ਰਾਜਪੁਰਾ 29 ਮਈ (ਧਰਮਵੀਰ ਨਾਗਪਾਲ) ਸੂਰਜ ਦੇਵਤਾ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਉਤਰ ਦਿਸ਼ਾ ਵਿੱਚ ਅੱਗ ਵਰਸਾ ਰਿਹਾ ਹੈ ਤੇ ਸਰਕਾਰੀ ਤੌਰ ਤੇ ਵੀ ਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਜੋ 2000 ਤੋਂ ਵੀ ਉਪਰ ਹੋ ਗਈ ਹੈ। ਪਰ ਰਾਜਪੁਰਾ ਚੰਡੀਗੜ ਵਿੱਚ ਵੀ ਲੂ ਨਾਲ ਮਰਨ ਵਾਲਿਆਂ ਦੀ ਸਰਕਾਰੀ ਜਾ ਗੈਰ ਸਰਕਾਰੀ ਕੋਈ ਵੀ ਗਿਣਤੀ ਨਹੀਂ ਹੈ ਕਿਉਂਕਿ ਸਭ ਦਾ ਭਲਾ ਚਾਹੁਣ ਵਾਲੇ ਲੋਕ ਹਮੇਸ਼ਾ ਹੀ ਸਮਾਜਿਕ ਕੰਮਾ ਵਿੱਚ ਅਗਾਂਹ ਰਹਿੰਦੇ ਹਨ ਤੇ ਸਭਨਾ ਦੇ ਭੱਲੇ ਲਈ ਅਰਦਾਸ ਕਰਦੇ ਹਨ। ਇਸੇ ਤਰਾਂ ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਰਾਜਪੁਰਾ ਨਜਦੀਕ ਸ਼ਿਵਾ ਜੀ ਪਾਰਕ ਵਲੋਂ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਪੈ ਰਹੀ ਅੱਤ ਦੀ ਗਰਮੀ ਤੋਂ ਹਜਾਰਾ ਦੀ ਗਿਣਤੀ ਵਿੱਚ ਗਾਹਕਾ ਤੇ ਲੋਕਾ ਨੂੰ ਠੰਡਾ ਤੇ ਮਿੱਠਾ ਜਲ ਪਿਲਾ ਕੇ ਗਰਮੀ ਤੋਂ ਰਾਹਤ ਦਿਵਾਈ। ਛਬੀਲ ਦੀ ਸ਼ੁਰੂਆਤ ਪਟਿਆਲਾ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮਨੇਜਰ ਸ਼੍ਰੀ ਸਤੀਸ਼ ਕੁਮਾਰ ਸੂਦ ਤੇ ਉਹਨਾਂ ਨਾਲ ਰਾਜਪੁਰਾ ਮੇਨ ਬ੍ਰਾਂਚ ਦੇ ਚੀਫ ਮਨੇਜਰ ਸ਼੍ਰੀ ਐਮ.ਐਸ ਸਾਂਦਿਲ ਨੇ ਰਾਹਗੀਰਾ ਨੂੰ ਠੰਡਾ ਜਲ ਪਿਲਾ ਕੇ ਕੀਤੀ। ਇਸ ਸੇਵਾ ਵਿੱਚ ਬੈਂਕ ਦੇ ਪ੍ਰਬੰਧਕ ਮਨੇਜਰ ਸ੍ਰ. ੳਪਿੰਦਰ ਸਿੰਘ, ਗੁਲਸ਼ਨ ਬਰੇਜਾ, ਜਗਦੀਪ ਸਿੰਘ, ਰੀਆਂ ਧੀਮਾਨ, ਮਿਨਾਖਸ਼ੀ ਭੋਲਾ ਦੇ ਇਲਾਵਾ ਸਟੇਟ ਬੈਂਕ ਆਫ ਇੰਡੀਆ ਦੇ ਸਮੂਹ ਸਟਾਫ ਨੇ ਸੇਵਾ ਕੀਤੀ ਅਤੇ ਪ੍ਰਸ਼ਾਦ ਵੀ ਵੰਡਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਰੀਜਨਲ ਮਨੇਜਰ ਸ੍ਰੀ ਸਤੀਸ਼ ਕੁਮਾਰ ਸੂਦ ਨੇ ਕਿਹਾ ਕਿ ਭਾਵੇਂ ਇਕਾਦਸੀ ਦਾ ਮਹੱਤਵ ਧਾਰਮਿਕਤਾ ਨਾਲ ਜੁੜਿਆ ਹੈ ਪਰ ਅੱਤ ਦੀ ਪੈ ਰਹੀ ਗਰਮੀ ਵਿੱਚ ਇਹ ਸੇਵਾ ਕਰਕੇ ਅਸੀ ਖੁਸ਼ੀ ਮਹਿਸੂਸ ਕਰਦੇ ਹਾਂ। ਉਹਨਾਂ ਨੇ ਬੈਂਕ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਪਹੁੰਚੇ ਗਾਹਕਾ ਨੂੰ ਪ੍ਰਧਾਨ ਮੰਤਰੀ ਸੁਰਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹਨਾਂ ਯੋਜਨਾਵਾਂ ਦਾ ਲਾਭ ਜਲਦੀ ਹੀ ਗਾਹਕਾ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।