ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀ ਕਿਸਾਨਾਂ ਨੂੰ ਉਦਮੀਆਂ ਵਜੋਂ ਉਭਰਨ ਲਈ ਪੋਲੈਂਡ ਵਲੋਂ ਸਹਾਇਤਾ ਦੀ ਪੇਸ਼ਕਸ਼ ਦਾ ਸਵਾਗਤ

0
1485

 

ਵਾਰਸਾ (ਪੋਲੈਂਡ), 28 ਜੁਲਾਈ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੋਲੈਂਡ ਵਲੋਂ ਪੰਜਾਬੀ ਕਿਸਾਨਾਂ ਨੂੰ ਉ¤ਦਮੀਆਂ ਵਜੋਂ ਉਭਰਨ ਲਈ ਫੂਡ ਪ੍ਰੋਸੈਸਿੰਗ ਤਕਨੀਕ ਤੇ ਖੇਤੀ ਮਸ਼ੀਨਰੀ ਵਿਚ ਸਹਾਇਤਾ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ।
ਅੱਜ ਇੱਥੇ ਇੰਡੋ-ਪੋਲਿਸ਼ ਚੈਂਬਰ ਆਫ ਕਾਮਰਸ ਵਲੋਂ ਖੇਤੀ ਮੰਤਰਾਲੇ ਵਿਖੇ ਕਰਵਾਏ ਇਕ ਵਪਾਰਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਹੁਣ ਉ¤ਦਮੀਆਂ ਵਜੋਂ ਉਭਾਰਨ ਲਈ ਯਤਨ ਕੀਤੇ ਜਾ ਰਹੇ ਹਨ , ਜਿਸ ਲਈ ਪੋਲੈਂਡ ਦਾ ਮਾਡਲ ਅਪਣਾਇਆ ਜਾ ਸਕਦਾ ਹੈ। ਪੋਲੈਂਡ ਦੇ ਨਿਵੇਸ਼ਕਾਂ ਨੂੰ ਸੂਬੇ ਵਿਚ ਛੋਟੇ ਫੂਡ ਤੇ ਫਲ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂਆਤ ਕਰਕੇ ਇਸ ਮਾਡਲ ਨੂੰ ਸਾਰੇ ਦੇਸ਼ ਵਿਚ ਲਾਗੂ ਕੀਤਾ ਜਾ ਸਕਦਾ ਹੈ ਜਿਸ ਨਾਲ ਦੇਸ਼ ਵਿਚ ਅਨਾਜ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ। ਉਨ•ਾਂ ਪੋਲੈਂਡ ਵਲੋਂ ਖੇਤੀ ਤੇ ਸਹਾਇਕ ਖੇਤਰਾਂ ਵਿਚ ਕੀਤੀ ਤਰੱਕੀ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਵੀ ਵੱਡਾ ਲਾਹਾ ਮਿਲ ਸਕਦਾ ਹੈ।
ਪੋਲੈਂਡ ਦੇ ਖੇਤੀ ਮੰਤਰੀ ਸ੍ਰੀ ਤੇਦੂਏਜ਼ ਨੇਲਵਜ਼ਕ ਵਲੋਂ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਪੰਜਾਬ ਤੇ ਪੋਲੈਂਡ ਦੇ ਸਾਂਝੇ ਯਤਨਾਂ ਸਬੰਧੀ ਪੇਸ਼ਕਸ਼ ਨੂੰ ਵੀ ਉਪ ਮੁੱਖ ਮੰਤਰੀ ਵਲੋਂ ਪ੍ਰਵਾਨਗੀ ਦਿੱਤੀ ਗਈ।
ਅਕਤੂਬਰ ਵਿਚ ਚੰਡੀਗੜ• ਵਿਖੇ ਹੋ ਰਹੇ ਦੂਜੇ ਨਿਵੇਸ਼ਕ ਸੰਮਲੇਨ ਦੌਰਾਨ ਭਾਗ ਲੈਣ ਲਈ ਵੀ ਸ. ਬਾਦਲ ਵਲੋਂ ਪੋਲੈਂਡ ਸਰਕਾਰ ਨੂੰ ਸੱਦਾ ਦਿੱਤਾ ਗਿਆ।
ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਸਹੂਲਤਾਂ ਬਾਰੇ ਇਕ ਪੇਸ਼ਕਾਰੀ ਨਾਲ ਸ. ਬਾਦਲ ਨੇ ਪੋਲੈਂਡ ਦੇ ਨਿਵੇਸ਼ਕਾਂ ਤੇ ਅਧਿਕਾਰੀਆਂ ਨੂੰ ਪੰਜਾਬ ਵਿਚ ਹੋਏ 15000 ਕਰੋੜ ਰੁਪੈ ਦੇ ਨਿਵੇਸ਼ ਬਾਰੇ ਜਾਣੂੰ ਕਰਵਾਇਆ।ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਉਦਯੋਗਿਕ ਨੀਤੀ ਤਹਿਤ ਵੈਟ ਵਿਚ ਛੋਟ ਤੋਂ ਇਲਾਵਾ ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਨਿਵੇਸ਼ਕ ਬਿਊਰੋ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਲੋਂ ਕਿਸੇ ਵੀ ਪ੍ਰਾਜੈਕਟ ਦੀ ਸਥਾਪਨਾ ਲਈ ਹਰ ਤਰ•ਾਂ ਦੀਆਂ ਮਨਜ਼ੂਰੀਆਂ 30 ਤੋਂ 35 ਦਿਨ ਦੇ ਅੰਦਰ-ਅੰਦਰ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਪੋਲੈਂਡ ਦੇ ਉਪ ਖੇਤੀ ਮੰਤਰੀ ਤੇਦੂਏਜ਼ ਨੇਲਵਜ਼ਕ ਨੇ ਪੋਲੈਂਡ ਦੇ ਨਿਵੇਸ਼ਕਾਂ ਨੂੰ ‘ਗੋ ਇੰਡੀਆ’ ਦਾ ਨਾਅਰਾ ਦਿੱਤਾ ਤੇ ਕਿਹਾ ਕਿ ਪੋਲੈਂਡ ਵਲੋਂ ਉ¤ਚ ਗੁਣਵੱਤਾ ਵਾਲੀ ਖੇਤੀ ਵਿਵਸਥਾ ਸਥਾਪਿਤ ਕੀਤੀ ਗਈ ਹੈ, ਜੋ ਕਿ ਵਿਸ਼ੇਸ਼ ਤੌਰ ’ਤੇ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਸੰਦਰਭ ਵਿਚ ਇਹ ਵਿਵਸਥਾ ਬਹੁਤ ਢੁੱਕਵੀਂ ਹੈ ਜਿਸ ਨਾਲ ਫੂਡ ਤੇ ਐਗਰੋ ਪ੍ਰੋਸੈਸਿੰਗ ਨਾਲ ਦਿਹਾਤੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
Ê ਪੋਲੈਂਡ ਦੇ ਆਰਥਿਕ ਮਾਮਲਿਆਂ ਬਾਰੇ ਉਪ ਮੰਤਰੀ ਸ਼੍ਰੀ ਐਕਾਡੀਸੂਜ਼ ਬਕ ਨੇ ਿਕਹਾ ਕਿ ਪੋਲੈਂਡ ਭਾਰਤ ਨਾਲ ਦੁਵੱਲੇ ਆਰਥਿਕ ਸਬੰਧਾਂ ਵਿਚ ਹੋਰ ਵਾਧੇ ਦਾ ਇਛੁੱਕ ਹੈ, ਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ।
Ê ਪੋਲੈਂਡ ਦੇ ਵਿਦੇਸ਼ੀ ਨਿਵੇਸ਼ ਵਿਭਾਗ ਦੇ ਡਾਇਰੈਕਟਰ ਇਓਨਾ ਕੋਨੋਵਸਲਾ ਨੇ ਦੱਸਿਆ ਕਿ 14 ਵਿਸ਼ੇਸ਼ ਆਰਥਿਕ ਜ਼ੋਨਾਂ ਦੀ ਸਥਾਪਨਾ ਕਰਕੇ ਪੋਲੈਂਡ ਸਰਕਾਰ ਵਲੋਂ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਗਿਆ ਹੈ। ਇਸ ਮੌਕੇ 20 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।
Ê ਪੰਜਾਬ ਨਿਵੇਸ਼ਕ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨੁਰਿੱਧ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਪੰਜਾਬ ਸਰਕਾਰੀ ਦੇ ਵਫਦ ਨਾਲ ਗਏ ਦੋ ਉਦਯੋਗਪਤੀਆਂ ਭਵਦੀਪ ਸਰਦਾਨਾ (ਸੁਖਜੀਤ ਸਟਾਰਚ) ਤੇ ਅਨੂਪ ਬੈਕਟਰ (ਬੈਕਟਰ ਫੂਡ) ਵਲੋਂ ਵੀ ਪੰਜਾਬ ਵਿਚਲੇ ਨਿਵੇਸ਼ਕ ਪੱਖੀ ਮਾਹੌਲ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਹਾਜ਼ਰ ਸਨ।