ਸੀਨੀਅਰ ਸਿਟੀਜਨ ਕੌਂਸਲ ਰਾਜਪੁਰਾ ਵਲੋਂ ਰਾਜਪੁਰਾ ਵਿੱਚ ਵਧ ਰਹੀਆਂ ਮੁਸ਼ਕਲਾ ਸਬੰਧੀ ਜਾਣੂ ਕਰਾਉਣ ਬਾਰੇ ਕੀਤਾ ਸੈਮੀਨਾਰ

0
1546

 

 

ਡੀ.ਐਸ.ਪੀ. ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ ਨੇ ਵਿਸ਼ੇਸ ਤੌਰ ਤੇ ਕੀਤੀ ਸਿਰਕਤ

ਰਾਜਪੁਰਾ; (ਧਰਮਵੀਰ ਨਾਗਪਾਲ) ਸੀਨੀਅਰ ਸਿਟੀਜਨ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਵਲੋਂ ਬੀਤੀ ਸਾਮ ਸੀਨੀਅਰ ਸੀਟੀਜਨ ਭਵਨ ਵਿੱਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਰਾਜਪੁਰਾ ਦੇ ਸੀਨੀਅਰ ਸਿਟੀਜਨਾ ਨੂੰ ਰੋਜਮਰਾ ਦੀ ਜਿੰਦਗੀ ਵਿੱਚ ਆਉਂਦੀਆਂ ਮੁਸ਼ਕਲਾ ਜੀਵੇਂ ਕਿ ਟਰੈਫਿਕ ਦੀ ਸਮਸਿਆਂ, ਸਕੂਲੀ ਬਚਿਆਂ ਦੇ ਥ੍ਰੀ ਵਹੀਲਰਾਂ ਦੇ ੳਵਰਲੋਡ ਹੋਣਾ ਅਤੇ ਬਜੁਰਗਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਜਾਣੂ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੌ ਡੀ ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ ਨੇ ਸਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰਾ ਵਲੋਂ ਰਾਜਪੁਰਾ ਦੇ ਡੀ ਐਸ ਪੀ ਨੂੰ ਵੀ ਰੋਜਾਨਾ ਸ਼ਹਿਰ ਵਿੱਚ ਆ ਰਹੀਆਂ ਸਮਸਿਆਵਾਂ ਬਾਰੇ ਜਾਣੂ ਕਰਾਇਆ ਗਿਆ।ਕੱਲਬ ਦੇ 250 ਮੈਂਬਰਾਂ ਵਲੋਂ ਵਿਸ਼ੇਸ ਤੌਰ ਤੇ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਸੜਕ ਤੇ ਬਣੇ ਕਟਾ ਨੂੰ ਬੰਦ ਕਰਾਉਣ ਲਈ ਡੀ ਐਸ ਪੀ ਸਾਹਿਬ ਨੂੰ ਬੇਨਤੀ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਸਿਟੀਜਨ ਦੇ ਪ੍ਰਧਾਨ ਵਲੋਂ ਮੈਕਸ ਹਸਪਤਾਲ ਮੁਹਾਲੀ ਦੇ ਡਾਕਟਰ ਰਾਜ ਸ਼ਰਮਾ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਬਜੁਰਗਾ ਨੂੰ ਉਹਨਾਂ ਦੇ ਉਮਰ ਦੇ ਇਸ ਪੜਾਅ ਵਿੱਚ ਆਪਣੇ ਸ਼ਰੀਰ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨ ਦੇ ਕੁਝ ਸੁਝਾਅ ਵੀ ਦਿਤੇ।

ਕੱਲਬ ਦੇ ਪ੍ਰਧਾਨ ਅਤੇ ਮੈਂਬਰਾ ਨੇ ਮਿਲਕੇ ਸ਼ਹਿਰ ਵਿੱਚ ਵਧ ਰਹੀਆਂ ਹੋਰ ਸਮਸਿਆਵਾਂ ਬਾਰੇ ਵੀ ਡੀ ਐਸ ਪੀ ਨੂੰ ਅਪੀਲ ਕੀਤੀ ਅਤੇ ਕਲਬ ਦੇ ਪ੍ਰਧਾਨ ਨੇ ਡੀ ਐਸ ਪੀ ਨੂੰ ਇਹ ਸ਼ਿਕਾਇਤ ਵੀ ਕੀਤੀ ਕਿ ਕੱਲਬ ਦੇ ਸਾਹਮਣੇ ਬਣੇ ਆਈ ਟੀ ਆਈ ਚੌਕ ਦੀ ਟਰੈਫਿਕ ਲਾਇਟਾ ਨੂੰ ਠੀਕ ਕੀਤਾ ਜਾਵੇ ਅਤੇ ਪੁਲਸ ਮੁਲਾਜਮਾ ਦੀ ਪਕੀ ਤੈਨਾਤੀ ਵੀ ਇੱਥੇ ਕੀਤੀ ਜਾਵੇ।ਕਿਉਂਕਿ ਇਹ ਚੌਕ ਸੀਨੀਅਰ ਸਿਟੀਜਨ ਕੱਲਬ ਦੇ ਬਹੁਤ ਨਜਦੀਕ ਹੈ ਜਿਸ ਕਾਰਨ ਲੋਕਾ ਵਲੋਂ ਕੀਤੀ ਜਾਂਦੀ ਜਲਦਬਾਜੀ ਨਾਲ ਕਈ ਹਾਦਸੇ ਵੀ ਵਾਪਰ ਚੁਕੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਮੈਂਬਰਾ ਵਲੋ ਡੀ ਐਸ ਪੀ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂ ਨਾਲ ਗਲਬਾਤ ਕਰਦਿਆ ਡੀ ਐਸ ਪੀ ਵਲੋਂ ਕੱਲਬ ਦੇ ਮੌਜੂਦਾ ਪ੍ਰਧਾਨ,ਸਾਬਕਾ ਪ੍ਰਧਾਨ ਅਤੇ ਵਿਸ਼ੇਸ ਤੌਰ ਤੇ ਪੁਜੇ ਮੈਕਸ ਹਸਪਤਾਲ ਦੇ ਡਾਕਟਰ ਰਾਜ ਸ਼ਰਮਾ ਦਾ ਧੰਨਵਾਦ ਕੀਤਾ ਗਿਆ ਅਤੇ ਸੀਨੀਅਰ ਸਿਟੀਜਨਾਂ ਨੂੰ ਹਰ ਮੁਸ਼ਕਲਾ ਦਾ ਹੱਲ ਕਰਨ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਸ਼ਹਿਰ ਦੇ ਹਰ ਥਾਣੇ ਅਤੇ ਚੋਕੀ ਇੰਚਾਰਜਾ ਨੂੰ ਮੇਰੇ ਵਲੋਂ ਸਪੈਸ਼ਲ ਹਿਦਾਇਤਾ ਦਿਤੀਆਂ ਗਈਆਂ ਹਨ ਕਿ ਸਿਨੀਅਰ ਸਿਟੀਜਨਾ ਦਾ ਹਰ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਮੌਕੇ ਡੀ ਐਸ ਪੀ ਸੋਹਲ ਨੇ ਇੱਕ ਵਡੀ ਗਲ ਕਹੀ ਕਿ ਰਾਜਪੁਰਾ ਪੁਲਿਸ ਚੋਕੀਆਂ ਅਤੇ ਥਾਣਿਆ ਵਿੱਚ ਅਜ ਹੀ ਇਨਫਰਮੇਸ਼ਨ ਚਲੀ ਜਾਵੇਗੀ ਤੇ ਕੋਈ ਸੀਨੀਅਰ ਸਿਟੀਜਨ ਥਾਣੇ ਜਾ ਚੋਕੀ ਆਵੇ ਤਾਂ ਉਸਨੂੰ ਪਹਿਲ ਦੇ ਆਧਾਰ ਤੇ ਸਨਮਾਨ ਦਿਤਾ ਜਾਵੇ ਜਿਸ ਤੇ 250 ਸੀਨੀਅਰ ਸਿਟੀਜਨਾ ਨੇ ਵਾਹ ਵਾਹ ਕਰਦਿਆ ਕਿਹਾ ਕਿ ਪਹਿਲਾ ਪੁਲਿਸ ਅਫਸਰ ਹੈ ਜਿਸਨੇ ਮਾਨ ਸਨਮਾਨ ਅਤੇ ਪਹਿਲ ਦੇ ਆਧਾਰ ਤੇ ਕੰਮ ਕਰਨ ਦਾ ਹੁਕਮ ਦਿੱਤਾ। ਉਹਨਾਂ ਵਲੋਂ ਆਖਿਆ ਗਿਆ ਕਿ ਵੈਲਫੇਅਰ ਐਕਟ 2007 ਨੂੰ ਲਾਗੂ ਕਰਨ ਵਿੱਚ ਵੀ ਉਹਨਾਂ ਵਲੋਂ ਤਰਜੀਹ ਦਿੱਤੀ ਜਾਵੇਗੀ।ਇਥੇ ਇਹ ਵੀ ਜਿਕਰਯੋਗ ਹੈ ਕਿ ਜਦੋ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਵਲੋਂ ਲਿਬਰਟੀ ਚੌਕ ਤੱਕ ਥਾਂ ਥਾਂ ਤੇ ਜੋ ਰਸਤੇ ਛੱਡੇ ਗਏ ਹਨ ਤੇ ਉਹੀ ਐਕਸੀਡੈਂਟਾ ਦਾ ਕਾਰਨ ਬਣਦੇ ਹਨ ਮਜੇ ਦੀ ਗੱਲ ਹੈ ਕਿ ਡੀ ਐਸ ਪੀ ਸੋਹਲ ਸੀਨੀਅਰ ਸਿਟੀਜਨ ਕੌਂਸਲ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਟਾਹਲੀ ਵਾਲੇ ਚੌਕ ਦੇ ਨੇੜੇ ਜਤਿਨ ਲਸੀ ਦੇ ਸਾਹਮਣੇ ਇੱਕ ਰਸਤਾ ਛਡਿਆ ਗਿਆ ਸੀ ਤੇ ਉਥੇ ਬਹੁਤ ਲੋਕੀ ਪ੍ਰੇਸ਼ਾਨ ਹੂੰਦੇ ਸਨ ਜਿਸ ਤੇ ਉਹਨਾਂ ਤੁਰੰਤ ਐਕਸ਼ਨ ਲੈਂਦਿਆ ਇਹ ਰਸਤਾ ਬੰਦ ਕਰਵਾ ਦਿਤਾ ਗਿਆ ਹੈ।