ਸੂਬੇ ’ਚ ਵਿਸ਼ਵ ਪੱਧਰੀ ਸ਼ੂਟਿੰਗ ਰੇਂਜਾਂ ਸਥਾਪਿਤ ਕਰਨ ਲਈ 560 ਕਰੋੜ ਰੁਪਏ ਖ਼ਰਚੇ ਜਾਣਗੇ-ਸੁਖਬੀਰ ਸਿੰਘ ਬਾਦਲ ਐਸ.ਏ.ਐਸ. ਨਗਰ ਵਿਖੇ ਸ਼ੂਟਿੰਗ ਰੇਂਜ ਦਾ 165.47 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਵੀਨੀਕਰਨ

0
1384

ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਉੱਭਰਦੇ ਖਿਡਾਰੀਆਂ ਨੂੰ ਵਿਦੇਸ਼ੀ ਕੋਚ ਦੇਣਗੇ ਸਿਖਲਾਈ

ਅਗਲੀਆਂ ਉ¦ਪਿਕ ਖੇਡਾਂ ’ਚ ਪੰਜਾਬੀ ਖਿਡਾਰੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ’ਤੇ ਜ਼ੋਰ

ਚੰਡੀਗੜ੍ਹ ਐਸ.ਏ.ਐਸ. ਨਗਰ, 13 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਨੂੰ ਖੇਡਾਂ ਦੀ ਮਹਾਂ ਸ਼ਕਤੀ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਅਤੇ ਸੂਬੇ ’ਚ ਸਥਿਤ ਸ਼ੂਟਿੰਗ ਰੇਂਜਾਂ ਵਿਖੇ ਸਹੂਲਤਾਂ ਦੇ ਨਵੀਨੀਕਰਨ ਹਿੱਤ 560 ਕਰੋੜ ਰੁਪਏ ਖ਼ਰਚੇ ਜਾਣਗੇ। ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਜੋ ਕਿ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਦੀ ਹਾਜ਼ਰੀ ਵਿੱਚ ਐਸ.ਏ.ਐਸ. ਨਗਰ ਸ਼ੂਟਿੰਗ ਰੇਂਜ ਵਿਖੇ ਸੁਵਿਧਾਵਾਂ ਦੇ ਨਵੀਨੀਕਰਨ ਦਾ ਉਦਘਾਟਨ ਕਰਦਿਆਂ ੳੁੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ’ਚ ਸਥਿਤ ਸ਼ੂਟਿੰਗ ਰੇਂਜਾਂ ਵਿਖੇ ਸਹੂਲਤਾਂ ਦੇ ਨਵੀਨੀਕਰਨ ਹਿੱਤ 560 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ੂਟਿੰਗ ਰੇਂਜ ਵਿਖੇ ਹੋਰ ਵਿਕਸਿਤ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜਿੱਥੇ 165.47 ਕਰੋੜ ਰੁਪਏ ਦੀ ਰਕਮ ਖ਼ਰਚੀ ਜਾਵੇਗੀ, ਉੱਥੇ ਹੀ ਪਿੰਡ ਬਾਦਲ ਦੀ ਸ਼ੂਟਿੱਗ ਰੇਂਜ ਵਿਖੇ ਹੋਰ ਉੱਨਤ ਸਹੂਲਤਾਂ ਯਕੀਨੀ ਬਣਾਉਣ ’ਤੇ 294.03 ਕਰੋੜ ਦੀ ਰਕਮ ਖ਼ਰਚੀ ਜਾਵੇਗੀ। ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਲੁਧਿਆਣਾ ਵਿਖੇ ਪਿੰਡ ਤਲਵਾੜਾ ਅਤੇ ਜ¦ਧਰ ਵਿਖੇ ਸਥਿਤ ਸ਼ੂਟਿੱਗ ਰੇਂਜਾਂ ’ਤੇ ਕ੍ਰਮਵਾਰ 71 ਕਰੋੜ ਅਤੇ 29.50 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਕਿਸੇ ਸ਼ੂਟਿੰਗ ਰੇਂਜ ਵਿੱਚ ਅਭਿਆਸ ਲਈ ਇਲੈਕਟ੍ਰਾਨਿਕ ਟਾਰਗੈਟ ਤਕਨੀਕ ਦਾ ਇਸਤੇਮਾਲ ਹੋਵੇਗਾ।
ਖੇਡਾ ਦੇ ਵਿਕਾਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੂਧਾ (ਬਠਿੰਡਾ) ਵਿਖੇ ਸਪੋਰਟਸ ਸਕੂਲ ਦੀ ਉਸਾਰੀ, ਜ¦ਧਰ ਵਿਖੇ ਅੰਤਰਰਾਸ਼ਟਰੀ ਸਪੋਰਟਸ ਹੋਸਟਲ, ਮੁਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਤੇ ਨਾਲ-ਨਾਲ ਅਤੇ ਇਨ੍ਹਾਂ ਤੋਂ ਇਲਾਵਾ 2 ਸਿਨਥੈਟਿਕ ਅਥਲੈਟਿਕ ਟਰੈਕ, 6 ਸਿਟਥੈਟਿਕ ਹਾਕੀ ਸਰਫਿਸ਼ ਅਤੇ 10 ਮਲਟੀਪਰਪਜ ਸਟੇਡੀਅਮਾਂ ਦੀ ਉਸਾਰੀ ’ਤੇ 200 ਕਰੋੜ ਰੁਪਏ ਖ਼ਰਚੇ ਹਨ।
ਸ. ਬਾਦਲ, ਜਿਨ੍ਹਾਂ ਕੋਲ ਖੇਡ ਵਿਭਾਗ ਵੀ ਹੈ, ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਦੇਣ, ਜਿਵੇਂ ਕਿ ਵਿਦੇਸ਼ੀ ਕੋਚਾਂ ਤੋਂ ਖਿਡਾਰੀਆਂ ਨੂੰ ਸਿਖਲਾਈ ਦਿਵਾਇਆ ਜਾਣਾ, ਲਈ ਵਚਨਬੱਧ ਹੈ।
ਸ. ਬਾਦਲ ਨੇ ਉਸਾਰੀ ਅਧੀਨ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ) ਵਿਖੇ ਹਾਕੀ ਸਰਫਿਸ ਵਿਛਾਉਣ, ਫਿਰੋਜਪੁਰ ਵਿਖੇ ਹਾਕੀ ਸਟੇਡੀਅਮ, ਤਰਨ ਤਾਰਨ ਵਿਖੇ ਮਲਟੀਪਰਪਜ ਇਨਡੋਰ ਹਾਲ ਅਤੇ ਮੂਨਕ, ਫਾਜ਼ਿਲਕਾ ਅਤੇ ਪਠਾਨਕੋਟ ਵਿਖੇ 1-1 ਮਲਟੀਪਰਪਜ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ, ਸਕੱਤਰ ਖੇਡਾਂ ਸ੍ਰੀ ਅਸ਼ੋਕ ਗੁਪਤਾ, ਡਾਇਰੈਕਟਰ ਰਾਹੁਲ ਗੁਪਤਾ, ਡਿਪਟੀ ਕਮਿਸ਼ਨਰ ਸ੍ਰੀ ਟੀ.ਪੀ.ਐਸ. ਸਿੱਧੂ ਅਤੇ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।