ਸੈਨਿਕ ਸਕੂਲ ਕਪੂਰਥਲਾ ‘ਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 7 ਜਨਵਰੀ ਨੂੰ, ਅਰਜ਼ੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ,

0
1720

ਲੁਧਿਆਣਾ, 27 ਨਵੰਬਰ (ਸੀ ਐਨ ਆਈ )-ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ (ਸੇਵਾ ਮੁਕਤ) ਵਿਕਾਸ ਮੋਹਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੈਨਿਕ ਸਕੂਲ ਕਪੂਰਥਲਾ ‘ਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ 7 ਜਨਵਰੀ, 2018 ਨੂੰ ਰੱਖੀ ਗਈ ਹੈ। ਪ੍ਰਵੇਸ਼ ਪ੍ਰੀਖਿਆ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ ਰੱਖੀ ਗਈ ਹੈ।
ਉਨਾਂ ਦੱਸਿਆ ਕਿ ਸੈਨਿਕ ਸਕੂਲ ਕਪੂਰਥਲਾ ਵਿਚ ਕਲਾਸ ਛੇਵੀਂ (2 ਜੁਲਾਈ, 2007 ਤੋਂ 1 ਜੁਲਾਈ, 2008 ਵਿਚਕਾਰ ਜਨਮੇ ਵਿਦਿਆਰਥੀ) ਅਤੇ ਕਲਾਸ ਨੌਵੀਂ (2 ਜੁਲਾਈ, 2004 ਤੋਂ 1 ਜੁਲਾਈ, 2005 ਵਿਚਕਾਰ ਜਨਮੇ ਅਤੇ ਅੱਠਵੀਂ ‘ਚ ਪੜ• ਰਹੇ ਵਿਦਿਆਰਥੀ) ਦਾਖ਼ਲਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ 7 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਫ਼ਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਬਣਾਏ ਜਾਣ ਵਾਲੇ ਪ੍ਰੀਖਿਆ ਕੇਂਦਰਾਂ ਵਿਚ ਹੋਵੇਗੀ। ਉਨਾਂ ਦੱਸਿਆ ਕਿ ਦਾਖ਼ਲਾ ਲੈਣ ਦੇ ਚਾਹਵਾਨ ਸਕੂਲ ਦੀ ਵੈੱਬਸਾਈਟ ‘ਤੇ 30 ਨਵੰਬਰ ਤੱਕ ਆਨਲਾਈਨ ਫਾਰਮ ਵੀ ਭਰ ਸਕਦੇ ਹਨ।