ਸੀਨੀਅਰ ਸਿਟੀਜਨ ਵੈਲਫੈਅਰ ਕਾਉਂਸਿਲ ਪੁਰਾਣਾ ਰਾਜਪੁਰਾ ਦੀ ਚੋਣ ਕ੍ਰਿਸ਼ਨ ਕੁਮਾਰ ਸੂਦ ਦੀ ਪ੍ਰਧਾਂਨਗੀ ਵਿੱਚ ਹੋਈ

0
1460

 

ਰਾਜਪੁਰਾ (ਧਰਮਵੀਰ ਨਾਗਪਾਲ) ਸੀਨੀਅਰ ਸਿਟੀਜ਼ਨ ਵੈਲਫੈਅਰ ਕਾਉਂਸਿਲ ਪੁਰਾਣਾ ਰਾਜਪੁਰਾ ਵੱਲੋਂ ਇਸ ਸਾਲ ਦੇ ਨਵੇਂ ਚੁਣੇ ਆਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਪ੍ਰਧਾਨ ਕ੍ਰਿਸ਼ਨ ਕੁਮਾਰ ਸੂਦ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ: ਹਰਦੇਵ ਸਿੰਘ ਕੰਡੇਵਾਲਾ ਮਿਉਂਸਿਪਲ ਕੌਂਸਲਰ ਪੁੱਜੇ। ਇਸ ਮੌਕੇ ਸਮੂਹ ਕਾਰਜਕਾਰਨੀ ਨੂੰ ਸਨਮਾਨਿਤ ਕਰਨ ਉਪਰੰਤ ਸ: ਕੰਡੇਵਾਲਾ ਨੇ ਕਿਹਾ ਕਿ ਪੁਰਾਣਾ ਰਾਜਪੁਰਾ ਦੇ ਸੀਨੀਅਰ ਸਿਟੀਜ਼ਨ ਹੋਮ ਦੇ ਲਈ ਉਹਨਾਂ ਵੱਲੋਂ ਸਥਾਨਕ ਪ੍ਰਸ਼ਾਸ਼ਨ ਨਾਲ ਮਿਲ ਕੇ ਵਧੀਆ ਪ੍ਰਬੰਧ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਹੋਮ ਲਈ 2.98 ਲੱਖ ਰੁਪਏ ਇਮਾਰਤ ਦੇ ਰੱਖ ਰਖਾਵ ਅਤੇ ਛੱਤ ਦੀ ਟਾਇਲਾਂ ਲਈ ਪਾਸ ਕਰਵਾਏ ਗਏ ਹਨ। ਉਹਨਾਂ ਇਸ ਮੌਕੇ ਪਿਛਲੀ ਕਾਰਜਕਾਰਨੀ ਦਾ ਧੰਨਵਾਦ ਕੀਤਾ ਅਤੇ ਨਵੇ ਚੁਣੇ ਆਹੁਦੇਦਾਰਾਂ ਨੂੰ ਵਧੀਆ ਕਾਰਜ ਕਰਨ ਲਈ ਹੌਂਸਲਾ ਵੀ ਦਿੱਤਾ। ਉਹਨਾਂ ਕਿਹਾ ਕਿ ਇਸ ਕਾਰਜਕਾਰਨੀ ਵਿੱਚ ਜਿਆਦਾਤਰ ਪੈਨਸ਼ਨਰਜ਼ ਹਨ ਅਤੇ ਉਹ ਸੀਨੀਅਰ ਸਿਟੀਜ਼ਨ ਦੇ ਹੱਕਾ ਅਤੇ ਉਹਨਾਂ ਦੇ ਬਿਹਤਰ ਜਿੰਦਗੀ ਲਈ ਸੁਝਾਅ ਵੀ ਦਿੰਦੇ ਰਹਿਣਗੇ। ਇਸ ਮੌਕੇ ਕ੍ਰਿਸ਼ਨ ਕੁਮਾਰ ਸੂਦ ਨੂੰ ਪ੍ਰਧਾਂਨ, ਹਜੂਰਾ ਸਿੰਘ ਕੰਬੋਜ਼ ਮੀਤ ਪ੍ਰਧਾਨ, ਨੰਦ ਕਿਸ਼ੋਰ ਵੋਹਰਾ ਜਨਰਲ ਸਕੱਤਰ, ਯੋਗ ਰਾਜ ਜੋਸ਼ੀ ਕੈਸ਼ੀਅਰ, ਧਰਮ ਪਾਲ ਗਰਗ ਸਕੱਤਰ, ਤੋਂ ਇਲਾਵਾਨੰਦ ਕਿਸ਼ੌਰ ਕੱਕੜ, ਨੱਥੂ ਰਾਮ, ਇੰਦਰ ਪ੍ਰਕਾਸ਼, ਨਰੇਸ਼ ਕੁਮਾਰ ਮਿੱਤਲ, ਅਮਰਜੀਤ ਵਾਲੀਆ ਨੂੰ ਕਾਰਜਕਾਰਨੀ ਵਿੱਚ ਸ਼ਾਮਿਤ ਕੀਤਾ ਗਿਆ। ਇਸ ਤੋਂ ਇਲਾਵਾ ਮਟਿੰਗ ਵਿੱਚ ਰਾਜ ਕ੍ਰਿਸ਼ਨ, ਰਵਿੰਦਰ ਕੁਮਾਰ, ਰਮੇਸ਼ ਚੰਦ, ਹਰਬੰਸ ਸਿੰਘ, ਸੁਰਿੰਦਰ ਕੁਮਾਰ, ਬ੍ਰਿਜ ਲਾਲ, ਰਵਿੰਦਰ ਨਾਥ, ਅਮਰ ਸਿੰਘ, ਵਿਜੇ ਕੁਮਾਰ, ਮਦਨ ਲਾਲ, ਬਚਿੱਤਰ ਸਿੰਘ, ਹਰਚਰਨ ਸਿੰਘ, ਕਮਲੇਸ਼ ਵਿੱਜ, ਪਰਵੇਸ਼ ਕੁਾਰ, ਫਕੀਰ ਸਿੰਘ, ਕੁਲਵਿੰਦਰ ਬੰਟੂ, ਆਦਿ ਹਾਜ਼ਰ ਸਨ,