ਸਰਕਾਰੀ ਡਾਕਟਰ ਪ੍ਰਾਈਵੇਟ ਹਸਪਤਾਲ ਵਿੱਚ ੳ ਪੀ ਡੀ ਕਰਦਾ ਆਇਆ ਰੰਗੇ ਹੱਥੀ ਕਾਬੂ

0
1458

 

26 ਦੇ ਕਰੀਬ ਮਾਮਲੇ ਪਹਿਲਾਂ ਵੀ ਦਰਜ ਨੇ ਇਸ ਡਾਕਟਰ ਦੇ ਖਿਲਾਫ

ਬਟਾਲਾ 5 ਜੁਲਾਈ (ਯੂਵੀ ਸਿੰਘ ਮਾਲਟੂ) ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸਿਹਤ ਨਵਜੋਤ ਕੌਰ ਸਿੱਧੂ ਨੇ ਬਟਾਲਾ ‘ਚ ਸਰਕਾਰੀ ਹਸਪਤਾਲ ਦੇ ਡਾਕਟਰ ਨੂੰ ਪ੍ਰਾਈਵੇਟ ਹਸਪਤਾਲ ਚਲਾਉਂਦੇ ਕਾਬੂ ਕੀਤਾ ਹੈ। ਇਹ ਡਾਕਟਰ ਕਾਫੀ ਲੰਮੇ ਸਮੇਂ ਤੋਂ ਪ੍ਰਾਈਵੇਟ ਹਸਪਤਾਲ ਚਲਾ ਰਿਹਾ ਸੀ।ਸਿੱਧੂ ਮੁਤਾਬਕ ਉਨ੍ਹਾਂ ਨੂੰ ਇਸ ਡਾਕਟਰ ਦੀਆਂ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਇਸੇ ਤਹਿਤ ਉਨ੍ਹਾਂ ਨੇ ਛਾਪੇਮਾਰੀ ਕੀਤੀ ਤੇ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦਾ ਫੜ੍ਹਿਆ ਗਿਆ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ‘ਤੇ 26 ਕੇਸ ਦਰਜ ਹੋਏ ਹਨ ਪਰ ਇਹ ਲਗਾਤਾਰ ਪ੍ਰੈਕਟਿਸ ਕਰਨੋਂ ਨਹੀਂ ਹਟਿਆ।ਓਧਰ ਬਟਾਲਾ ਦੇ ਵਿਧਾਇਕ ਅਸ਼ਵਨੀ ਸੇਖੜੀ ਇਸ ਡਾਕਟਰ ਦੇ ਪੱਖ ‘ਚ ਆਏ ਹਨ। ਉਨ੍ਹਾਂ ਕਿਹਾ ਕਿ ਡਾਕਟਰ ‘ਤੇ ਲੱਗ ਰਹੇ ਇਲਜ਼ਾਮ ਝੂਠੇ ਹਨ।