ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਤਿੰਨ ਮਹੱਤਵਪੂਰਨ ਪ੍ਰੋਜੈਕਟਾਂ ਦੇ ਟੈਂਡਰ ਲੱਗੇ -ਨਵੇਂ ਸਰਕਾਰੀ ਡਿਗਰੀ ਕਾਲਜ ਬਣਨ ਸਮੇਤ ਦੋ ਮਹੱਤਵਪੂਰਨ ਸੜਕਾਂ ਦੀ ਹੋਵੇਗੀ ਰਿਪੇਅਰ -ਸਾਰੇ ਵਿਕਾਸ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾਣਗੇ-ਡਾ. ਅਮਰ ਸਿੰਘ Inbox x

0
1213

ਰਾਏਕੋਟ/ਲੁਧਿਆਣਾ, 3 ਮਾਰਚ (000)-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰੇਕ ਵਿਦਿਆਰਥੀ ਨੂੰ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਹਲਕਾ ਸ੍ਰੀ ਫਤਹਿਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਉਪਰਾਲਿਆਂ ਸਦਕਾ ਜਿੱਥੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਸਰਕਾਰੀ ਡਿਗਰੀ ਕਾਲਜ ਖੁੱਲ•ਣ ਜਾ ਰਿਹਾ ਹੈ, ਉਥੇ ਹੀ ਖੇਤਰ ਨਾਲ ਸੰਬੰਧਤ ਦੋ ਮਹੱਤਵਪੂਰਨ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਨ•ਾਂ ਸਾਰੇ ਪ੍ਰੋਜੈਕਟਾਂ ‘ਤੇ 20 ਕਰੋੜ 65 ਲੱਖ 29 ਹਜ਼ਾਰ ਤੋਂ ਵਧੇਰੇ ਰੁਪਏ ਦੀ ਲਾਗਤ ਆਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਕਾ ਰਾਏਕੋਟ ਵਿੱਚ ਸਰਕਾਰੀ ਕਾਲਜ ਦੀ ਅਣਹੋਂਦ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਿੰਡ ਬੁਰਜ ਹਰੀ ਸਿੰਘ ਵਿਖੇ 8 ਕਰੋੜ 83 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਲਜ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ 50-60 ਪਿੰਡਾਂ ਦੇ ਬੱਚਿਆਂ ਨੂੰ ਉੱਚ ਵਿਦਿਆ ਉਨ•ਾਂ ਦੇ ਘਰਾਂ ਦੇ ਨਜ਼ਦੀਕ ਮਿਲਣ ਦਾ ਰਾਹ ਖੁੱਲ•ੇਗਾ।
ਉਨ•ਾਂ ਕਿਹਾ ਕਿ ਜਗਰਾਂਉ ਤੋਂ (ਵਾਇਆ ਰਾਏਕੋਟ) ਮਲੇਰਕੋਟਲਾ ਜਾਣ ਵਾਲੀ ਸੜਕ ਅਤੇ ਪਿੰਡ ਛਪਾਰ ਤੋਂ ਰਾਏਕੋਟ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਵੱਲੋਂ ਇਨ•ਾਂ ਦੋਵਾਂ ਸੜਕਾਂ ਦੀ ਕਾਇਆ ਕਲਪ ਕਰਨ ਦੀ ਯੋਜਨਾ ਉਲੀਕੀ ਗਈ ਹੈ। ਜਗਰਾਂਉ ਤੋਂ (ਵਾਇਆ ਰਾਏਕੋਟ) ਮਲੇਰਕੋਟਲਾ ਜਾਣ ਵਾਲੀ ਸੜਕ ਦੀ ਕੁੱਲ 13.05 ਕਿਲੋਮੀਟਰ ਸੜਕ ਅਤੇ ਪਿੰਡ ਛਪਾਰ ਤੋਂ ਰਾਏਕੋਟ ਜਾਣ ਵਾਲੀ ਸੜਕ ਦੀ ਕੁੱਲ 19.20 ਕਿਲੋਮੀਟਰ ਸੜਕ ਦੀ ਸਪੈਸ਼ਲ ਰਿਪੇਅਰ ਕੀਤੀ ਜਾਣੀ ਹੈ। ਇਨ•ਾਂ ਦੋਵਾਂ ਪ੍ਰੋਜੈਕਟਾਂ ‘ਤੇ ਕਰਮਵਾਰ 4.14 ਕਰੋੜ ਅਤੇ 7.67 ਕਰੋੜ ਰੁਪਏ ਦੀ ਲਾਗਤ ਆਵੇਗੀ।
ਡਾ. ਅਮਰ ਸਿੰਘ ਨੇ ਦੱਸਿਆ ਕਿ ਇਨ•ਾਂ ਸਾਰੇ ਪ੍ਰੋਜੈਕਟਾਂ ਦੇ ਟੈਂਡਰ ਲੱਗ ਚੁੱਕੇ ਹਨ। ਕੰਮ ਕਰਨ ਵਾਲੀ ਕੰਪਨੀ ਜਿੱਥੇ ਉਕਤ ਸੜਕਾਂ ਦੀ ਰਿਪੇਅਰ ਕਰੇਗੀ, ਉਥੇ ਹੀ 5 ਸਾਲ ਮੇਂਨਟੇਨੈਂਸ ਵੀ ਕਰੇਗੀ। ਉਨ•ਾਂ ਦੱਸਿਆ ਕਿ ਇਹ ਤਿੰਨੇ ਪ੍ਰੋਜੈਕਟ ਅਗਲੇ 9 ਮਹੀਨੇ ਵਿੱਚ ਮੁਕੰਮਲ ਕੀਤੇ ਜਾਣਗੇ।
ਉਨ•ਾਂ ਇਲਾਕਾ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ• ਸਾਹਿਬ ਦੇ ਵਿਕਾਸ ਨੂੰ ਸਮਰਪਿਤ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸੜਕੀ ਨੈੱਟਵਰਕ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹੈ।
—ਡਾ. ਅਮਰ ਸਿੰਘ ਦੀ ਤਸਵੀਰ ਵੀ ਨਾਲ ਲਗਾ ਦਿੱਤੀ ਹੈ ਜੀ—