ਜ਼ਿਲਾ ਬਰਨਾਲਾ ਅੰਦਰ ਦਿਲ ਦੇ ਰੋਗਾਂ ਦੇ ਮਰੀਜਾਂ ਦੀ ਸੰਖਿਆ ਜ਼ਿਆਦਾ

0
1436

-ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਸੈਂਕੜੇ ਮਰੀਜਾਂ ਦਾ ਮੁਫ਼ਤ ਚੈਕਅੱਪ
ਬਰਨਾਲਾ, 29 ਨਵੰਬਰ ( ਅਖਿਲੇਸ਼ ਬਾਂਸਲ)-
ਸੰਗਰੂਰ ਦੇ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਰਜਿ. ਵੱਲੋਂ ਲੋਕਾਂ ਨੂੰ ਘਰ ਬੈਠੇ ਸੇਹਤ ਸੁਵਿਧਾਵਾ ਮੁਹੈਈਆ ਕਰਵਾਊਣ ਦੇ ਮਕਸਦ ਨਾਲ ਬਰਨਾਲਾ ਵਿਖੇ ਐਤਵਾਰ ਨੂੰ ਅੱਗਰਵਾਲ ਜੰਝ ਘਰ ਵਿਖੇ ਮੁਫ਼ਤ ਚੈਕਅੱਪ ਕੈਂਪ ਦਾ ਅਯੋਜਨ ਕੀਤਾ ਗਿਆ। ਜਿਸ ਦੌਰਾਨ ਸੈਂਕੜੇ ਮਰੀਜ ਪਹੁੰਚੇ। ਜਿੰਨਾਂ ਦੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ.ਸੀ.ਜੀ., ਲਿਪਿਡ ਪ੍ਰੋਫਾਈਲ, ਸਪਾਈਰੋਮੀਟਰੀ ਵਰਗੇ ਮਹਿੰਗੇ ਟੈਸਟ 100 ਫੀਸਦੀ ਮੁਫ਼ਤ ਕੀਤੇ ਗਏ। ਇਸਤੋਂ ਇਲਾਵਾ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਪ੍ਰਦਾਨ ਕੀਤੀਆਂ ਗਈਆਂ।
ਕੈਂਪ ਦੌਰਾਨ ਅਮਰ ਹਸਪਤਾਲ ਪਟਿਆਲਾ ਵਿੱਚ ਬਤੌਰ ਡੀ.ਐਮ. (ਕਾਰਡੀਓਲੋਜੀ) ਤੈਨਾਤ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਸਿੰਗਲਾ ਆਪਣੀ 25 ਮਾਹਿਰਾਂ ਦੀ ਟੀਮ ਸਮੇਤ ਪਹੁੰਚੇ। ਦੱਸਣਯੋਗ ਹੈ ਕਿ ਡਾਕਟਰ ਸਿੰਗਲਾ ਨੇ ਇਸ ਤਰਾਂ ਦੇ ਮੈਡੀਕਲ ਕੈਂਪ ਆਪਣੇ ਪਿਤਾ ਸਵਰਗੀ ਸ਼੍ਰੀ ਦੇਵ ਰਾਜ ਸਿੰਗਲਾ ਦੀ ਯਾਦ ਵਿੱਚ ‘ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ‘ ਦੇ ਬੈਨਰ ਹੇਠ ਅਯੋਜਿਤ ਕਰਨੇ ਸ਼ੁਰੂ ਕੀਤੇ ਹਨ। ਜਦੋਂ ਕਿ ਬਰਨਾਲਾ ਵਿਖੇ ਅਯੋਜਿਤ ਕੀਤਾ ਗਿਆ ਕੈਂਪ ਆਪਣੀ ਵੱਡੀ ਭਾਬੀ ਸਵਰਗੀ ਸ਼੍ਰੀ ਮਤੀ ਸ਼ਸ਼ੀ ਪ੍ਰਭਾ ਦੀ ਯਾਦ ਨੂੰ ਸਮਰਪਿਤ ਸੀ।
ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਸਿੰਗਲਾ ਨੇ ਪੱਤਰਕਾਰਾਂ ਅਤੇ ਕੈਂਪ ਦੌਰਾਨ ਇਲਾਜ-ਉਪਚਾਰ ਲਈ ਪਹੁੰਚੇ ਮਰੀਜਾਂ ਅਤੇ ਉਂਨਾਂ ਦੇ ਵਾਰਿਸਾਂ ਨਾਲ ਗੱਲਬਾਤ ਕਰਦੇ ਦਿਲ ਦੇ ਰੋਗਾਂ ਦੇ ਪੈਦਾ ਹੋਣ ਤੇ ਉਸਦੀ ਰੋਕਥਾਮ ਬਾਰੇ ਦੱਸਿਆ ਕਿ ਚਿੰਤਾ ਕਰਨਾ, ਸਹੀ ਖਾਣ-ਪਾਣ ਨਾ ਹੋਣਾ, ਜੰਕ ਫੂਡ ਦਾ ਇਸਤੇਮਾਲ ਕਰਨਾ, ਦਰਖਤਾਂ ਦਾ ਘਟਣਾ, ਸਵੇਰ ਦੀ ਸੈਰ-ਯੋਗਾ-ਵਿਆਯਾਮ ਨਾ ਕਰਨਾ, ਦਿਨੋਂ ਦਿਨ ਵੱਧਦੀ ਜਾ ਰਹੀ ਪਰਾਲੀ ਫੂਕਣ ਦੀ ਸਮਸਿਆ ‘ਤੇ ਕਾਬੂ ਨਾ ਪਾਊਣਾ ਆਦਿ ਮੁੱਖ ਕਾਰਣ ਹਨ।
ਫੋਟੋ ਕੈਪਸ਼ਨ-ਸੰਗਰੂਰ ਦੇ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਵੱਲੋਂ ਬਰਨਾਲਾ ਵਿਖੇ ਲਾਏ ਗਏ ਦਿਲ ਦੇ ਰੋਗਾਂ ਦੇ ਕੈਂਪ ਸੰਬੰਧਤ ਫੋਟੋਆਂ।