ਸੁਖਬੀਰ ਦੀ ਮੀਟਿੰਗ ਵਿੱਚੋਂ ਤਿੰਨ ਸ਼ੱਕੀ ਲਏ ਹਿਰਾਸਤ ‘ਚ

0
1498

ਸੁਖਬੀਰ ਦੀ ਮੀਟਿੰਗ ਵਿੱਚੋਂ ਤਿੰਨ ਸ਼ੱਕੀ ਲਏ ਹਿਰਾਸਤ ‘ਚ
ਅਖਿਲੇਸ਼ ਬਾਂਸਲ, ਬਰਨਾਲਾ ।

ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਖੁਦ ਲੈ ਜਾਂਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਚੀਮਾ।
ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਖੁਦ ਲੈ ਜਾਂਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਚੀਮਾ।
16 bnl-05
ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੀ ਹੋਈ ਪੁਲਿਸ
16 bnl-06
ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੀ ਹੋਈ ਪੁਲਿਸ

ਬਰਨਾਲਾ ‘ਚ ਸਿਥਤ ਗੁਰੂਦੁਆਰਾ ਬੀਬੀ ਪ੍ਰਧਾਨ ਕੌਰ ‘ਚ ਅਯੋਜਿਤ ਹੋਈ ਉੱਪ ਮੁੱਖ ਮੰਤਰੀ ਦੀ ਬੈਠਕ ਦੇ ਪੰਡਾਲ ‘ਚੋਂ ਜ਼ਿਲਾ ਦੀ ਪੁਲਿਸ ਨੇ ਤਿੰਨ ਲੋਕਾਂ ਨੂੰ ਸ਼ੱਕ ਦੇ ਅਧਾਰ ‘ਤੇ ਹਿਰਾਸਤ ‘ਚ ਲਿਆ ਹੈ। ਜਿੰਨਾਂ ਵਿੱਚੋਂ ਇੱਕ ਸ਼ੱਕੀ ਦੀ ਪਹਿਚਾਣ ਅਕਾਲੀ ਦਲ (ਮਾਨ) ਦੇ ਜ਼ਿਲਾ ਸਕੱਤਰ ਵੱਜੋਂ ਹੋਈ ਹੈ ਅਤੇ ਦੋ ਬਾਰੇ ਖਬਰ ਲਿਖੇ ਜਾਮ ਤੱਕ ਪੁਸ਼ਟੀ ਨਹੀਂ ਹੋ ਸਕੀ।
ਮਾਮਲਾ ਇਹ ਸੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਵਰਕਰਾਂ ਅਤੇ ਆਗੂਆਂ ਦੀ ਇੱਕ ਮੀਟੀਂਗ ਰੱਖੀ ਗਈ ਸੀ। ਜਿਸਦੀ ਪ੍ਰਧਾਨਗੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ। ਆਮ ਲੋਕਾਂ ਨੂੰ ਸੁਖਬੀਰ ਬਾਦਲ ਦੇ ਪਹੁੰਚਣ ਦਾ ਸਮਾਂ ਢਾਈ ਵਜੇ ਦਾ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਕਿ ਸੁਖਬੀਰ ਬਾਦਲ ਮੀਟੀਂਗ ਨੂੰ ਸੰਬੋਧਨ ਕਰਨ ਲਈ ਗੁਰੂਦਵਾਰਾ ਸਾਹਿਬ ਵਿਖੇ ਪਹੁੰਚਦੇ ਉਸਤੋਂ ਪਹਿਲਾਂ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਪੁਲਿਸ ਡਿਟੈਕਟਰਾਂ ‘ਚੋਂ ਪੰਡਾਲ ਤੱਕ ਪਹੁੰਚੇ ਤਿੰਨ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਜਿੰਨਾਂ ਵਿੱਚੋਂ ਇੱਕ ਵਿਅਕਤੀ ਬਲਜਿੰਦਰ ਸਿੰਘ ਦੀ ਪਹਿਚਾਣ ਅਕਾਲੀ ਦਲ (ਮਾਨ) ਜ਼ਿਲਾ ਸਕੱਤਰ ਵੱਜੋਂ ਹੋਈ ਅਤੇ ਦੋ ਨੌਜਵਾਨ ਮਲਕੀਤ ਅਤੇ ਮੋਹਕਮ ਸਿੰਘ ਦੇ ਨਾਓੰ ਦੇ ਤੌਰ ਤੇ ਹੋਈ, ਜੋ ਸਧਾਰਨ ਭੇਸ਼ ਵਿੱਚ ਸਨ, ਪਰ ਉੰਨਾਂ ਦਾ ਸੰਬੰਧ ਕਿਸ ਪਾਰਟੀ ਦੇ ਵਰਕਰਾਂ ਵੱਜੋਂ ਸੀ ਬਾਰੇ ਪੁਸ਼ਟੀ ਨਾ ਹੋ ਸਕੀ।
ਹਿਰਾਸਤ ‘ਚ ਲਏ ਗਏ ਤਿੰਨੇ ਨੌਜਵਾਨਾਂ ਦੇ ਕਿਸ ਤਰਾਂ ਦੇ ਇਰਾਦੇ ਸਨ ਬਾਰੇ ਘਟਣਾ ਵਾਲੀ ਥਾਂ ‘ਤੇ ਮੌਜੂਦ ਡੀਐਸਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੜਤਾਲ ਕਰਨ ਤੋਂ ਬਾਦ ਹੀ ਕੁਝ ਦੱਸਿਆ ਜਾ ਸਕੇਗਾ।
ਫੋਟੋ ਕੈਪਸ਼ਨ-16 ਬੀਐਨਐਲ-04- ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਖੁਦ ਲੈ ਜਾਂਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਚੀਮਾ।
ਫੋਟੋ ਕੈਪਸ਼ਨ-16 ਬੀਐਨਐਲ-05- ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੀ ਹੋਈ ਪੁਲਿਸ
ਫੋਟੋ ਕੈਪਸ਼ਨ-16 ਬੀਐਨਐਲ-06- ਸੁਖਬੀਰ ਦੇ ਮੀਟਿੰਗ ਪੰਡਾਲ ਤੋਂ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੀ ਹੋਈ ਪੁਲਿਸ