ਇੰਸਪੈਕਟਰ ਪਵਨ ਕੁਮਾਰ ਨੇ ਥਾਣਾ ਘਨੌਰ ਦਾ ਚਾਰਜ ਸੰਭਾਲਿਆ

0
1307

 

ਘਨੌਰ- (ਧਰਮਵੀਰ ਨਾਗਪਾਲ) ਅੱਜ ਇਥੋ ਦੇ ਕਸਬਾ ਘਨੌਰ ਵਿੱਖੇ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਚਾਰਜ ਸੰਭਾਲਿਆ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦਸਿਆ ਕਿ ਉਹ ਪਹਿਲਾ ਵੀ ਘਨੌਰ ਵਿੱਚ ਲਗਭਗ ਡੇਢ ਸਾਲ ਰਹਿ ਕੇ ਗਏ ਹਨ। ਉਹਨਾਂ ਕਿਹਾ ਕਿ ਹਲਕਾ ਘਨੌਰ ਵਿੱਚ ਜਿਆਦਾ ਤਰ ਹਰਿਆਣਾ ਪੰਜਾਬ ਦਾ ਏਰੀਆ ਹੋਣ ਕਾਰਨ ਉਹ ਇਲਾਕੇ ਵਿੱਚ ਹੋਰ ਗਸਤ ਵਧਾਉਣਗੇ ਅਤੇ ਕਿਸੇ ਨਾਲ ਵੀ ਬੇਇਨਸਾੲਫੀ ਤੇ ਧੱਕੇਸ਼ਾਹੀ ਨਾ ਹੋਵੇ ਉਹ ਸਮਾਜ ਵਿਰੋਧੀ ਅਨਸਰਾ ਦੇ ਨਾਲ ਸਖਤੀ ਵਰਤਣਗੇ ਤਾਂ ਕਿ ਲੋਕਾ ਵਿੱਚ ਪੁਲਿਸ ਦੇ ਨਾਲ ਮੇਲ ਮਿਲਾਪ ਬਣਿਆ ਰਹੇ। ਉਹਨਾਂ ਨੇ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਪੁਲਿਸ ਉਹਨਾਂ ਦੀ ਹਰ ਪੱਖੋ ਮਦਦ ਕਰ ਸਕੇ। ਉਹਨਾਂ ਕਿਹਾ ਕਿ ਉਹ ਨਸ਼ਾ ਵਿਰੋਧੀ ਅਨਸਰਾ ਖਿਲਾਫ ਸਖਤੀ ਨਾਲ ਨਜਿਠਣ ਗੇ।