ਸਿਵਲ ਸਰਜਨ ਡਾ. ਰਾਜੀਵ ਭੱਲਾ ਵਲੋਂ ਪੋਲੀੳ ਦਾ ਟੀਕਾ ਆਈ.ਪੀ.ਵੀ ਰਾਜਪੁਰਾ ਵਿੱਚ ਕੀਤਾ ਲਾਂਚ ਅਤੇ ਸਪੈਸ਼ਲ ਬਲਾਕ ਦਾ ਰਖਿਆ ਨ੍ਹੀਂਹ ਪੱਥਰ

0
1439

 

ਰਾਜਪੁਰਾ (ਧਰਮਵੀਰ ਨਾਗਪਾਲ) ਸਥਾਨਕ ਏ.ਪੀ.ਜੈਨ ਹਸਤਪਾਲ ਵਿੱਖੇ ਅੱਜ ਪਟਿਆਲਾ ਦੇ ਸਿਵਲ ਸਰਜਨ ਸ਼੍ਰੀ ਰਾਜੀਵ ਕੁਮਾਰ ਭੱਲਾ ਨੇ ਵਿਸ਼ੇਸ ਤੌਰ ਤੇ ਪੁੱਜ ਕੇ ਉਹਨਾਂ ਨੇ ਇੱਕ ਇੰਜੈਕਸ਼ਨ ੳਰਲ ਪੋਲੀੳ ਵੈਕਸੀਨ (ੳ ਪੀ ਵੀ) ਦੀ ਥਾਂ ਤੇ ਨਵਾ ਟੀਕਾ ਇੰਜੈਕਟੇਵਲ ਪੌਲੀੳ ਵੈਕਸੀਨ (ਆਈ ਪੀ ਵੀ) ਜਿਹੜਾ ਕਿ ਬਚਿਆਂ ਨੂੰ ਪੋਲੀੳ ਹੋਣ ਤੋਂ ਬਚਾਉਂਦਾ ਹੈ ਇਸ ਟੀਕੇ ਦੇ ਵਿੱਚ ਪੋੌਲੀੳ ਦੀ ਖੁਰਾਕ ਤੋਂ ਜਿਆਦਾ ਅਸਰ ਕਰਦਾ ਹੈ ਦਾ ਵੀ ਉਹਨਾਂ ਨੇ ਸ਼ੁਰੂਆਤ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਰਾਜੀਵ ਭੱਲਾ ਨੇ ਪੱਤਰਕਾਰਾ ਨਾਲ ਗਲਬਾਤ ਕਰਦੇ ਕਿਹਾ ਕਿ ਰਾਜਪੁਰਾ ਦਾ ਏ.ਪੀ.ਜੈਨ ਹਸਪਤਾਲ ਪੂਰੇ ਜਿਲੇ ਵਿੱਚ ਸੱਭ ਤੋਂ ਵਧੀਆਂ ਹਸਪਤਾਲ ਹੈ ਜਿਸ ਵਿੱਚ ਐਸ ਐਮ ੳ ਡਾਕਟਰ ਕ੍ਰਿਸ਼ਨ ਸਿੰਘ ਵਲੋਂ ਵਧੀਆਂ ਸੇਵਾਵਾਂ ਪ੍ਰਦਾਨ ਕੀਤੀਆ ਜਾ ਰਹੀਆਂ ਹਨ।ਉਹਨਾਂ ਨੇ ਹਸਪਤਾਲ ਵਿੱਚ ਬਣਾਏ ਜਾਣ ਵਾਲੇ 2 ਕਮਰਿਆਂ ਦਾ ਨੀਂਹ ਪੱਥਰ ਵੀ ਰਖਿਆ ਅਤੇ ਇਹਨਾਂ ਕਮਰਿਆਂ ਦੇ ਬਣਾਉਣ ਦਾ ਸਾਰਾ ਖਰਚ ਡਾਕਟਰ ਐਸ.ਬੀ. ਮਿੱਤਲ ਸਾਬਕਾ ਰੋਟਰੀ ਕੱਲਬ ਦੇ ਪ੍ਰਧਾਨ ਅਤੇ ਮਾਲਕ ਮਿੱਤਲ ਹਸਪਤਾਲ ਵਲੋਂ ਕਰਨ ਤੇ ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ 2 ਕਮਰੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਤਿਆਰ ਹੋ ਜਾਣਗੇ ਜਿਹਨਾਂ ਤੇ ਲਾਗਤ ਤਕਰੀਬਨ 18 ਲ਼ੱਖ ਰੁਪਏ ਹੋਵੇਗੀ ਤੇ ਉਹ ਇਹ ਸਾਰੀ ਰਕਮ ਆਪਣੇ ਵਲੋਂ ਡਾ. ਐਸ ਬੀ. ਮਿੱਤਲ ਹੀ ਖਰਚਣਗੇ।ਇਸ ਮੌਕੇ ਡਾ. ਐਸ ਬੀ ਮਿੱਤਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਮਰੇ ਏ.ਸੀ. ਯੁਕਤ ਹੋਣਗੇ। ਇਸ ਮੌਕੇ ਐਸ ਐਮ ੳ ਡਾ. ਕ੍ਰਿਸ਼ਨ ਸਿੰਘ, ਡਾ. ਨੰਦ ਲਾਲ ਸਾਬਕਾ ਚੇਅਰਮੈਨ, ਬਚਿਆਂ ਦੇ ਡਾ. ਮਨਜੀਤ ਸਿੰਘ, ਡਾ.ਸੰਨੀ ਨਾਰੰਗ, ਡਾ. ਹਰਜੀਤ ਚਾਵਲਾ, ਡਾ. ਏ.ਕੇ. ਗੁਲਾਟੀ, ਡਾ. ੳਮ ਪ੍ਰਕਾਸ਼, ਡਾ. ਸ਼ਰਬਜੀਤ ਸਿੰਘ, ਡਾ. ਪ੍ਰੇਮ ਰਾਜ, ਸਾਬਕਾ ਐਸ ਐਮ ੳ ਡਾ. ਡੀ ਆਰ ਗੁਪਤਾ ਅਤੇ ਹਸਪਤਾਲ ਦਾ ਹੋਰ ਸਟਾਫ ਅਤੇ ਪਤਵੰਤੇ ਸੱਜਣ ਹਾਜਰ ਸਨ।