ਸੇਵਾ ਮੁਕਤ ਆਈ.ਏ.ਐਸ ਬੀਬੀ ਰਵਨੀਤ ਕੌਰ ਦਾ ਧਾਰਮਿਕ ਰਹੁ ਰੀਤਾ ਨਾਲ ਕੀਤਾ ਅੰਤਿਮ ਸੰਸਕਾਰ

0
1545

ਸੇਵਾ ਮੁਕਤ ਆਈ.ਏ.ਐਸ ਬੀਬੀ ਰਵਨੀਤ ਕੌਰ ਦਾ ਧਾਰਮਿਕ ਰਹੁ ਰੀਤਾ ਨਾਲ ਕੀਤਾ ਅੰਤਿਮ ਸੰਸਕਾਰ ਮੁੱਖ ਮੰਤਰੀ , ਉਪ ਮੁੱਖ ਮੰਤਰੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਵੱਲੋਂ ਅਕਾਲ ਚਲਾਣੇ ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਕੀਤਾ ਗਿਆ ਪ੍ਰਗਟਾਵਾ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਸਰਵੇਸ਼ ਕੌਸ਼ਲ ਨੇ ਰੀਥ ਰੱਖਕੇ ਕੀਤੀ ਭਾਵ ਭਿੰਨੀ ਸਰਧਾਂਜਲੀ ਭੇਂਟ ਐਸ.ਏ.ਐਸ ਨਗਰ, 31 ਮਾਰਚ (ਧਰਮਵੀਰ ਨਾਗਪਾਲ) 1966 ਬੈਚ ਦੀ (ਸੇਵਾ ਮੁਕਤ) ਆਈ.ਏ.ਐਸ ਬੀਬੀ ਰਵਨੀਤ ਕੌਰ ਜਿਨਾਂ• ਦਾ ਕੇ ਸੰਖੇਪ ਬਿਮਾਰੀ ਪਿੱਛੋਂ ਬੀਤੀ ਰਾਤ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਸੈਕਟਰ 25 ਚੰਡੀਗੜ• ਵਿਖੇ ਧਾਰਮਿਕ ਰਹੁਰੀਤਾਂ ਨਾਲ ਕੀਤਾ ਗਿਆ। ਉਨਾਂ• ਦੀ ਮ੍ਰਿਤਕ ਦੇਹ ਨੂੰ ਅਗਨੀ ਉਨਾਂ• ਦੇ ਭਰਾ ਸ. ਮਹਿੰਦਰ ਸਿੰਘ ਨੇ ਦਿਖਾਈ । ਬੀਬੀ ਰਵਨੀਤ ਕੌਰ ਦੇ ਚਲਾਣੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਮਾਜ ਨੂੰ ਵੀ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ । ਮ੍ਰਿਤਕ ਦੇਹ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਸਰਵੇਸ਼ ਕੌਸ਼ਲ ਨੇ ਰੀਥ ਰੱਖਕੇ ਭਾਵ ਭਿੰਨੀ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਮੁੱਖ ਕਮਿਸ਼ਨਰ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਸ੍ਰੀ ਐਸ.ਸੀ ਅਗਰਵਾਲ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਸ੍ਰੀ ਜਗਪਾਲ ਸਿੰਘ ਸੰਧੂ, ਪੰਜਾਬ ਬੁਨਿਆਦੀ ਢਾਂਚਾ ਨੇਮਬੰਦੀ ਅਥਾਰਟੀ ਦੇ ਚੇਅਰਮੈਨ ਸ੍ਰੀ ਡੀ.ਐਸ ਬੈਂਸ ਵੱਲੋਂ ਵੀ ਰੀਥਾਂ ਰੱਖਕੇ ਸਵਰਗੀ ਰਵਨੀਤ ਕੌਰ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਰੀਥ ਰੱਖਕੇ ਸਰਧਾਂਜਲੀ ਭੇਂਟ ਕੀਤੀ। ਅੰਤਿਮ ਸੰਸਕਾਰ ਮੌਕੇ ਸਾਬਕਾ ਆਈ.ਏ.ਐਸ ਸ. ਆਰ.ਐਸ ਮਾਨ, ਸ੍ਰੀਮਤੀ ਸ਼ਿਆਮਾ ਮਾਨ, ਸ੍ਰੀਮਤੀ ਤੇਜਿੰਦਰ ਕੌਰ , ਸ੍ਰੀਮਤੀ ਰੂਪਨ ਦਿਓਲ ਬਜਾਜ, ਜੀ.ਪੀ.ਐਸ ਸ਼ਾਹੀ, ਸ਼ਵਿੰਦਰ ਸਿੰਘ ਬਰਾੜ, ਨਿਰੰਜਣ ਸਿੰਘ. ਨਾਇਬ ਤਹਿਸੀਲਦਾਰ ਸ੍ਰੀ ਨਿਰਮਲ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। Ê