ਸਪੋਰਟਸ ਕਲੱਬ ਵੱਲੋਂ ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਤ, ਵਿਧਾਇਕ ਕੰਬੋਜ ਨੇ ਕੀਤਾ ਉਦਘਾਟਨ 27 ਸਤੰਬਰ ਨੂੰ ਗੰਡਾਖੇੜੀ ਨਹਿਰ ਵਿਚ ਕੀਤੀ ਜਾਵੇਗੀ ਵਿਸਰਜਿਤ

0
1518

 

ਰਾਜਪੁਰਾ, 20 ਸਤੰਬਰ (ਧਰਮਵੀਰ ਨਾਗਪਾਲ) ਮਹਾਂ ਸ਼ਕਤੀ ਸਪੋਰਟਸ ਕਲੱਬ ਰੇਲਵੇ ਕਲੌਨੀ ਰਾਜਪੁਰਾ ਵਿਖੇ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ਹੇਠ 5ਵਾਂ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਕਲੱਬ ਵੱਲੋਂ ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਨ ਮੌਕੇ ਇਕ ਧਾਰਮਿਕ ਸਮਾਗਮ ਕੀਤਾ ਗਿਆ। ਸਮਾਗਮ ਦਾ ਉਦਘਾਟਨ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਤੋਂ ਬਾਅਦ ਹਰ ਰੋਜ਼ ਸ਼ਾਮ 9 ਵਜੇ ਤੋਂ ਲੈ ਕੇ 11 ਵਜੇ ਤੱਕ ਸੂਰਜ ਐਂਡ ਪਾਰਟੀ ਦੀ ਕੀਰਤਨ ਮੰਡਲੀ ਦੁਆਰਾ ਕੀਰਤਨ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 27 ਸਤੰਬਰ ਨੂੰ ਸ੍ਰੀ ਗਣੇਸ਼ ਜੀ ਨੂੰ ਰਾਜਪੁਰਾ-ਪਟਿਆਲਾ ਰੋਡ ਉੱਪਰ ਸਥਿਤ ਗੰਡਾ ਖੇੜੀ ਨਹਿਰ ਵਿਚ ਵਿਸਰਜਿਤ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਕੰਬੋਜ ਨੇ ਨੌਜਵਾਨਾ ਵੱਲੋਂ ਕੀਤੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਧਰਮ ਪ੍ਰਚਾਰ ਹੀ ਕੁਮਾਰਗ ਤੋਂ ਬਚਾ ਕੇ ਸੁਮਾਰਗ ਉੱਪਰ ਲੈ ਕੇ ਆਉਂਦਾ ਹੈ। ਉਨ•ਾਂ ਹੋਰ ਜਥੇਬੰਦੀਆਂ ਨੂੰ ਵੀ ਅਜਿਹੇ ਧਾਰਮਿਕ ਸਮਾਗਮ ਉਲੀਕ ਕੇ ਨੌਜਵਾਨਾਂ ਦਾ ਧਿਆਨ ਧਰਮ ਵਾਲੇ ਪਾਸੇ ਲਾਉਣ ਲਈ ਪ੍ਰੇਰਤ ਕੀਤਾ। ਇਸ ਮੌਕੇ ਉਨ•ਾਂ ਨਾਲ ਨਰਿੰਦਰ ਸ਼ਾਸਤਰੀ, ਸੰਜੀਵ ਕੁਮਾਰ ਬਾਂਸਲ, ਜਸਵੀਰ ਸਿੰਘ ਖੱਟੜਾ ਐਮ ਸੀ ਬਨੂੜ, ਕਲੱਬ ਦੇ ਜਨਰਲ ਸੈਕਟਰੀ ਜਸਮੇਰ ਸਿੰਘ, ਅਮਰ ਸਿੰਘ, ਵਰਿੰਦਰ ਕੁਮਾਰ ਗੁਲਜ਼ਾਰ ਸਿੰਘ ਵਿਕਟਰ ਮਸੀਹ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਮੌਜੂਦ ਸਨ।