ, ਸ੍ਰ ਮਨਪ੍ਰੀਤ ਸਿੰਘ ਐਕਸੀਅਨ, ਸ੍ਰ ਭਗਵੰਤ ਸਿੰਘ ਮੈਨੇਜਰ ਆਦਿ ਮੌਜੂਦ ਸਨ।