ਸੁਖਬੀਰ ਬਾਦਲ ਵਲੋ‘ ਕੇ‘ਦਰੀ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਪੰਜਾਬ ਲਈ ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ ਤਹਿਤ 800 ਕਰੋੜ ਰੁਪਏ ਦੀ ਮਨਜੂਰੀ

0
1334

ਨਵੀ‘ਦਿੱਲੀ-ਚੰਡੀਗੜ• 10 ਅਗਸਤ: (ਧਰਮਵੀਰ ਨਾਗਪਾਲ) ਕੇ‘ਦਰੀ ਬਿਜਲੀ, ਕੋਇਲਾ ਤੇ ਨਵਿਆਉਣਯੋਗ ਊਰਜਾ ਮੰਤਰੀ ਪਿਯੂਸ਼ ਗੋਇਲ ਨੇ ਅੱਜ ਪੰਜਾਬ ਲਈ ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ ਤਹਿਤ 800 ਕਰੋੜ ਰੁਪਏ ਜਾਰੀ ਕਰਨ ਨੂੰ ਮਨਜੂਰੀ ਦੇ ਦਿਤੀ ਤਾਂ ਜੋ ਦਿਹਾਤੀ ਬਿਜਲੀ ਖੇਤਰ ਦਾ ਆਧੁਨਿਕੀਕਰਨ ਕੀਤਾ ਜਾ ਸਕੇ ਅਤੇ ਇਸ ਤੋ‘ ਇਲਾਵਾ ਉਹਨਾਂ ਵਲੋ‘ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਤਾ ਗਿਆ ਕਿ ਆਉ‘ਦੇ ਮਹੀਨਿਆਂ ਵਿਚ ਪੰਜਾਬ ਤੋ‘ ਵਾਧੂ ਬਿਜਲੀ ਦੀ ਵਿਕਰੀ ਦਾ ਮੁੱਦਾ ਵਿਚਾਰਿਆ ਜਾਵੇਗਾ। ਕੇ‘ਦਰੀ ਮੰਤਰੀ ਸ੍ਰੀ ਗੋਇਲ ਵਲੋ‘ਇਹ ਫੈਸਲਾ ਸ. ਬਾਦਲ ਨਾਲ ਅੱਜ ਮੁਲਾਕਾਤ ਮਗਰੋ‘ ਕੀਤਾ ਗਿਆ ਜਿਸ ਵਿਚ ਸ. ਬਾਦਲ ਨੇ ਕੇ‘ਦਰੀ ਮੰਤਰੀ ਕੋਲ ਸੂਬੇ ਦੀਆਂ ਬਿਜਲੀ ਇਕਾਈਆਂ ਦੇ ਚਿਰੋਕਣੇ ਮੁੱਦੇ ਹੱਲ ਕਰਨ ਦੀ ਗੱਲ ਕੀਤੀ। ਕੇ‘ਦਰੀ ਮੰਤਰੀ ਨੇ ਕਿਹਾ ਕਿ ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਜਿਸ ਤਹਿਤ ਕਿ ਪੰਜਾਬ ਵਲੋ ਆਪਣੀ ਤਜ਼ਵੀਜ਼ ਰੱਖੀ ਗਈ ਹੈ, ਉਤੇ ਵਿਚਾਰ ਕਰਨ ਮਗਰੋ‘ ਇਹ ਫੈਸਲਾ ਕੀਤਾ ਗਿਆ ਕਿ ਇਸ ਤਹਿਤ 800 ਕਰੋੜ ਰੁਪਏ ਛੇਤੀ ਹੀ ਜਾਰੀ ਕਰ ਦਿਤੇ ਜਾਣਗੇ।ਉਹਨਾ ਕਿਹਾ ਕਿ ਮੁਲਕ ਵਿਚ ਬਿਜਲੀ ਉਤਪਾਦਨ ਪੱਖੋ‘ ਪਹਿਲਾਂ ਹੀ ਮੋਹਰੀ ਰਹੇ ਪੰਜਾਬ ਨੂੰ ਉਦੋ‘ ਵੱਡਾ ਹੁਲਾਰਾ ਮਿਲੇਗਾ ਜਦੋ‘ ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ ਤਹਿਤ ਇਹ ਪ੍ਰੋਜੈਕਟ ਪੰਜਾਬ ਕੋਲ ਆਵੇਗਾ ਜਿਸ ਨਾਲ ਦਿਹਾਤੀ ਖੇਤਰਾਂ ਵਿਚ ਬਿਜਲੀ ਪ੍ਰਣਾਲੀ ਪਹੁੰਚਾਉਣ ਅਤੇ ਵੰਡ ਨੂੰ ਬੜਾਵਾ ਦਿਤਾ ਜਾਵੇਗਾ।ਉਹਨਾ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਫੀਡਰਾਂ ਨੂੰ ਵੱਖਰਾ ਕੀਤਾ ਜਾਵੇਗਾ ਜੋ ਕਿ ਪੇ‘ਡੂ ਖੇਤਰਾਂ ਵਿਚ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਉਪਭੋਗਤਾਵਾਂ ਨੂੰ ਮੁਨਾਸਿਬ ਢੰਗ ਨਾਲ ਬਿਜਲੀ ਦੀ ਸਪਲਾਈ ਵਿਚ ਸਹਾਈ ਹੋਣਗੇ ਅਤੇ ਇਸ ਨਾਲ ਬਿਜਲੀ ਦੀ ਸਪਲਾਈ ਦੇ ਸਮੇ‘ ਵਿਚ ਵੀ ਸੁਧਾਰ ਹੋਵੇਗਾ। ਪੰਜਾਬ ਤੋ‘ ਵਾਧੂ ਬਿਜਲੀ ਦੀ ਵਿਕਰੀ ਸਬੰਧੀ ਸ. ਬਾਦਲ ਦੀ ਮੰਗ ਉਤੇ ਕੇ‘ਦਰੀ ਮੰਤਰੀ ਨੇ ਕਿਹਾ ਕਿ ਕੇ‘ਦਰ ਸਰਕਾਰ ਵਲੋ‘ ਇਸ ਤਜਵੀਜ਼ ਉਤੇ ਛੇਤੀ ਹੀ ਵਿਚਾਰ ਕੀਤਾ ਜਾਵੇਗਾ। ਉਹਨਾਂ ਸੂਬੇ ਦੀ ਪਾਵਰਕਾਮ ਨੂੰ ਇਸ ਸਬੰਧ ਵਿਚ ਇਕ ਵਿਸਥਾਰ ਪੂਰਨ ਤਜ਼ਵੀਜ਼ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ। ਕੇ‘ਦਰੀ ਮੰਤਰੀ ਨੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਕੋਇਲਾ ਮੁਹੱਈਆ ਕਰਾਉਣ ਨੂੰ ਵੀ ਮਨਜ਼ੂਰੀ ਦਿਤੀ ਅਤੇ ਇਸ ਸਬੰਧੀ ਕੋਈ ਵੀ ਕਮੀ ਨਾ ਆਉਣ ਦੇਣ ਦਾ ਭਰੋਸਾ ਦਿਤਾ। ਕੇ‘ਦਰੀ ਮੰਤਰੀ ਨੇ ਸ. ਬਾਦਲ ਨੂੰ ਇਹ ਭਰੋਸਾ ਵੀ ਦਿਤਾ ਕਿ ਝਾਰਖੰਡ ਵਿਚ ਪੰਜਾਬ ਨੂੰ ਅਲਾਟ ਹੋਈ ਪਚਵਾੜਾ ਕੋਇਲਾ ਖਾਣ ਨੂੰ ਛੇਤੀ ਹੀ ਮਨਜੂਰੀ ਦੇ ਦਿਤੀ ਜਾਵੇਗੀ ਅਤੇ ਸਬੰਧਤ ਅਥਾਰਟੀ ਨੂੰ ਛੇਤੀ ਤੋ‘ ਛੇਤੀ ਇਸ ਸਥਾਨ ਨੂੰ ਚਾਲੂ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।
ਉਪ ਮੁੱਖ ਮੰਤਰੀ ਵਲੋ‘ ਕੋਇਲੇ ਦੀ ਗੁਣਵੱਤਾ ਤੋ‘ ਇਲਾਵਾ ਲੋਡਿੰਗ ਪੱਧਰ ਉਤੇ ਕੋਇਲੇ ਦਾ ਮੁਲਾਂਕਣ ਅਤੇ ਸੈ‘ਪਲਿੰਗ ਸ਼ੁਰੂ ਕਰਨ ਦਾ ਮੁੱਦਾ ਵੀ ਚੁੱਕਿਆ। ਕੇ‘ਦਰੀ ਮੰਤਰੀ ਨੇ ਇਸ ਸਬੰਧੀ ਸ. ਬਾਦਲ ਨੂੰ ਕੋਇਲੇ ਦੀ ਗੁਣਵੱਤਾ ਬਣਾਈ ਰੱਖਣ ਲਈ ਇਸ ਦੀ ਲੋਡਿੰਗ ਤੋ‘ ਪਹਿਲਾਂ ਤੀਜੀ ਧਿਰ ਵਲੋ‘ ਇਸ ਦੀ ਸੈ‘ਪਲਿੰਗ ਤੇ ਮੁਲਾਂਕਣ ਵਿਵਸਥਾ ਆਰੰਭ ਕੀਤੇ ਜਾਣ ਦਾ ਭਰੋਸਾ ਦਿਤਾ। ਕੇ‘ਦਰੀ ਮੰਤਰੀ ਵਲੋ‘ ਸੈ‘ਟਰਲ ਕੋਲਫੀਲਡਜ਼ ਲਿਮਟਿਡ ਤੋ‘ ਇਕ ਮਿਲੀਅਨ ਟਨ ਕੋਇਲੇ ਦੀ ਸਪਲਾਈ ਵਧਾ ਕੇ 1.50 ਮਿਲੀਅਨ ਟਨ ਕਰਨ ਨੂੰ ਵੀ ਹਰੀ ਝੰਡੀ ਦੇ ਦਿਤੀ ਗਈ।ਸ. ਬਾਦਲ ਨੇ ਕੇ‘ਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਇਸ ਮੌਕੇ ਪੰਜਾਬ ਦੀਆਂ ਬਿਜਲੀ ਸਬੰਧੀ ਵੱਡੀਆਂ ਮੰਗਾਂ ਮੰਨ ਲੈਣ ਲਈ ਧੰਨਵਾਦ ਕੀਤਾ ਜਿਸ ਨਾਲ ਸੂਬੇ ਵਿਚ ਬਿਜਲੀ ਸੁਧਾਰਾਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੁਲਾਕਾਤ ਦੌਰਾਨ ਸਕੱਤਰ ਬਿਜਲੀ ਸ੍ਰੀ ਅਨੁਰਾਗ ਅਗਰਵਾਲ, ਵਧੀਕ ਰੈਜ਼ੀਡੈ‘ਟ ਕਮਿਸ਼ਨਰ ਰਾਹੁਲ ਭੰਡਾਰੀ , ਪਾਵਰਕਾਮ ਦੇ ਸੀਐਮਡੀ ਕੇ ਡੀ ਚੌਧਰੀ ਅਤੇ ਉਪ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ ਮੌਜੂਦ ਸਨ।