ਸੁਖਦੇਵ ਸਿੰਘ ਧਮੋਲੀ ਨੂੰ 4 ਸਮੈਕੀਆਂ ਨੇ ਕੁਟਮਾਰ ਕਾਰਨ ਹੋਈ ਮੌਤ

0
1412

ਲ਼ੋਕਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿੰਨੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਜਿਸ ਵਿਅਕਤੀ ਨੇ ਦਿਨ ਰਾਤ ਇੱਕ ਕਰਕੇ ਕਾਰਪੈਂਟਰੀ ਦਾ ਕੰਮ ਕੀਤਾ ਹੋਵੇ ਤੇ ਜੋ ਜਿਸਨੇ ਸੋਫੇ ਤੇ ਹੋਰ ਸਮਾਨ ਬਣਾਉਣ ਦੀ ਫੈਕਟਰੀ ਲਾ ਕੇ ਦਿਨ ਰਾਤ ਕੰਮ ਕੀਤਾ ਹੋਵੇ ਤੇ ਸਫਲਤਾ ਤੇ ਪੈਸਾ ਉਸਦੇ ਪਿਛੇ ਪਿਛੇ ਤੇਉਹ ਆਪ ਅਗੇ ਅਗੇ ਰਿਹਾ ਹੋਵੇ ਮੇਰਾ ਭਾਵ ਤੇ ਇਸ਼ਾਰਾ ਸੁਖਦੇਵ ਸਿੰਘ (ਤਕਰੀਬਰ 47 ਸਾਲ) ਜੋ ਕਿ ਧਮੋਲੀ ਦਾ ਰਹਿਣ ਵਾਲਾ ਸੀ ਤੇ ਜੋ ਕਿ ਪੰਜਾਬ ਦੇ ਸ਼ਹਿਰ ਮਾਛੀਵਾੜਾ ਤੋਂ ਪੈਸੇ ਦੀ ਉਗਰਾਹੀ ਕਰਕੇ ਵਾਪਸ ਧਮੋਲੀ ਆ ਰਿਹਾ ਸੀ ਉਸਨੂੰ ਪਿਸ਼ਾਬ ਕਰਨ ਲਈ ਕਿਸੇ ਅਗਿਆਤ ਥਾਂ ਤੇ ਰੁਕਣਾ ਪਿਆ ਤੇ ਜਦੋਂ ਉਸਦਾ ਅਚਾਨਕ ਮੋਬਾਈਲ ਰਾਹੀ ਫੋਨ ਆ ਗਿਆ ਤਾਂ ਉਹ ਕਹਿ ਰਿਹਾ ਸੀ ਕਿ ਬਸ ਮੈਂ ਪਹੁੰਚਣ ਵਾਲਾ ਹਾਂ ਪਰ ਉਸਨੂੰ ਕੀ ਪਤਾ ਸੀ ਕਿ ਉਹ ਹੁਣ ਕਿਥੇ ਪਹੁੰਚਣ ਵਾਲਾ ਸੀ ਇਤਨੇ ਨੂੰ 4 ਸਮੈਕਿਆਂ ਕਿਸਮ ਦੇ ਨਸ਼ੀੜੀਆਂ ਨੇ ਜਦੋਂ ਫੋਨ ਕਰਦੇ ਹੋਏ ਉਸਦੀ ਗੱਲ ਸੁਣੀ ਤਾਂ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਇਹ ਪੁਲਸ ਨੂੰ ਸਾਡੇ ਪਕੜਵਾਉਣ ਲਈ ਬੁਲਾ ਰਿਹਾ ਹੈ ਅਤੇ ਉਹਨਾਂ ਨੇ ਸੁਖਦੇਵ ਸਿੰਘ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹਨਾ ਇਸਨੂੰ ਡੁੰਘਾਈ ਨਾਲ ਇਹੋ ਜਿਹੀ ਥਾਂ ਤੇ ਮਾਰਕੁਟਾਈ ਕੀਤੀ ਤੇ ਪਹਿਲਾ ਸੁਖਦੇਵ ਸਿੰਘ ਨੂੰ ਮਹਿੰਦਰਗੰਜ ਰੋਡ ਤੇ ਕਿਸੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਉਸਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀ ਜੀ ਆਈ ਚੰਡੀਗੜ ਰੈਫਰ ਕਰ ਦਿੱਤਾ ਗਿਆ ਤੇ ਉਹ ਰਸਤੇ ਵਿੱਚ ਦਮ ਤੋੜ ਗਿਆ। ਕੀ ਮਾਛੀਵਾੜਾ ਦੀ ਪੁਲਿਸ ਇਸ ਖਬਰ ਨੂੰ ਪੜ ਕੇ ਡੁੂੰਘਾਈ ਨਾਲ ਇਹਨਾ ਨਸ਼ੇੜੀਆਂ ਬਾਰੇ ਜਾਂਚ ਪੜਤਾਲ ਕਰੇਗੀ ਜਾਂ ਇਸ ਤਰਾਂ ਦੇ ਨਸ਼ੇੜੀ ਜੋ ਕਿ ਸਮਾਜ ਲਈ ਘਾਤਕ ਹਨ ਉਹਨਾਂ ਨੂੰ ਫੜਕੇ ਨਸ਼ਾ ਛੁਡਾਉਣ ਲਈ ਪੰਜਾਬ ਸਰਕਾਰ ਵਲੋਂ ਆਰੰਭੀ ਗਈ ਮੁਹਿੰਮ ਅਨੁਸਾਰ ਇਸ ਕਾਰਵਾਈ ਨੂੰ ਅਮਲੇਦਰਾਜ ਕਰਕੇ ਸ੍ਰ. ਸੁਖਦੇਵ ਸਿੰਘ ਦੀ ਮੌਤ ਬਾਰੇ ਜਾਂਚ ਪੜਤਾਲ ਕਰੇਗੀ? ਜਿਸਦਾ ਇੰਤਜਾਰ ਸੁਖਦੇਵ ਸਿੰਘ ਕਾਰਪੈਂਟਰ ਨਾਲ ਹਮਦਰਦੀ ਜਾਹਿਰ ਕਰਨ ਵਾਲਿਆਂ ਨੂੰ ਬਾਕੀ ਕਰਨਾ ਪਵੇਗਾ।

ਸ਼ੱਚੀ ਖਬਰ ਅਤੇ ਲੋਕਾ ਦੀ ਆਵਾਜ
ਧਰਮਵੀਰ ਨਾਗਪਾਲ
ਚੀਫ ਐਡੀਟਰ
ਡੀਵੀ ਨਿਊਜ ਪੰਜਾਬ