ਚੰਡੀਗੜ੍ਹ –(ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਸਟੇਟ ਲਈ ਜੋਨ ਵਾਈਜ਼ ਅਬਜਰਵਰ ਅਤੇ ਸਹਿ ਅਬਜਰਵਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਸ. ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਐਮ.ਪੀ ਸ. ਬਲਵਿੰਦਰ ਸਿੰਘ ਭੂੰਦੜ ਨੂੰ ਹਰਿਆਣਾ ਸਟੇਟ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਪੱਧਰ ਤੱਕ ਮਜਬੂੁਤ ਕਰਨ ਲਈ ਵੱਖ-ਵੱਖ ਜ਼ਿਲਿਆਂ ਦੇ ਜੋਨ ਬਣਾ ਕੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜੋਨ ਵਾਈਜ਼ ਅਬਜਰਵਰ ਅਤੇ ਸਹਿ ਅਬਜਰਵਰ ਲਗਾਉਣ ਦਾ ਫੈਸਲਾ ਕੀਤਾ ਹੈ। ਡਾ ਚੀਮਾ ਨੇ ਦੱਸਿਆ ਕਿ ਜਿਹਨਾ ਆਗੂਆਂ ਨੂੰ ਜੋਨ ਵਾਈਜ਼ ਅਬਜਰਵਰ ਅਤੇ ਸਹਿ ਅਬਜਰਵਰ ਲਗਾਇਆ ਗਿਆ ਹੈ ਉਹਨਾ ਵਿੱਚ ਜੋਨ ਨੰ 1 ਦਾ ਬੀਬੀ ਜਗੀਰ ਕੌਰ ਨੂੰ ਅਬਜਰਵਰ ਅਤੇ ਸਹਿ ਅਬਜਰਵਰ ਸ. ਸੁਰਜੀਤ ਸਿੰਘ ਰੱਖੜਾ ਅਤੇ ਸ਼੍ਰੀ ਐਨ. ਕੇ ਸ਼ਰਮਾ ਨੂੰ ਲਗਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਅੰਬਾਲਾ, ਪੰਚਕੁੱਲਾ, ਯੁਮਨਾ ਨਗਰ ਅਤੇ ਕੁਰਕੇਸ਼ਤਰ ਜ਼ਿਲਿਆ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਜੋਨ ਨੰ 2 ਦਾ ਅਬਜਰਵਰ ਪ੍ਰੋ. ਪ੍ਰੇਮ ਸਿੰਘ ਚੰਦੂਮਜਾਰਾ ਨੂੰ ਲਗਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਕੈਥਲ, ਜੀਂਦ, ਕਰਨਾਲ ਅਤੇ ਪਾਣੀਪਤ ਜ਼ਿਲਿਆ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਜੋਨ ਨੰ 3 ਦਾ ਅਬਜਰਵਰ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਅਤੇ ਸਹਿ ਅਬਜਰਵਰ ਮਨਤਾਰ ਸਿੰਘ ਬਰਾੜ ਨੂੂੰ ਲਗਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਜਿਲਾ ਹਿਸਾਰ, ਫਤਿਹਬਾਦ, ਸਿਰਸਾ ਅਤੇ ਭਿਵਾਨੀ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜੋਨ ਨੰ 5 ਦਾ ਅਬਜਰਵਰ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਅਤੇ ਸਹਿ ਅਬਜਰਵਰ ਸ. ਹਰਮੀਤ ਸਿੰਘ ਕਾਲਕਾ ਨੂੂੰ ਲਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਜਿਲਾ ਗੁੜਗਾਉਂ, ਪਲਵਲ, ਫਰੀਦਾਬਾਦ, ਝੱਜਰ ਅਤੇ ਨੂੰਹ ਨੂੰ ਸ਼ਾਮਲ ਕੀਤਾ ਗਿਆ ਹੈ।
ਡਾ. ਚੀਮਾ ਨੇ ਦੱਸਿਆ ਕਿ ਜੋਨ ਨੰ 4 ਦਾ ਅਬਜਰਵਰ ਅਤੇ ਸਹਿ ਅਬਜਰਵਰ ਦਾ ਐਲਾਨ ਆਉਂਦੇ ਕੁਝ ਦਿਨਾ ਵਿੱਚ ਕਰ ਦਿੱਤਾ ਜਾਵੇਗਾ। ਉਹਨਾਂ ਸਮੂਹ ਅਬਜਰਵਰ ਸਹਿਬਾਨ ਅਤੇ ਸਹਿ ਅਬਜਰਵਰ ਸਹਿਬਾਨ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਜੋਨ ਦੇ ਆਗੂਆਂ ਨਾਲ ਸਲਾਹ ਮਸਵਰਾ ਕਰਕੇ ਮੀਟਿੰਗਾ ਸ਼ੁਰੂੁ ਕਰ ਦੇਣ ਤਾਂ ਜੋ ਪਾਰਟੀ ਦੀ ਮਜਬੂਤੀ ਦੇ ਨਾਲ ਨਾਲ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਨਾਮ ਜਲਦੀ ਤੋਂ ਜਲਦੀ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ।
(ਡਾ. ਦਲਜੀਤ ਸਿੰਘ ਚੀਮਾ)
ਸਕੱਤਰ ਅਤੇ ਬੁਲਾਰਾ।