ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਰਾਜਪੁਰਾ ਵਿੱਚ ਸਿੱਖ ਜੱਥੇਬੰਦੀਆਂ ਵਲੋਂ ਟਾਹਲੀ ਵਾਲਾ ਚੋਂਕ ‘ਚ ਲਾਇਆ ਧਰਨਾ

0
1390

ਰਾਜਪੁਰਾ 21 ਅਕਤੂਬਰ (ਧਰਮਵੀਰ ਨਾਗਪਾਲ)ਅੱਜ ਸਹਿਰ ਦੇ ਟਾਹਲੀ ਵਾਲਾ ਚੋਂਕ ‘ਤੇ ਐੈਸ ਜੀ ਪੀ ਸੀ ਦੇ ਕਾਰਜਕਾਰਨੀ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਅਬਰਿੰਦਰ ਸਿੰਘ ਕੰਗ ਦੀ ਅਗਵਾਈ ਵਿੱਚ ਸਮੂਹ ਸਿੱਖ ਜੱਥੇਬੰਦੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਪਸਚਾਤਾਪ ਵਜੋਂ ਜੋਰਦਾਰ ਰੋਸ਼ ਧਰਨਾ ਦਿੱਤਾ ਗਿਆ ।ਇਸ ਮੋਕੇ ਦਿੱਤੇ ਗਏ ਧਰਨੇ ਦੋਰਾਨ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਨ ਉਪਰੰਤ ਧਰਨੇ ਵਾਲੀ ਥਾਂ ‘ਤੇ ਪਹੁੰਚੇ ਐਸਡੀਐਮ ਰਾਜਪੁਰਾ ਸ੍ਰੀ ਜੇ.ਕੇ.ਜੈਨ ਨੂੰ ਸਿੱਖ ਜੱਥੇਬੰਦੀਆਂ ਵਲੋਂ ਮੈਮੋਰੰਡਮ ਵੀ ਦਿੱਤਾ ਗਿਆ ।ਇਸ ਮੋਕੇ ਐਸਜੀਪੀਸੀ ਦੇ ਕਾਰਜਕਾਰਨੀ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾਕਿ ਬੜੇ ਦੁਖ ਦੀ ਗੱਲ ਹੈ ਕਿ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਤੋਂ ਬਾਅਦ ਕੁਝ ਹੋਰ ਥਾਵਾਂ ਤੇ ਵੀ ਸਿੱਖ ਪੰਥ ਦੇ ਦੋਸ਼ੀਆਂ ਵੱਲੋਂ ਮੰਦਭਾਗੀ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਜਿਸ ਨਾਲ ਸਮੂਹ ਸਿੱਖ ਕੌਮ ਦੇ ਹਿਰਦੇ ਵਲੂਦਰੇ ਗਏ ਹਨ। ਉਨ੍ਹਾ ਕਿਹਾ ਕਿ ਇਸ ਸਬੰਧੀ ਸ੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚਿੰਤਤ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕੁਝ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਵੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਅਪੀਲ ਕੀਤੀ। ਜਥੇਦਾਰ ਗੜ੍ਹੀ ਵੱਲੋਂ ਸਮੂਹ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ, ਸਮੂਹ ਗੁਰਦੁਆਰਾ ਸਾਹਿਬਾਨ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਆਪਣੇ ਪੱਧਰ ਤੇ ਹੀ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ ਦਿਨ ਤੇ ਰਾਤ ਪਹਿਰੇ ਦੇਣ ਲਈ ਵੀ ਕਿਹਾ। ਉਨ੍ਹਾਂ ਕਮੇਟੀਆਂ ਦੇ ਪ੍ਰਬੰਧਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਦੋਸ਼ੀਆਂ ਵੱਲੋਂ ਕੀਤੀ ਗਈ ਬੇਅਦਬੀ ਦੇ ਸਬੰਧ ਵਿੱਚ 22 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਤੇ 24 ਨੂੰ ਭੋਗ ਪੁਆਉਣ ਉਪਰੰਤ ਅਜਿਹੀਆਂ ਘਟਨਾਵਾਂ ਮੁੜ ਕੇ ਨਾ ਹੋਣ ਸਬੰਧੀ ਅਰਦਾਸ ਕਰਨ ਲਈ ਬੇਨਤੀ ਕੀਤੀ। ਇਸ ਮੋਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਹਿਰੀ ਰਾਜਪੁਰਾ ਪ੍ਰਧਾਨ ਜਗਦੀਸ਼ ਜੱਗਾ,ਅਕਾਲੀ ਕੋਸ਼ਲਰ ਤੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਰਣਜੀਤ ਸਿੰਘ ਰਾਣਾ,ਗੁਰਿੰਦਰਪਾਲ ਸਿੰਘ ਜੋਗਾ ਮੀਤ ਪ੍ਰਧਾਨ ਨਗਰ ਕੋਸ਼ਲ ਰਾਜਪੁਰਾ,ਜੱਥੇਦਾਰ ਬਲਜੀਤ ਸਿੰਘ ਵਾਲੀਆ ਸਰਪ੍ਰਸਤ ਅਕਾਲੀ ਦਲ ਰਾਜਪੁਰਾ,ਗੁਰਪ੍ਰੀਤ ਸਿੰਘ ਧੰਮੋਲੀ ਆਗੂ ਆਪ ,ਅਬਰਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ,ਗੁਰਚਰਨ ਸਿੰਘ ਸੇਹਰਾ,ਇੰਦਰਜੀਤ ਸਿੰਘ ਪ੍ਰਧਾਨ,ਰਾਜਿੰਦਰ ਸਿੰਘ ਭੋਲਾ,ਹਰਨਾਮ ਸਿੰਘ,ਸਿਮਰਨਜੀਤ ਸਿੰਘ ਬਿੱਲਾ ਕੋਸ਼ਲਰ,ਖਜਾਨ ਸਿੰਘ ਲਾਲੀ,ਹਰਨੇਕ ਸਿੰਘ ਗੱਜੂ ਖੇੜਾ,ਜੀਵਨਜੋਤ ਸਿੰਘ ਚੱਡਾ,ਗੁਰਪ੍ਰੀਤ ਸਿੰਘ ਕੋਸ਼ਲਰ,ਜਸਬੀਰ ਸਿੰਘ ਜੱਸੀ ਕੋਸ਼ਲਰ,ਬਲਵਿੰਦਰ ਸਿੰਘ ਸੈਂਹਬੀ,ਮਹਿੰਦਰ ਸਿੰਘ ਖਾਨਪੁਰ,ਮਨਜੀਤ ਸਿੰਘ ਕੱਲਕਤਾ ,ਟੋਡਰ ਸਿੰਘ,ਤਰਲੋਕ ਸਿੰਘ ,ਬਲਵਿੰਦਰ ਸਿੰਘ ਨੇਪਰਾ,ਬਾਬਾ ਪ੍ਰੀਤਮ ਸਿੰਘ,ਲਾਲੀ ਢੀਂਡਸਾ ,ਕਰਨਵੀਰ ਸਿੰਘ ਕੰਗ ਕੋਸ਼ਲਰ,ਡੀਸੀ ਕੋਸ਼ਲਰ,ਜਰਨੈਲ ਸਿੰਘ ਸੈਦਖੇੜੀ,ਗੁਰਸੰਗਤ ਸਿੰਘ,ਸੁਰਿੰਦਰ ਸਿੰਘ ਘੁਮਾਣਾ , ਸ੍ਰ. ਬਲਦੇਵ ਸਿੰਘ ਖੁਰਾਨਾ ਸਮੇਤ ਕਾਫੀ ਸੰਖਿਆਂ ਵਿੱਚ ਸਿੱਘ ਸੰਗਤ ਹਾਜਰ ਸੀ ।