ਸ਼ੰਭੂ ਬੈਰਿਅਰ ਦੇ ਨਜਦੀਕ ਬਣੇ ਆਬਕਾਰੀ ਅਤੇ ਕਰ ਵਿਭਾਗ ਦੇ ਦਫਤਰ ਵਿੱਚ ਬਣੇ ਸਟੋਰ ਰੂਮ ਨੂੰ ਲਗੀ ਅਚਾਨਕ ਅੱਗ

0
1473

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੀ ਰਾਤ ਸ਼ੰਭੂ ਬੈਰੀਅਰ ਤੇ ਬਣੇ ਆਬਕਾਰੀ ਅਤੇ ਕਰ ਵਿਭਾਗ ਦੇ ਦਫਤਰ ਵਿੱਚ ਬਣੇ ਸਟੋਰ ਰੂਮ ਵਿੱਚ ਅੱਗ ਲਗਣ ਦੀ ਜਾਣਕਾਰੀ ਮਿਲੀ ਜਿਸ ਤੇ ਵਿਭਾਗ ਦੇ ਮੁਲਾਜਮਾ ਵਲੋਂ ਰਾਜਪੁਰਾ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਰਾਜਪੁਰਾ ਤੋਂ 2 ਫਾਇਰ ਬ੍ਰਿਗੇਡ ਦੀਆਂ ਗਡੀਆਂ ਨੇ ਸਮੇਂ ਸਿਰ ਪੁੱਜ ਕੇ ਲਗੀ ਅਗ ਤੇ ਜਲਦੀ ਹੀ ਕਾਬੂ ਪਾ ਲਿਆ। ਮੌਕੇ ਤੇ ਮੌਜੂਦ ਫਾਇਰਮੈਨ ਨੇ ਦਸਿਆ ਕਿ ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਲਗੀ ਹੈ ਜਿਸ ਵਿੱਚ ਵਿਭਾਗ ਵਲੋਂ ਰਖੇ ਕਾਗਜ ਅਤੇ ਫਾਇਲਾ ਪੂਰੀ ਤਰਾਂ ਨਸ਼ਟ ਹੋ ਚੁਕੀਆਂ ਹਨ। ਫਾਇਰ ਮੈਨ ਨੇ ਦਸਿਆ ਕਿ ਸਾਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਇਸ ਅਗ ਲਗਣ ਦੀ ਸੂਚਨਾ ਮਿਲੀ ਸੀ ਜਿਸ ਤੇ ਅਸੀ ਸਮੇ ਸਿਰ ਪੁਜ ਕੇ ਅਗ ਨੂੰ ਕਾਬੂ ਕਰ ਲਿਆ। ਇਸ ਮੌਕੇ ਚਾਇਨਲ ਦੀ ਟੀਮ ਨਾਲ ਗਲ ਕਰਦਿਆਂ ਏਡੀਸੀ ਰਾਮ ਸਿੰਘ ਨੇ ਦਸਿਆ ਕਿ ਵਿਭਾਗ ਵਲੋਂ ਸਟੋਰ ਰੂਮ ਵਿੱਚ ਜੋ ਕਾਗਜ ਰਖੇ ਹੋਏ ਸਨ ਉਹਨਾਂ ਕਾਗਜਾ ਦਾ ਸਾਰਾ ਰਿਕਾਰਡ ਕੰਪੂਯਟਰ ਵਿਚ ਵੀ ਦਰਜ ਹੁੰਦਾ ਹੈ ਜਿਸ ਨਾਲ ਡਾਟਾ ਰਿਕਵਰ ਕੀਤਾ ਜਾ ਸਕਦਾ ਹੈ ਜਿਸ ਕਾਰਨ ਵਿਭਾਗ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹਨਾਂ ਦਸਿਆ ਕਿ ਸਾਢੇ ਅੱਠ ਵਜੇ ਦੇ ਕਰੀਬ ਜਦੋਂ ਸਟੋਰ ਰੂਮ ਵਿੱਚ ਧੂਅੰਾਂ ਨਿਕਲਦਾ ਵੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਦੇ ਦਿਤੀ ਗਈ ਸੀ।