ਸੁਖਬੀਰ ਬਾਦਲ ਵਲੋਂ ਕੇਂਦਰੀ ਯੂਰਪ ਦੀ ਸਭ ਤੋਂ ਵੱਡੀ ਫੁੱਲ ਉਤਪਾਦਕ ਕੰਪਨੀ ਜੇ.ਐਮ.ਪੀ.ਫਲਾਵਰਜ ਨੂੰ ਲੁਧਿਆਣਾ ਵਿਖੇ 100 ਏਕੜ ਰਕਬੇ ਆਟੋਮੇਟਿਡ ਗਰੀਨ ਹਾਊਸ ਲਗਾਉਣ ਦਾ ਸੱਦਾ

0
1386

ਸਟੀਜਾਇਕਾ (ਪੋਲੈਂਡ)-ਚੰਡੀਗੜ•, 30 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਯੂਰਪ ਦੀ ਸਭ ਤੋਂ ਵੱਡੀ ਫੁੱਲ ਉਤਪਾਦਕ ਕੰਪਨੀ ਜੇ.ਐਮ.ਪੀ.ਫਲਾਵਰਜ ਨੂੰ ਲੁਧਿਆਣਾ ਵਿਖੇ 100 ਏਕੜ ਦੇ ਰਕਬੇ ‘ਤੇ ਆਟੋਮੇਟਿਡ ਗਰੀਨ ਹਾਊਸ ਲਗਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਸੂਬੇ ਵਿੱਚ ਵਧੀਆ ਫੁੱਲਾਂ ਦੀ ਕਾਸ਼ਤਕਾਰੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕੇ। ਪੰਜਾਬ ਦੇ ਉਪ ਮੁੱਖ ਮੰਤਰੀ ਵਲੋਂ ਅੱਜ ਜੇ.ਐਮ.ਪੀ.ਫਲਾਵਰਜ ਵਲੋਂ 33 ਮਿਲੀਅਨ ਯੂਰੋ ਦੇ ਨਿਵੇਸ਼ ਨਾਲ ਲਗਾਏ ਗਏ ਫੁੱਲਾਂ ਦੇ ਬਾਗ ਜਿਥੇ ਫੁੱਲਾਂ ਦੀ ਕਾਸ਼ਤ, ਪੈਕੇਜਿੰਗ ਆਦਿ ਕੀਤੀ ਜਾਂਦੀ ਹੈ, ਦਾ ਦੌਰਾ ਕੀਤਾ। ਉਪ ਮੁੱਖ ਮੰਤਰੀ ਨਾਲ ਲੁਬੇਲਸਕੀ ਸੂਬੇ ਦੇ ਮੁੱਖ ਮੰਤਰੀ ਵੀ ਇਸ ਬਾਗ ਵਿੱਚ ਹਾਜ਼ਰ ਸਨ। ਸ. ਬਾਦਲ ਨੇ ਕਿਹਾ ਕਿ ਅਜਿਹਾ ਹੀ ਇੱਕ ਉਦਮ ਪੰਜਾਬ ਸੂਬੇ ਦੇ ਸਨੱਅਤੀ ਸ਼ਹਿਰ ਲੁਧਿਆਣਾ ਵਿਖੇ ਪੋਲੈਂਡ ਦੇ ਨੌਜਵਾਨ ਉਦਮੀਆਂ ਦੀ ਮਦਦ ਨਾਲ ਲਗਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲੁਧਿਆਣਾ ਵਿਖੇ ਨਿਵੇਸ਼ਕਾਰਾਂ ਨੂੰ ਅਜਿਹੇ ਕਾਰਜ ਲਈ ਹਰ ਤਰ•ਾਂ ਦੀ ਮਦਦ ਦਿੱਤੀ ਜਾਵੇਗੀ ਅਤੇ ਹਰ ਉਦਮੀ 10-15 ਏਕੜ ਦੀ ਜਮੀਨ ਤੇ ਅਜਿਹੀ ਕਾਸਤ ਕਰ ਸਕਦਾ ਹੈ। ਉਨਾ ਕਿਹਾ ਕਿ ਅਜਿਹੇ ਨਵੀਨ ਅਤੇ ਅਤਿਆਧੁਨਿਕ ਖੁਦ ਕਾਸਤਕਾਰੀ ਦੇ ਉਦਮ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡੇ ਪੱਧਰ ਤੇ ਹੁਲਾਰਾ ਮਿਲ ਸਕਦਾ ਹੈ ਜਿਵੇ ਕਿ ਜੇ.ਐਮ.ਪੀ.ਫਲਾਵਰਜ ਵਲੋਂ ਪੋਲੈਂਡ ਵਿਖੇ 100 ਏਕੜ ਵਿੱਚ ਲਗਾਏ ਗਏ ਗਰੀਨ ਹਾਊਸਾਂ ਤੋਂ ਪੋਲੈਂਡ ਨੂੰ ਫਾਇਦਾ ਮਿਲਦਾ ਹੈ।
ਇਸੇ ਦੌਰਾਨ ਜੇ.ਐਮ.ਪੀ ਦੇ ਮਾਲਕ ਜੈਕੇਕ ਪਟਾਸਜੈਕ ਨੇ ਉਪ ਮੁੱਖ ਮੰਤਰੀ ਸ. ਬਾਦਲ ਨੂੰ ਦੱਸਿਆ ਕਿ ਫੁੱਲਾਂ ਦੀ ਪਨੀਰੀ ਚੀਨ ਅਤੇ ਤਾਇਵਾਨ ਤੋਂ ਅਯਾਤ ਕਰਕੇ ਇਸ ਬਾਗ ਵਿੱਚ ਫੁੱਲਾਂ ਦੀ ਕਾਸ਼ਤਕਾਰੀ ਕੀਤੀ ਜਾਂਦੀ ਹੈ ਅਤੇ ਛੋਟੇ ਛੋਟੇ ਡੱਬਿਆਂ ਵਿੱਚ ਬੰਦ ਕਰਕੇ ਯੂਰੋਪ ਦੇ ਪ੍ਰਚੂਨ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਅਤੇ ਇਸ ਤਰ•ਾਂ ਜੇ.ਐਮ.ਪੀ ਫਲਾਵਰਜ ਵਲੋਂ ਹਰ ਸਾਲ 30 ਮਿਲੀਅਨ ਯੂਰੋ ਕੀਮਤ ਦੇ ਫੁੱਲਾਂ ਦੇ ਬਾਗ ਵੇਚਣ ਦਾ ਵਪਾਰ ਕੀਤਾ ਜਾਂਦਾ ਹੈ। ਉਪ ਮੁੱਖ ਮੰਤਰੀ ਨੇ ਅੱਜ ਇਸ ਦੇ ਨਾਲ ਹੀ ਪੋਲਿਸ਼ ਚੈਂਬਰ ਆਫ ਇੰਡਸਟਰੀਜ਼ ਦੇ ਵਫਦ ਨਾਲ ਉਚ ਪੱਧਰੀ ਮੀਟਿੰਗ ਵੀ ਕੀਤੀ ਅਤੇ ਨਾਲ ਹੀ ਉਨਾਂ ਪੋਲਿਸ਼ ਨਿਵੇਸ਼ਕਾਰਾਂ ਨਾਲ ਵੀ ਮੁਲਾਕਾਤ ਕੀਤੀ ਜੋ ਪੰਜਾਬ ਵਿੱਚ ਆਪਣਾ ਯੂਨਿਟ ਸਥਾਪਿਤ ਕਰਨਾ ਚਾਹੁੰਦੇ ਹਨ। ਪੋਲੈਂਡ ਫੌਰਨ ਰਿਲੇਸ਼ਨਜ਼ ਡਾਇਰੈਕਟਰ ਜਰਜੀ ਡਰੋਜ਼ਡਜ਼ ਨੇ ਦੱਸਿਆ ਕਿ ਤਕਰੀਬਨ 30 ਨਿਵੇਸ਼ਕਾਰ ਅਤੇ ਵੱਖ-ਵੱਖ ਸਨੱਅਤਾਂ ਦੇ ਪ੍ਰਤੀਨਿੱਧ ਲੁਬੇਲਸਕੀ ਸੂਬੇ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਇਨਵੈਸਟ ਪੰਜਾਬ ਸਮਿੱਟ ਵਿਚ ਹਿੱਸਾ ਲੈਣਗੇ। ਸ੍ਰੀ ਡਰੋਜ਼ਡਜ਼ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਵਫ਼ਦ ਵਲੋਂ ਫੂਡ ਪ੍ਰੋਸੈਸ਼ਿਗ ਵਿੱਚ ਸਾਂਝੇਦਾਰੀ ਲਈ ਇੱਕ ਇਕਰਾਰਨਾਮੇ ’ਤੇ ਸਹੀ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ ਜਾਵੇਗਾ।
ਇੱਕ ਹੋਰ ਘਟਨਾਕ੍ਰਮ ਵਿੱਚ ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ ਅਤੇ ਆਈ.ਟੀ. ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਇਛੁੱਕ ਨਿਵੇਸ਼ਕਾਰਾਂ ਨੇ ਵੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਨ•ਾਂ ਵਿੱਚ ਪੋਲੈਂਡ ਦੇ ਸਭ ਤੋਂ ਵੱਡੇ ਸੌਫਟ ਫਰੂਟ ਉਤਪਾਦਕ ਸਮੂਹ ਦੇ ਮਾਲਕ ਪਿਓਟਰ ਨੋਵਾਕ ਵੀ ਸ਼ਾਮਲ ਸਨ। ਵਿਲਫਰੈਡ ਨੈਲਸ਼ਨ ਅਤੇ ਸ਼ਕਤੀ ਉਪਾਧਿਆਏ ਸਮੇਤ ਪੰਜਾਬ ਵਿੱਚ ਨਵੀਂ ਤਕਨੀਕ ਲਿਆਉਣ ਦੇ ਇਛੁੱਕ ਖੋਜਕਾਰਾਂ ਨੇ ਵੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸ. ਸੁਖਬੀਰ ਸਿੰਘ ਬਾਦਲ ਨੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਜਾਨੁਜ਼ ਪਾਈਚੋਕਿਨਸਕ ਨਾਲ ਵੀ ਮੁਲਾਕਾਤ ਕੀਤੀ, ਜਿਸ ਦੌਰਾਨ ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਪਹਿਲਾ ਅਜਿਹਾ ਸੂਬਾ ਹੋਵੇਗਾ, ਜਿੱਥੇ ਪੋਲੈਂਡ ਦੇ ਨਿਵੇਸ਼ਕਾਰ ਦੌਰਾ ਕਰਨਗੇ। ਉਪ ਮੁੱਖ ਮੰਤਰੀ ਨੇ ਪੋਲੈਂਡ ਦੀ ਸਰਕਾਰ ਵਲੋਂ ਸ਼ੁਰੂ ਕੀਤੀ ‘ਗੋ ਇੰਡੀਆ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਇੱਕ ਨਵੀਂ ਮੁਹਿੰਮ ‘ਗੋ ਪੰਜਾਬ ਇਨ ਇੰਡੀਆ’ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ•ਾ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਮੁਹਿੰਮ ਦੀ ਕਾਮਯਾਬੀ ਲਈ ਤੇਜ਼ੀ ਨਾਲ ਸਭ ਮਨਜ਼ੂਰੀਆਂ ਅਤੇ ਰਿਆਇਤਾਂ ਦਾ ਵਾਅਦਾ ਕੀਤਾ ਜਾਂਦਾ ਹੈ।