ਸਾਬਕਾ ਫੌਜੀਆਂ ਅਤੇ ਵਿਧਵਾਵਾਂ ਨੂੰ ਮਿਲਦੀ ਪੈਨੂਅਰੀ ਗਰਾਂਟ 1000 ਰੁਪਏ ਤੋਂ ਵਧਾ ਕੇ 4000 ਰੁਪਏ ਪ੍ਰਤੀ ਮਹੀਨਾ ਹੋਈ , ਵੈੱਬਸਾਈਟ ‘ਤੇ ਆਨਲਾਈਨ ਕਰਨਾ ਪਵੇਗਾ ਅਪਲਾਈ- ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ

0
1578

ਲੁਧਿਆਣਾ, 17 ਨਵੰਬਰ (ਸੀ ਐਨ ਆਈ )-ਕੇਂਦਰੀ ਸੈਨਿਕ ਬੋਰਡ, ਨਵੀਂ ਦਿੱਲੀ ਵੱਲੋਂ ਸਾਬਕਾ ਫੌਜੀਆਂ ਅਤੇ ਵਿਧਵਾਵਾਂ ਨੂੰ ਮਿਲ ਰਹੀ ਪੈਨੂਅਰੀ ਗਰਾਂਟ 1000 ਰੁਪਏ ਤੋਂ ਵਧਾ ਕੇ 4000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਫ਼ਟੀਨੈਂਟ ਕਰਨਲ ਜਸਬੀਰ ਸਿੰਘ ਬੋਪਾਰਾਏ (ਸੇਵਾਮੁਕਤ) ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਲੁਧਿਆਣਾ ਨੇ ਦੱਸਿਆ ਕਿ ਪੈਨੂਅਰੀ ਗ੍ਰਾਂਟ ਲੈਣ ਵਾਲੇ ਪੁਰਾਣੇ ਸਾਰੇ ਕੇਸਾਂ ਵਿੱਚ ਆਨ ਲਾਈਨ ਕੇਂਦਰੀ ਸੈਨਿਕ ਬੋਰਡ ਦੀ ਵੈਬਸਾਈਟ ‘ਤੇ ਦੁਬਾਰਾ ਅਪਲਾਈ ਕਰਨਾ ਪਵੇਗਾ। ਆਨ ਲਾਈਨ ਅਪਲਾਈ ਨਾ ਕਰਨ ਦੀ ਸੂਰਤ ਵਿੱਚ ਪੈਨੂਅਰੀ ਗ੍ਰਾਂਟ ਦੀ ਪੇਮੈਂਟ ਬੰਦ ਕਰ ਦਿੱਤੀ ਜਾਵੇਗੀ, ਇਸ ਲਈ ਪੈਨੂਅਰੀ ਗ੍ਰਾਂਟ ਲੈਣ ਵਾਲੇ ਸਾਬਕਾ ਸੈਨਿਕ/ਵਿਧਵਾਵਾਂ ਆਪਣੇ ਕਾਗਜ਼ਾਤ ਲੈ ਕੇ ਜ਼ਿਲਾ ਰੱਖਿਆ ਸੇਵਾਵਾਂ ਦਫ਼ਤਰ, ਲੁਧਿਆਣਾ ਵਿਖੇ 23 ਨਵੰਬਰ ਤੋਂ ਪਹਿਲਾਂ ਪਹੁੰਚ ਕਰਨ।
ਇਸ ਤੋਂ ਇਲਾਵਾ ਨਾਨ ਪੈਨਸ਼ਨਰ ਸਾਬਕਾ ਸੈਨਿਕ ਅਤੇ ਵਿਧਵਾਵਾਂ ਜ਼ਿਲਾ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈ, ਮਾਲੀ ਹਾਲਤ ਕਮਜ਼ੋਰ ਹੈ ਅਤੇ ਉਮਰ 65 ਸਾਲ ਤੋਂ ਜਿਆਦਾ ਹੈ, ਉਹ ਵੀ ਪੈਨੂਅਰੀ ਗ੍ਰਾਂਟ ਲਈ ਅਪਲਾਈ ਕਰ ਸਕਦੇ ਹਨ।