ਸਾਂਝ ਕੇਂਦਰ ਵੱਲੋਂ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ

0
1733

550 save600ਸਾਂਝ ਕੇਂਦਰ ਵੱਲੋਂ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ

ਨਕੋਦਰ, —ਟੋਨੀ/ਰੇਖਾ/ਬਿੱਟੂ )-ਸਾਂਝ ਕੇਂਦਰ ਨਕੋਦਰ ਦੇ ਇੰਸਪੈਕਟਰ ਤੇ ਜਲੰਧਰ ਟਰੈਫ਼ਿਕ ਸੈਲ ਦੇ ਐੱਸ. ਆਈ. ਬਿਕਰਮ ਸਿੰਘ ਨੇ ਸਥਾਨਕ ਟੈਂਗੋਰ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਮੌਕੇ 8ਵੀਂ ਕਲਾਸ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਨੂੰ ਸਾਂਝ ਕੇਂਦਰ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਪੁਲਿਸ ਦੇ ਤਫ਼ਤੀਸ਼ ਤੇ ਹੋਰ ਰੋਜ਼ਾਨਾ ਦੇ ਸਰਕਾਰੀ ਕੰਮਾਂ ਕਾਰਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ | ਟਰੈਫ਼ਿਕ ਸੈਲ ਦੇ ਬਿਕਰਮ ਸਿੰਘ ਨੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲ਼ਨਾ ਕਰਨ ਦੀ ਹਦਾਇਤ ਕੀਤੀ ਤੇ18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਸਲਾਹ ਦਿੱਤੀ | ਇਸ ਮੌਕੇ ਮਨਮੋਹਨ ਪਰਾਸ਼ਰ, ਨਿਸ਼ਾਂਤ ਪਰਾਸ਼ਰ, ਪਿ੍ੰਸੀਪਲ ਪਲਵਿੰਦਰ ਕੋਰ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਜਸਵੀਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ |