ਹੜਾਂ ਜਾਂ ਕਿਸੇ ਵੀ ਨਹਿਰ ’ਚ ਵਾਪਰਨ ਵਾਲੀ ਘਟਨਾ ਨਾਲ ਫੌਰੀ

0
1493

 

ਪਟਿਆਲਾ, 1 ਮਈ: (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ•ੇ ’ਚ ਹੜ•ਾਂ ਦੀ ਕਿਸੇ ਵੀ ਸੰਭਾਵੀਂ ਸਥਿਤੀ ਜਾਂ ਭਾਖੜਾ ਸਮੇਤ ਹੋਰ ਕਿਸੇ ਵੀ ਨਹਿਰ ਵਿੱਚ ਵਾਪਰਨ ਵਾਲੀ ਦੁਖਾਂਤਕ ਘਟਨਾ ਨਾਲ ਫੌਰੀ ਤੌਰ ’ਤੇ ਨਜਿੱਠਣ ਲਈ ਤਿੰਨ ਕਿਸ਼ਤੀਆਂ  (ਮੋਟਰ ਬੋਟ) ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਇਹ ਮੋਟਰ ਬੋਟ ਪਟਿਆਲਾ ਤਹਿਸੀਲ, ਦੂਧਨ ਸਾਧਾਂ ਤਹਿਸੀਲ ਅਤੇ ਸਮਾਣਾ ਤਹਿਸੀਲ ਵਿੱਚ 24 ਘੰਟੇ ਉਪਲਬਧ ਰਹਿਣਗੀਆਂ ਅਤੇ ਪਾਣੀ ਨਾਲ ਸਬੰਧਤ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਤੁਰੰਤ ਇਹਨਾਂ ਮੋਟਰ ਬੋਟ ਰਾਹੀਂ ਮਾਹਿਰ ਚਾਲਕਾਂ ਵੱਲੋਂ ਬਚਾਅ ਕਾਰਜ ਅਮਲ ਵਿੱਚ ਲਿਆਂਦੇ ਜਾਣਗੇ। ਭਾਖੜਾ ਨਹਿਰ ਵਿੱਚ ਅੱਜ ਇਹਨਾਂ ਮੋਟਰ ਬੋਟ ਰਾਹੀਂ ਕੀਤੇ ਗਏ ਅਭਿਆਸ ਨੂੰ ਵੱਡੀ ਗਿਣਤੀ ਲੋਕਾਂ ਨੇ ਦੇਖਿਆ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਇਸ ਸੁਵਿਧਾ ਪ੍ਰਤੀ ਸੰਤੁਸ਼ਟੀ ਜਾਹਿਰ ਕੀਤੀ। ਇਹਨਾਂ ਦੇ ਚਾਲਕ ਮਾਹਿਰ ਗੋਤਾਖੋਰ ਵੀ ਹਨ ਜੋ ਕਿ ਪਾਣੀ ਕਾਰਨ ਵਾਪਰਨ ਵਾਲੀ ਕਿਸੇ ਵੀ ਘਟਨਾ ਨਾਲ ਫੌਰੀ ਤੌਰ ’ਤੇ ਨਜਿੱਠ ਸਕਦੇ ਹਨ।